ਡੋਰ ਟੂ ਡੋਰ ਕੰਪਨੀਆਂ ਦੇ ਨਾਂ ਹੇਠ ਘੁੰਮਦੇ ਲੋਕ ਠੱਗ ਵੀ ਹੋ ਸਕਦੇ ਹਨ

door knockingਕੈਲਗਰੀ(ਹਰਬੰਸ ਬੁੱਟਰ) ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਕੰਪਨੀਆਂ ਦੇ ਨੁਮਾਂਇੰਦੇ ਤੁਹਾਡੇ ਦਰਵਾਜੇ ਉੱਪਰ ਆਕੇ ਘੰਟੀ ਖੜਕਾਉਂਦੇ ਹਨ ਕਿ ਅਸੀਂ ਫਲਾਣੀ ਕੰਪਨੀ ਵੱਲੋਂ ਆਏ ਹਾਂ। ਤੁਹਾਨੂੰ ਡਾਲਰ ਬਚਾਉਣ ਦੇ ਲਾਲਚ ਦਿੱਤੇ ਜਾਂਦੇ ਹਨ ।ਅੱਜ ਕੱਲ ਮੌਸਮ ਠੰਡਾ ਹੋਣ ਦੇ ਬਹਾਨੇ ਗੱਲਬਾਤ ਸੁਰੂ ਕਰਦਿਆਂ ਹੀ ਅਸੀਂ ਇਨਸਾਨੀਅਤ ਦੇ ਨਾਤੇ ਖੁਦ ਹੀ ਉਹਨਾਂ ਨੂੰ ਅੰਦਰ ਆਉਣ ਲਈ ਕਹਿ ਦਿੰਦੇ ਹਾਂ।ਪਰ ਖਬਰਦਾਰ ਜਦੋਂ ਕੋਈ ਅਜਨਬੀ ਤੁਹਾਡੇ ਘਰ ਅੰਦਰ ਦਾਖਿਲ ਹੋ ਜਾਦਾ ਤਾਂ ਤੁਹਾਡੀ ਸੁਰੱਖਿਆ ਖਤਰੇ ਵਿੱਚ ਵੀ ਪੈ ਸਕਦੀ ਹੈ। ਸੁਣਨ ਵਿੱਚ ਆਇਆ ਹੈ ਕਿ ਕਈ ਘਰਾਂ ਅੰਦਰ ਕੁੱਝ ਅਜਿਹੇ ਲੋਕਾਂ ਨੇ ਦਾਖਿਲ ਹੋਕੇ ਉਹਨਾਂ ਦੇ ਘਰ ਨੂੰ ਗਰਮ ਰੱਖਣ ਵਾਲੇ ਫਰਨਿਸ ਸਿਸਟਮ ਨੂੰ ਨੁਕਸਦਾਰ ਕਹਿਕੇ ਉਹਨਾਂ ਨੂੰ ਨਵੇਂ ਲਗਵਾਉਣ ਦੀ ਹਦਾਇਤ ਕੀਤੀ ਹੈ, ਨਾਲ ਹੀ ਇਹ ਵੀ ਝੂਠ ਬੋਲਿਆ ਕਿ ਉਹ ਸਿਟੀ ਆਫ ਕੈਲਗਰੀ ਦੇ ਨਾਲ ਮਿਲਕੇ ਕੰਮ ਕਰਦੇ ਹਨ ।ਪਰ ਸਿਟੀ ਆਫ ਕੈਲਗਰੀ ਦਾ ਕਹਿਣਾ ਹੈ ਕਿ ਅਗਰ ਕੋਈ ਵੀ ਵਿਆਕਤੀ ਤੁਹਾਨੂੰ ਅਜਿਹੇ ਜਾਲ ਵਿੱਚ ਫਸਾਉਣ ਦੀ ਕੋਸਿਸ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦਾ ਫੋਟੋ ਕਾਰਡ ਚੈਕ ਕਰੋ। ਸਿਟੀ ਆਫ ਕੈਲਗਰੀ ਆਪਣੇ ਸਾਰੇ ਕਰਮਚਾਰੀਆਂ ਨੂੰ ਫੋਟੋ ਵਾਲੇ ਕਾਰਡ ਜਾਰੀ ਕਰਦੀ ਹੈ। ਸੋ ਸਾਵਧਾਨ ਰਹਿਣ ਦੀ ਜਰੂਰਤ ਹੈ।ਝੂਠੀਆਂ ਫੋਨ ਕਾਲਾਂ ਨੇ ਵੀ ਅੱਜ ਕੱਲ ਕਨੇਡਾ ਵਾਸੀਆਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਲੋਕਾਂ ਦੀ ਇੰਮੀਗਰੇਸਨ ਖਤਮ ਹੋ ਜਾਣ ਉਪਰੰਤ ਦੇਸ ਨਿਕਾਲੇ ਦੀ ਧਮਕੀ ਅਤੇ ਟੈਕਸ ਨਾ ਭਰਨ ਬਦਲੇ ਹੁਣੇ ਹੀ ਇੱਕ ਘੰਟੇ ਦੇ ਅੰਦਰ ਅੰਦਰ ਪੁਲਿਸ ਵੱਲੋਕ ਗਿਰਫਿਤਾਰ ਕਰ ਲੈਣ ਦੇ ਢਰਾਵੇ ਵਾਲੀਆਂ ਫੋਨ ਕਾਲਾਂ ਦੇ ਅਕਸਰ ਹੀ ਲੋਕ ਸ਼ਿਕਾਰ ਹੋ ਰਹੇ ਹਨ। ਪੁਲਿਸ ਅਤੇ ਪਰਸਾਸ਼ਨ ਵੱਲੋਂ ਲੋਕਾਂ ਦੀ ਜਾਣਕਾਰੀ ਲਈ ਬੇਨਤੀ ਹੈ ਕਿ ਜੇਕਰ ਤੁਹਾਨੂੰ ਕੋਈ ਅਜਿਹੀ ਫੋਨ ਕਾਲ ਆਉਂਦੀ ਹੈ ਤਾਂ ਉਸ  ਨੂੰ ਸਿਰਫ ਇੰਨਾ ਹੀ ਆਖੋ ਕਿ ਚਿੱਠੀ ਪੱਤਰ ਰਾਹੀ ਸੰਪਰਕ ਕਰੋ ,ਕਿਸੇ ਨੂੰ ਵੀ ਆਪਣੀ ਨਿੱਜੀ ਜਾਣਕਾਰੀ ਫੋਨ ਕਾਲ ਉੱਪਰ ਨਾ ਦੇਵੋ ।

468 ad

Submit a Comment

Your email address will not be published. Required fields are marked *