ਤਸਵੀਰਾਂ ਲੀਕ ਹੋਣ ਤੋਂ ਬਾਅਦ ਅਮ੍ਰਿਤਾ ਪੁਲਸ ਦੀ ਸ਼ਰਨ ‘ਚ

ਤਸਵੀਰਾਂ ਲੀਕ ਹੋਣ ਤੋਂ ਬਾਅਦ ਅਮ੍ਰਿਤਾ ਪੁਲਸ ਦੀ ਸ਼ਰਨ 'ਚ

ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਨਾਲ ਆਪਣੀਆਂ ਨਿੱਜੀ ਤਸਵੀਰਾਂ ਇੰਟਰਨੈੱਟ ‘ਤੇ ਲੀਕ ਹੋ ਜਾਣ ਦੇ ਇਕ ਦਿਨ ਬਾਅਦ ਪੱਤਰਕਾਰ ਅਮ੍ਰਿਤਾ ਰਾਏ ਨੇ ਦਿੱਲੀ ਪੁਲਸ ਕੋਲ ਪਹੁੰਚ ਕਰਕੇ ਆਪਣੀ ਸ਼ਿਕਾਇਤ ਦਿੱਤੀ ਹੈ। ਦਿੱਲੀ ਪੁਲਸ ਦੀ ਕ੍ਰਾਈਮ ਬਰਾਂਚ ਦੇ ਸੂਤਰਾਂ ਤੋਂ ਪ੍ਰਾਪਤ ਇਸ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਪੁਲਸ ਦੇ ਐਡੀਸ਼ਨਲ ਕਮਿਸ਼ਨਰ (ਕ੍ਰਾਈਮ) ਸ਼੍ਰੀ ਰਵਿੰਦਰ ਯਾਦਵ ਨੇ  ਦੱਸਿਆ ਕਿ ਅਮ੍ਰਿਤਾ ਦੀ ਸ਼ਿਕਾਇਤ ‘ਤੇ ਆਈ. ਟੀ. ਐਕਟ ਦੀ ਧਾਰਾ 66 ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਪਰ ਉਨ੍ਹਾਂ ਇਸ ਤੋਂ ਵਧੇਰੇ ਹੋਰ ਕੁਝ ਨਹੀਂ ਦੱਸਿਆ।
ਪੁਲਸ ਸੂਤਰਾਂ ਅਨੁਸਾਰ ਅਮ੍ਰਿਤਾ ਨੇ ਕ੍ਰਾਈਮ ਬਰਾਂਚ ਕੋਲ ਨਿੱਜੀ ਤੌਰ ‘ਤੇ ਪਹੁੰਚ ਕਰ ਕੇ ਵੀਰਵਾਰ ਦੀ ਸਵੇਰ ਨੂੰ ਸ਼ਿਕਾਇਤ ਦਿੱਤੀ ਅਤੇ ਦੋਸ਼ ਲਾਇਆ ਕਿ ਉਸ ਦੀ ਮਾਈਕ੍ਰੋ ਬਲਾਗਿੰਗ ਸਾਈਟ ਟਵੀਟਰ ‘ਤੇ ਈਮੇਲ ਨੂੰ ਹੈਂਕ ਕਰਕੇ ਉਸਦੀ ਦੁਰਵਰਤੋਂ ਕੀਤੀ ਗਈ ਹੈ।  ਉਸਦੀ ਈਮੇਲ ਵਿਚ ਮੌਜੂਦ ਸਮੱਗਰੀ ਨੂੰ ਸੋਸ਼ਲ ਨੈੱਟਵਰਕਿੰਗ ਸਾਈਟਾਂ ‘ਤੇ 29 ਅਪ੍ਰੈਲ ਨੂੰ ਪੋਸਟ ਕਰ ਦਿੱਤਾ ਗਿਆ। ਇਸ ਨਾਲ ਉਸਦੇ ਅਕਸ ਨੂੰ ਠੇਸ ਪੁੱਜੀ ਹੈ ਅਤੇ ਉਸ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਕਾਰਨ ਉਸ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਪੁਲਸ ਨੂੰ ਦਿੱਤੀ  ਸ਼ਿਕਾਇਤ ਅਨੁਸਾਰ ਜਿਨ੍ਹਾਂ ਵਿਅਕਤੀਆਂ ਨੇ ਉਸਦੀ ਈਮੇਲ ਨੂੰ ਹੈਂਕ ਕੀਤਾ ਹੈ ਅਤੇ ਉਸਦੀ ਚੈਟ ਦੇ ਵੇਰਵੇ ਤੇ ਹੋਰ ਚੋਣਵਾ ਡਾਟਾ ਇੰਟਰਨੈੱਟ ਰਾਹੀਂ ਪ੍ਰਕਾਸ਼ਿਤ ਕੀਤਾ ਹੈ, ਨੇ ਉਸਦੀ ਜਾਅਲੀ ਆਈ.ਡੀ. ਵੀ ਤਿਆਰ ਕੀਤੀ ਹੈ।
ਪੁਲਸ ਅਨੁਸਾਰ ਉਹ ਅਮਰੀਕਾ ਸਥਿਤ ਕਈ ਸਰਵਿਸ ਪ੍ਰੋਵਾਈਡਰ ਕੰਪਨੀਆਂ ਨਾਲ ਸਬੂਤ ਇਕੱਠੇ ਕਰਨ ਲਈ ਸੰਪਰਕ ਵਿਚ ਹੈ ਅਤੇ ਕਿਸੇ ਔਰਤ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚਣ ਸੰਬੰਧੀ ਆਈ.ਪੀ. ਸੀ. ਦੀ ਧਾਰਾ 509 ਨੂੰ ਵੀ ਮੁਕੱਦਮੇ  ਵਿਚ ਸ਼ਾਮਲ ਕੀਤਾ ਜਾਵੇਗਾ।

468 ad