ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ ‘ਆਪ’ ਉਮੀਦਵਾਰ!

ਜਲੰਧਰ-ਪੰਜਾਬ ‘ਚ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੱਧੂ ਦੀ ਟਿਕਟ ਪਾਰਟੀ ਵਲੋਂ ਸ਼ੁੱਕਰਵਾਰ ਨੂੰ ਰੱਦ ਕਰ ਦਿੱਤੀ ਗਈ। Am Admi Partyਬਲਕਾਰ ਸਿੱਧੂ ਦੀ ਥਾਂ ਪ੍ਰੋ. ਬਲਜਿੰਦਰ ਕੌਰ ਨੂੰ ਪਾਰਟੀ ਵਲੋਂ ਇਸ ਸੀਟ ਤੋਂ ਮੈਦਾਨ ‘ਚ ਉਤਾਰੇ ਜਾਣ ਦੀ ਚਰਚਾ ਹੈ। ਹਾਲਾਂਕਿ ਬਲਜਿੰਦਰ ਕੌਰ ਦੇ ਨਾਂ ਦਾ ਅਧਿਕਾਰਕ ਤੌਰ ‘ਤੇ ਐਲਾਨ ਨਹੀਂ ਕੀਤਾ ਗਿਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਸ਼ਨੀਵਾਰ ਨੂੰ ਨਾਮਜ਼ਦਗੀ ਪੱਤਰ ਦਾਇਰ ਕਰ ਸਕਦੇ ਹਨ। 
ਆਮ ਆਦਮੀ ਪਾਰਟੀ ਨੇ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਤੋਂ ਪੰਜਾਬੀ ਗਾਇਕ ਬਲਕਾਰ ਸਿੱਧੂ ਨੂੰ ਉਮੀਦਵਾਰ ਬਣਾਇਆ ਸੀ ਪਰ ਸ਼ੁੱਕਰਵਾਰ ਨੂੰ ਪਾਰਟੀ ਨੇ ਬਲਕਾਰ ਸਿੱਧੂ ਦੀ ਟਿਕਟ ਰੱਦ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ‘ਚ ਹੋਈ ਪਾਰਟੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬਲਕਾਰ ਸਿੱਧੂ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦੌਰਾਨ ਕਾਫੀ ਕਰੀਬ ਦੇਖੇ ਗਏ ਸਨ। ਬਲਕਾਰ ਸਿੱਧੂ ਨੂੰ ਸੰਗਰੂਰ ਤੋਂ ਆਪ ਦੇ ਸੰਸਦੀ ਮੈਂਬਰ ਭਗਵੰਤ ਮਾਨ ਦੀ ਸਿਫਾਰਿਸ਼ ‘ਤੇ ਹੀ ਟਿਕਟ ਦਿੱਤੀ ਗਈ ਸੀ। ਪਾਰਟੀ ਵਲੋਂ ਬਲਕਾਰ ਦੀ ਟਿਕਟ ਕੱਟਣਾ ਫਿਲਹਾਲ ਸਥਾਨਕ ਵਰਕਰਾਂ ਦੇ ਗਲੇ ਤੋਂ ਨਹੀਂ ਉਤਰ ਰਿਹਾ। ਪਾਰਟੀ ਦੇ ਇਸ ਫੈਸਲੇ ਨਾਲ ਤਲਵੰਡੀ ਸਾਬੋ ਸੀਟ ‘ਤੇ ਮੁੜ ਤੋਂ ਹਲਚਲ ਸ਼ੁਰੂ ਹੋ ਗਈ। ਸਿਆਸੀ ਪੰਡਿਤਾਂ ਮੁਤਾਬਕ ਪਾਰਟੀ ਪੰਜਾਬ ਦੀਆਂ ਇਨ੍ਹਾਂ ਜ਼ਿਮਨੀ ਚੋਣਾਂ ‘ਚ ਕਲਾਕਾਰਾਂ ਦੀ ਥਾਂ ਸਿਆਸੀ ਵਰਕਰਾਂ ਨੂੰ ਅਜਮਾਉਣਾ ਚਾਹੁੰਦੀ ਹੈ।

468 ad