ਤਿਕੋਣੇ ਪ੍ਰੇਮ ਸੰਬੰਧਾਂ ਕਾਰਨ ਕੈਨੇਡਾ ”ਚ ਪੰਜਾਬਣ ਦਾ ਕਤਲ, ਦੋ ਸਾਲਾਂ ਬਾਅਦ ਹੋਵੇਗਾ ਇਨਸਾਫ

21ਟੋਰਾਂਟੋ, 19 ਮਈ ( ਪੀਡੀ ਬੇਉਰੋ ) ਕੈਨੇਡਾ ਵਿਚ ਇੰਡੋ-ਕੈਨੇਡੀਅਨ ਤਿਕੋਣੇ ਪ੍ਰੇਮ ਸੰਬੰਧਾਂ ਕਾਰਨ ਇਕ ਪੰਜਾਬੀ ਔਰਤ ਦੇ ਕਤਲ ਦੇ ਮਾਮਲੇ ਦੀ ਸੁਣਵਾਈ ਅਦਾਲਤ ਵਿਚ ਸ਼ੁਰੂ ਹੋ ਰਹੀ ਹੈ। ਇਹ ਕਤਲ ਓਟਾਵਾ ਵਿਚ ਜਨਵਰੀ, 2014 ਵਿਚ ਹੋਇਆ ਸੀ। ਬੁੱਧਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਲਈ ਜਿਊਰੀ ਦੀ ਚੋਣ ਸ਼ੁਰੂ ਹੋ ਗਈ। ਜਾਣਕਾਰੀ ਮੁਤਾਬਕ ਭੁਪਿੰਦਰਪਾਲ ਗਿੱਲ (39) ਨੇ ਆਪਣੀ ਪ੍ਰੇਮਿਕਾ ਗੁਰਪ੍ਰੀਤ ਰੋਨਾਲਡ (36) ਨਾਲ ਮਿਲ ਕੇ ਆਪਣੀ ਪਤਨੀ ਜਗਤਾਰ ਗਿੱਲ ਦਾ ਕਤਲ ਕਰ ਦਿੱਤਾ ਸੀ। ਗੁਰਪ੍ਰੀਤ ਅਤੇ ਭੁਪਿੰਦਰਪਾਲ ਦੋਵੇਂ ਓਟਾਵਾ ਦੀ ਓ. ਸੀ. ਟਰਾਂਸਪੋ ਕੰਪਨੀ ਦੇ ਡਰਾਈਵਰ ਸਨ। ਗੁਰਪ੍ਰੀਤ ਦਾ ਪਤੀ ਜੈਸਨ ਰੋਨਾਲਡ ਵੀ ਇਸੇ ਕੰਪਨੀ ਵਿਚ ਡਰਾਈਵਰ ਸੀ। ਗੁਰਪ੍ਰੀਤ ਅਤੇ ਜੈਸਨ ਦੇ ਵਿਆਹੁਤਾ ਸੰਬੰਧ ਠੀਕ ਨਹੀਂ ਚੱਲ ਰਹੇ ਸਨ। ਦੋਹਾਂ ਵਿਚ ਲਗਾਤਾਰ ਝਗੜੇ ਹੋ ਰਹੇ ਸਨ, ਜਿਸ ਦਰਮਿਆਨ ਗੁਰਪ੍ਰੀਤ ਅਤੇ ਭੁਪਿੰਦਰਪਾਲ ਦੀ ਪ੍ਰੇਮ ਕਹਾਣੀ ਸ਼ੁਰੂ ਹੋ ਗਈ। ਇਸ ਦਰਮਿਆਨ ਵਿਆਹ ਦੀ 17ਵੀਂ ਵਰ੍ਹੇਗੰਢ ਵਾਲੇ ਦਿਨ ਭੁਪਿੰਦਰਪਾਲ ਦੀ ਪਤਨੀ ਜਗਤਾਰ ਦਾ ਕਤਲ ਉਸ ਦੇ ਘਰ ਵਿਚ ਹੋ ਗਿਆ। ਉਸ ਦੀ ਲਾਸ਼ ਉਨ੍ਹਾਂ ਦੇ ਕਮਰੇ ਵਿਚ ਮਿਲੀ, ਜਿਸ ਨੂੰ ਸਭ ਤੋਂ ਪਹਿਲਾਂ ਉਸ ਦੀ ਬੇਟੀ ਦਿਲਪ੍ਰੀਤ ਨੇ ਦੇਖਿਆ। ਦਿਲਪ੍ਰੀਤ ਆਪਣੇ ਪਿਤਾ ਭੁਪਿੰਦਰਪਾਲ ਨਾਲ ਸ਼ਾਪਿੰਗ ‘ਤੇ ਗਈ ਹੋਈ ਸੀ। ਦੋ ਮਹੀਨਿਆਂ ਦੀ ਜਾਂਚ ਤੋਂ ਬਾਅਦ ਪੁਲਸ ਨੇ ਗੁਰਪ੍ਰੀਤ ਰੋਨਾਲਡ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਅਤੇ ਜਿਸ ਤੋਂ ਇਕ ਹਫਤੇ ਬਾਅਦ ਭੁਪਿੰਦਰਪਾਲ ਗਿੱਲ ਵੀ ਇਸ ਕਤਲ ਦੇ ਵਿਚ ਸ਼ਾਮਲ ਹੋਣ ਕਰਕੇ ਗ੍ਰਿਫਤਾਰ ਕਰ ਲਿਆ ਗਿਆ।ਇਸ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਸ਼ੁਰੂ ਹੋ ਜਾਵੇਗੀ ਅਤੇ 12 ਜਿਊਰੀ ਮੈਂਬਰ ਇਸ ਦੀ ਸੁਣਵਾਈ ਕਰਨਗੇ। ਇਸ ਮਾਮਲੇ ਵਿਚ 41 ਗਵਾਹ ਗਵਾਹੀ ਦੇਣਗੇ ਅਤੇ ਸੱਤ ਹਫਤਿਆਂ ਵਿਚ ਸੁਣਵਾਈ ਪੂਰੀ ਹੋ ਜਾਵੇਗੀ, ਜਿਸ ਤੋਂ ਬਾਅਦ ਇਸ ਮਾਮਲੇ ਵਿਚ ਕੋਈ ਇਨਸਾਫ ਹੋ ਸਕੇਗਾ।

468 ad

Submit a Comment

Your email address will not be published. Required fields are marked *