ਡੰਡਿਆ ਦੀ ਬਰਸਾਤ

ਜਲੰਧਰ-ਪ੍ਰਦਰਸ਼ਨ ਕਰ ਰਹੇ ਆਟੋ ਚਾਲਕਾਂ ਨੂੰ ਪੁਲਸ ਨੇ ਸਵੇਰੇ ਪਿਆਰ ਨਾਲ ਸਮਝਾਇਆ ਅਤੇ ਰਾਤ ਨੂੰ ਲਾਠੀਆਂ ਵਰ੍ਹਾਉਂਦੇ ਹੋਏ ਚੰਗੀ ਸੇਵਾ ਕੀਤੀ। ਪ੍ਰਦਰਸ਼ਨ ਕਰ ਰਹੇ Dandeਦਰਜਨਾਂ ਆਟੋ ਚਾਲਕਾਂ ‘ਤੇ ਡੰਡਿਆਂ ਦੀ ਬਰਸਾਤ ਹੋ ਰਹੀ ਸੀ ਪਰ ਕਿਸੇ ਨੂੰ ਭੱਜਣ ਦਾ ਰਾਹ ਨਹੀਂ ਮਿਲ ਰਿਹਾ ਸੀ। ਪੁਲਸ ਨੇ ਕਿਸੇ ਨੂੰ ਵੀ ਬਖਸ਼ਿਆ ਨਹੀਂ। ਧਰਨੇ ਦੀ ਅਗਵਾਈ ਕਰ ਰਹੇ ਧਰਮਿੰਦਰ ਗਿੱਲ ਸਮੇਤ ਕਈਆਂ ਨੂੰ ਗ੍ਰਿਫਤਾਰ ਕਰਕੇ ਪੁਲਸ ਥਾਣੇ ਲੈ ਗਈ। ਇਸ ਦੌਰਾਨ ਹੋਏ ਲਾਠੀਚਾਰਜ ਵਿਚ ਕਈ ਆਟੋ ਰਿਕਸ਼ਿਆਂ ਦੇ ਸ਼ੀਸ਼ੇ ਟੁੱਟੇ। 
ਆਟੋ ਚਾਲਕਾਂ ਵਲੋਂ ਪੁਲਸ ਖਿਲਾਫ ਪ੍ਰਦਰਸ਼ਨ ਕਰਨ ਦਾ ਸਿਲਸਿਲਾ ਮੰਗਲਵਾਰ ਸਵੇਰ ਤੋਂ ਸ਼ੁਰੂ ਕੀਤਾ ਗਿਆ ਪਰ ਉੱਚ ਪੁਲਸ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਦੁਪਹਿਰ ਵੇਲੇ ਮਾਮਲਾ ਸੁਲਝਾਇਆ ਗਿਆ। ਉਪਰੰਤ ਸ਼ਾਮ 5 ਵਜੇ ਵਰਕਸ਼ਾਪ ਚੌਕ ਵਿਚ ਪ੍ਰਦਰਸ਼ਨਕਾਰੀ ਮੁੜ ਇਕੱਠੇ ਹੋਏ ਅਤੇ ਉਨ੍ਹਾਂ ਪੁਲਸ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਵਰਕਸ਼ਾਪ ਚੌਕ ਵਿਚ ਪ੍ਰਦਰਸ਼ਨਕਾਰੀ ਪੂਰੀ ਤਿਆਰੀ ਨਾਲ ਪਹੁੰਚੇ ਸਨ।
8.30 ਵਜੇ ਦੇ ਕਰੀਬ ਏ. ਡੀ.ਸੀ. ਪੀ. ਨਰੇਸ਼ ਡੋਗਰਾ ਦੀ ਅਗਵਾਈ ਹੇਠ 3 ਦਰਜਨ ਪੁਲਸ ਕਰਮਚਾਰੀਆਂ ਨੇ ਰੁਦਰ ਰੂਪ ਅਪਣਾਉਂਦੇ ਹੋਏ ਪ੍ਰਦਰਸ਼ਨਕਾਰੀਆਂ ‘ਤੇ ਚੰਗੇ ਡੰਡੇ ਵਰ੍ਹਾਏ। ਇਸ ਘਟਨਾ ਵਿਚ ਸਵੇਰੇ 11 ਵਜੇ ਬੱਸ ਅੱਡੇ ਦੇ ਬਾਹਰ ਆਟੋ ਚਾਲਕਾਂ ਨੇ ਪੁਲਸ ‘ਤੇ ਬਿਨਾਂ ਕਾਰਨ ਚਲਾਨ ਕੱਟਣ ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਉਂਦੇ ਹੋਏ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ, ਜਿਸ ਤੋਂ ਕੁਝ ਘੰਟੇ ਤਕ ਟਰੈਫਿਕ ਜਾਮ ਰਿਹਾ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੁਲਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਆਟੋ ਚਾਲਕਾਂ ਨੂੰ ਸਮਝਾਇਆ। ਇਸ ਦੌਰਾਨ ਆਟੋ ਬੰਦ ਰੱਖੇ ਗਏ ਅਤੇ ਦੂਜੇ ਪਾਸੇ ਆਟੋ ਵੱਲ ਜਾ ਰਹੀਆਂ ਸਵਾਰੀਆਂ ਨੂੰ ਵੀ ਆਟੋ ਤੋਂ ਉਤਾਰ ਦਿੱਤਾ।

468 ad