ਤਰਸਯੋਗ ਮਾਲੀ ਹਾਲਤ ਕਾਰਨ ਕਰੋੜਾਂ ਰੁਪਏ ਦੇ ਬਿੱਲ ਖਜ਼ਾਨੇ ‘ਚ ਅਟਕੇ-ਜਾਖੜ

ਜਲੰਧਰ- ਪੰਜਾਬ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਖਰਾਬ ਮਾਲੀ ਹਾਲਤ ਕਾਰਨ ਕਰੋੜਾਂ ਰੁਪਏ ਦੇ ਬਿੱਲ ਖਜ਼ਾਨੇ ‘ਚ ਅਟਕੇ ਪਏ ਹਨ ਜਿਨ੍ਹਾਂ ਨੂੰ ਕਲੀਅਰ ਨਹੀਂ ਕੀਤਾ ਜਾ ਰਿਹਾ ਹੈ।ਉਨ੍ਹਾਂ ਰਾਜ ‘ਚ ਚੱਲ ਰਹੇ ਮਾਲੀ ਸੰਕਟ ਦੀ ਪੋਲ ਖੋਲ੍ਹਦਿਆਂ ਕਿਹਾ ਕਿ ਰਿਜ਼ਰਵ ਬੈਂਕ ਦੀ 2013-14 ਦੀ ਰਿਪੋਰਟ ਤੋਂ Jakharਲੈ ਕੇ ਹਜ਼ਾਰਾਂ ਕਰਮਚਾਰੀਆਂ ਦੀ ਰੁਕੀ ਤਨਖਾਹ ਤੇ ਖਜ਼ਾਨਾ ਦਫਤਰਾਂ ‘ਚ ਸਾਰੇ ਸਰਕਾਰੀ ਵਿਭਾਗਾਂ ਦੇ ਅਟਕੇ ਬਿੱਲਾਂ ਨੂੰ ਪਾਸ ਨਹੀਂ ਕੀਤਾ ਜਾ ਰਿਹਾ ਹੈ ਜਿਸ ਨਾਲ ਹੁਣ ਸਰਕਾਰ ਕੋਲ ਕੁਝ ਕਹਿਣ ਲਈ ਬਚਿਆ ਨਹੀਂ ਹੈ।ਜਾਖੜ ਨੇ ਕਿਹਾ ਕਿ ਰਿਜ਼ਰਵ ਬੈਂਕ ਦੀ 2013-14 ਦੀ ਰਿਪੋਰਟ ਮੁਤਾਬਕ ਪੰਜਾਬ ਨਾ ਸਿਰਫ ਪੂਰੇ ਦੇਸ਼ ਦੇ ਸਾਰੇ ਰਾਜਾਂ ਤੋਂ ਸਭ ਤੋਂ ਵੱਧ 49 ਦਿਨ ਓਵਰ ਡ੍ਰਾਫਟ ਲੈਣ ਵਾਲਾ ਰਾਜ ਰਿਹਾ।
ਇਸ ਤੋਂ ਇਲਾਵਾ ਰਿਜ਼ਰਵ ਬੈਂਕ ਨਾਲ 120 ਦਿਨ ਸਭ ਤੋਂ ਵੱਧ ਪੈਸਾ ਲੈਣ ‘ਚ ਵੀ ਪੰਜਾਬ ਅੱਗੇ ਰਿਹਾ ਜਦਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਚੰਗੀ ਆਰਥਿਕ ਸਥਿਤੀ ਹੋਣ ਦਾ ਝੂਠਾ ਭਰਮ ਪਾਉਂਦੇ ਰਹੇ। ਉਨ੍ਹਾਂ ਕਿਹਾ ਕਿ ਕੰਪਿਊਟਰ ਅਧਿਆਪਕਾਂ ਸਣੇ ਹਜ਼ਾਰਾਂ ਮੁਲਾਜ਼ਮਾਂ ਨੂੰ ਕਈ-ਕਈ ਮਹੀਨਿਆਂ ਤਕ ਤਨਖਾਹ ਨਹੀਂ ਮਿਲੀ ਹੈ ਜਦਕਿ ਸਰਕਾਰੀ ਮੁਲਾਜ਼ਮਾਂ ਦੇ ਰਿਟਾਇਰਮੈਂਟ, ਜੀ. ਪੀ. ਐੱਫ. ਅਡਵਾਂਸ, ਮੈਡੀਕਲ ਬਿੱਲ, ਟੀ. ਏ. ਆਦਿ ਦੇ ਬਿੱਲ ਵੀ ਕਈ ਮਹੀਨਿਆਂ ਤੋਂ ਖਜ਼ਾਨਾ ਦਫਤਰਾਂ ‘ਚ ਧੂੜ ਚੱਟ ਰਹੇ ਹਨ ਜਿਸ ਕਾਰਨ ਸਰਕਾਰ ਦੇ ੇਮੁਲਾਜ਼ਮ ਵੀ ਕਈ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋ ਗਏ ਹਨ।ਉਨ੍ਹਾਂ ਕਿਹਾ ਕਿ ਸਰਕਾਰੀ ਦਫਤਰਾਂ ਦੇ ਦਫਤਰੀ ਖਰਚਿਆਂ ਅਤੇ ਡੀਜ਼ਲ ਪੈਟਰੋਲ ਦੇ ਬਿੱਲ ਪਾਸ ਨਾ ਹੋਣ ਕਾਰਨ ਸਰਕਾਰੀ ਦਫਤਰਾਂ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ ਜਿਸ ਦਾ ਸਿੱਧਾ ਅਸਰ ਆਮ ਜਨਤਾ ‘ਤੇ ਪੈ ਰਿਹਾ ਹੈ।
ਜੇਕਰ ਮੁੱਖ ਮੰਤਰੀ ਮੁਤਾਬਕ ਰਾਜ ‘ਚ ਕੋਈ ਮਾਲੀ ਸੰਕਟ ਨਹੀਂ ਹੈ ਤਾਂ ਖਜ਼ਾਨਾ ਦਫਤਰਾਂ ‘ਚ ਕਰੋੜਾਂ ਦੇ ਬਿੱਲ ਕਿਉਂ ਅਟਕੇ ਪਏ ਹਨ। ਜਾਖੜ ਨੇ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਉਨ੍ਹਾਂ ਵਲੋਂ ਸਰਕਾਰੀ ਦਫਤਰਾਂ ਨੂੰ ਚਲਾਉਣ ਲਈ ਆਪਣੀ ਜੇਬ ਤੋਂ ਬਿੱਲਾਂ ਦਾ ਭੁਗਤਾਨ ਕਰਨਾ ਪੈ ਰਿਹਾ ਹੈ, ਉਥੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਈ. ਟੀ. ਟੀ. ਅਧਿਆਪਕ, ਪੀ. ਆਰ. ਟੀ. ਸੀ. ਮੁਲਾਜ਼ਮ ਅਤੇ ਹੈਲਥ ਵਰਕਰ ਵੀ ਸੰਘਰਸ਼ ਕਰ ਰਹੇ ਹਨ। ਉਨ੍ਹਾਂ ‘ਤੇ ਸਰਕਾਰ ਲਾਠੀਆਂ ਬਰਸਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਕੇਂਦਰ ‘ਚ ਰਾਜਗ ਸਰਕਾਰ ਆ ਗਈ ਹੈ ਪਰ ਫਿਰ ਵੀ ਪੰਜਾਬ ਦੇ ਚੰਗੇ ਦਿਨ ਨਹੀਂ ਆਏ। ਹੁਣ ਬਾਦਲ ਇਹ ਨਹੀਂ ਕਹਿ ਸਕਦੇ ਕਿ ਕੇਂਦਰ ਸਰਕਾਰ ਪੰਜਾਬ ਨਾਲ ਭੇਦਭਾਵ ਕਰ ਰਹੀ ਹੈ ਕਿਉਂਕਿ ਹੁਣ ਤਾਂ ਉਨ੍ਹਾਂ ਦੀ ਸਹਿਯੋਗੀ ਪਾਰਟੀ ਭਾਜਪਾ ਦੇ ਹੱਥਾਂ ‘ਚ ਕਮਾਨ ਹੈ।

468 ad