ਢੱਡਰੀਆਂ ਵਾਲਿਆਂ ‘ਤੇ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਦੀ ਹੋਈ ਪਛਾਣ !

5ਲੁਧਿਆਣਾ, 20 ਮਈ ( ਪੀਡੀ ਬੇਉਰੋ ) ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਹੋਏ ਹਮਲੇ ਨੂੰ ਲੈ ਕੇ ਰਚੀ ਸਾਜ਼ਿਸ਼ ਦੇ ਵੱਡੇ ਸਬੂਤ ਮਿਲੇ ਹਨ। ਪੁਲਿਸ ਨੇ ਹਮਲੇ ਤੋਂ ਅਗਲੇ ਦਿਨ ਹੀ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਰਿਮਾਂਡ ‘ਤੇ ਲਿਆ ਹੋਇਆ ਹੈ। ਇਹਨਾਂ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਆਪਣੀ ਕਈ ਹੋਰ ਸਾਥੀਆਂ ਦੇ ਨਾਵਾਂ ਦਾ ਖੁਲਾਸਾ ਕਰ ਦਿੱਤਾ ਹੈ। ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਤੋਂ ਬਾਅਦ ਜਾਂਚ ਦੀ ਸੂਈ ਦਮਦਮੀ ਟਕਸਾਲ ਵੱਲ੍ਹ ਜਾ ਸਕਦੀ ਹੈ। ਪੁਲਿਸ ਨੂੰ ਇਸ ਮਾਮਲੇ ‘ਚ ਅਜੇ ਕਰੀਬ 2 ਦਰਜਨ ਹਮਲਾਵਰਾਂ ਦੀ ਭਾਲ ਹੈ।ਇੱਕ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਸੂਤਰਾਂ ਮੁਤਾਬਕ ਲੁਧਿਆਣਾ ਪੁਲਿਸ ਵੱਲੋਂ ਗ੍ਰਿਫ਼ਤਾਰ ਇੱਕ ਹਮਲਾਵਰ ਨੇ ਆਪਣੇ 6 ਤੋਂ ਵੱਧ ਸਾਥੀ ਹਮਲਾਵਰਾਂ ਦੇ ਨਾਵਾਂ ਦਾ ਖੁਲਾਸਾ ਕਰ ਦਿੱਤਾ ਹੈ। ਹਾਲਾਂਕਿ ਇਸ ਹਮਲੇ ’ਚ ਦੋ ਦਰਜਨ ਦੇ ਕਰੀਬ ਵਿਅਕਤੀ ਸ਼ਾਮਲ ਦੱਸੇ ਜਾ ਰਹੇ ਹਨ। ਹੁਣ ਤੱਕ ਸਾਹਮਣੇ ਆਏ ਵਿਅਕਤੀਆਂ ਦਾ ਸਬੰਧ ਦਮਦਮੀ ਟਕਸਾਲ ਨਾਲ ਹੋਣ ਦੇ ਵੀ ਸਬੂਤ ਮਿਲ ਰਹੇ ਹਨ। ਹਾਲਾਂਕਿ ਸਾਫ ਤੌਰ ‘ਤੇ ਕੁੱਝ ਨਾ ਦੱਸਣ ਦੇ ਬਾਵਜੂਦ ਪੁਲਿਸ ਅਧਿਕਾਰੀ ਇਸ ਹਮਲੇ ਪਿੱਛੇ ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਅਤੇ ਸੰਤ ਢੱਡਰੀਆਂ ਵਾਲੇ ਦਰਮਿਆਨ ਛਿੜੀ ‘ਗਰਮ ਬਹਿਸ’ ਨੂੰ ਮੰਨ ਰਹੇ ਹਨ। ਪਰ ਮਾਮਲਾ ਅਤਿ ਸੰਵੇਦਨਸ਼ੀਲ ਹੋਣ ਕਾਰਨ ਪੁਲਿਸ ਹਰ ਕਦਮ ਸੋਚ ਸਮਝ ਕੇ ਚੁੱਕ ਰਹੀ ਹੈ।ਮਾਮਲੇ ਦੀ ਗੰਭੀਰਤਾ ਤੇ ਦਮਦਮੀ ਟਕਸਾਲ ਦਾ ਨਾਮ ਸਾਹਮਣੇ ਆਉਣ ਕਾਰਨ ਸੂਬੇ ਦੇ ਡੀਜੀਪੀ ਸੁਰੇਸ਼ ਅਰੋੜਾ ਖੁਦ ਜਾਂਚ ਦੀ ਨਿਗਰਾਨੀ ਕਰ ਰਹੇ ਹਨ। ਟਕਸਾਲ ਮੁਖੀ ਹਰਨਾਮ ਸਿੰਘ ਧੁੰਮਾ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਕਾਫੀ ਕਰੀਬੀ ਸਬੰਧ ਮੰਨੇ ਜਾਂਦੇ ਹਨ। ਪਰ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਕਾਰਨ ਸਰਕਾਰ ਹਰ ਕਦਮ ਫੂਕ ਫੂਕ ਕੇ ਰੱਖ ਰਹੀ ਹੈ।ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ 17 ਮਈ ਨੂੰ ਕਾਤਲਾਨਾ ਹਮਲਾ ਕੀਤਾ ਗਿਆ। ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰਦਿਆਂ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਦੌਰਾਨ ਰਣਜੀਤ ਸਿੰਘ ਢੱਡਰੀਆਂ ਵਾਲੇ ਬਾਲ-ਬਾਲ ਬਚੇ। ਜਦਕਿ ਉਨ੍ਹਾਂ ਦੇ ਇੱਕ ਸਾਥੀ ਸੇਵਾਦਾਰ ਭੁਪਿੰਦਰ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।

468 ad

Submit a Comment

Your email address will not be published. Required fields are marked *