ਤਹਿਰਾਨ: ਯਾਤਰੀ ਜਹਾਜ਼ ਕ੍ਰੈਸ਼, 7 ਬੱਚਿਆਂ ਸਮੇਤ ਕਈ ਯਾਤਰੀਆਂ ਦੀ ਮੌਤ

ਤਹਿਰਾਨ—ਈਰਾਨ ਵੱਲੋਂ ਜਾਰੀ ਇਕ ਰਿਪੋਰਟ ਮੁਤਾਬਕ ਤਹਿਰਾਨ ਦੇ ਹਵਾਈ ਅੱਡੇ ਦੇ ਕੋਲ ਇਕ ਛੋਟਾ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ 40 ਤੋਂ Plane Crashਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਸੱਤ ਬੱਚੇ ਵੀ ਸ਼ਾਮਲ ਹਨ। 
ਜਾਣਕਾਰੀ ਦੇ ਮੁਤਾਬਕ ਇਸ ਜਹਾਜ਼ ਨੇ ਐਤਵਾਰ ਸਵੇਰੇ ਸ਼ਹਿਰ ਦੇ ਪੱਛਮ ਵਿਚ ਮੇਹਰਬਾਦ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ ਤਕਨੀਕੀ ਖਰਾਬੀ ਦੇ ਕਾਰਨ ਜਹਾਜ਼ ਕ੍ਰੈਸ਼ ਹੋ ਗਿਆ। ਸਥਾਨਕ ਟੀ. ਵੀ. ਚੈਨਲਾਂ ਦੇ ਮੁਤਾਬਕ ਈਰਾਨ-141 ਜਹਾਜ਼ ਵਿਚ 40 ਲੋਕ ਸਵਾਰ ਸਨ।

468 ad