ਡਾ. ਧਰਮਵੀਰ ਗਾਂਧੀ ਉਡਾਰੀ ਲਈ ਤਿਆਰ !

19ਚੰਡੀਗੜ੍, 19 ਮਈ ( ਜਗਦੀਸ਼ ਬਾਮਬਾ ) “ਪੰਜਾਬ ‘ਚ ਸਾਡੀ ਲੜਾਈ ਅਕਾਲੀਆਂ, ਕਾਂਗਰਸ ਤੇ ਨਿੱਘਰ ਚੁੱਕੀ ਆਮ ਆਦਮੀ ਪਾਰਟੀ ਨਾਲ ਹੈ। ਮੈਂ ਸਹੀ ਸਮੇਂ ਦੀਉਡੀਕ ਕਰ ਰਿਹਾ ਹਾਂ ਤੇ ਆਪਣੇ ਖੰਭ ਤਿਆਰ ਕਰ ਰੱਖੇ ਹਨ। ਜਦੋਂ ਸਹੀ ਸਮਾਂ ਆਵੇਗਾ ਤਾਂ ਮੈਂ ਪਾਰਟੀ ਤੋਂ ਉਡਾਰੀ ਮਾਰਾਂਗਾ। “ਆਮ ਆਦਮੀ ਪਾਰਟੀ ਦੇ ਪਟਿਆਲਾ ਦੇ ਲੋਕ ਸਭਾ ਮੈਂਬਰ ਤੇ ਪਾਰਟੀ ਤੋਂ ਬਾਗੀ ਲੀਡਰ ਡਾ. ਧਰਮਵੀਰ ਗਾਂਧੀ ਨੇ ਇਹ ਗੱਲਕਹੀ ਹੈ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ‘ਚ ਸਵਰਾਜ ਲਹਿਰ ਨਾਲ ਮਿਲ ਕੇ ਵੀ ਕੰਮ ਕਰ ਸਕਦੇ ਹਨ ਤੇ ਆਪਣਾ ਕੋਈ ਵੱਖਰਾ ਫਰੰਟ ਵੀ ਬਣਾ ਸਕਦੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਲਗਾਤਾਰ ਨਿੱਘਰ ਰਹੀ ਹੈ ਤੇ ਇਸ ਦੇ ਲੀਡਰ ਤਾਨਸ਼ਾਹੀ ਰਵੱਈਆ ਅਖ਼ਤਿਆਰ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਤਰੀਕਾ ਵੀ ਤਾਨਸ਼ਾਹ ਹੈ ਤੇ ਪਾਰਟੀ ‘ਚ ਜਮਹੂਰੀਅਤ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੰਜੇ ਸਿੰਘ ਜਿਹੇ ਆਪਣੇ ਭਤੀਜੇ ਦੇ ਜਨਮ ਦਿਨ ‘ਤੇ ਲੱਖਾਂ ਰੁਪਏ ਖ਼ਰਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੀ ਇਹ ਗਾਂਧੀ ਪਰਿਵਾਰ, ਮੁਲਾਇਮ ਸਿੰਘ ਯਾਦਵ ਤੇ ਬਾਦਲਾਂ ਜਿਹਾ ਸੱਭਿਆਚਾਰ ਨਹੀਂ ਹੈ ? ਗਾਂਧੀ ਨੇ ਕਿਹਾ ਕਿ ਉਹ ਪਾਰਟੀ ਦੇ ਵਰਕਰਾਂ ਨਾਲ ਧੋਖਾ ਨਹੀਂ ਕਰਨਗੇ ਤੇ ਜਦੋਂ ਵੀ ਵਰਕਰਾਂ ਨੂੰ ਲੋੜ ਹੋਵੇਗੀ, ਉਹ ਹਰ ਫਰੰਟ’ਤੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਰਕਰਾਂ ਨੂੰ ਪਾਰਟੀ ਤੋਂ ਕਾਫੀ ਉਮੀਦਾਂ ਸਨ ਪਰ ਪਾਰਟੀ ਨੇ ਵਰਕਰਾਂ ਦੀਆਂ ਉਮੀਦਾਂ ਨੂੰ ਚਕਨਾਚੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ‘ਆਪ’ ਸੀਟਾਂ ਵੀ ਅਮੀਰ ਤੇ ਅਸਰ ਰਸੂਖ਼ ਵਾਲੇ ਲੋਕਾਂਨੂੰ ਦੇਵੇਗੀ ਤੇ ਵਰਕਰਾਂ ਨੂੰ ਸੀਟਾਂ ਨਹੀਂ ਮਿਲਣਗੀਆਂ।ਉਨ੍ਹਾਂ ਕਿਹਾ ਕਿ ਅੱਜਕਲ੍ਹ ਆਮ ਆਦਮੀ ਪਾਰਟੀ ਦਾ ਤਰੀਕਾ ਰਵਾਇਤੀਪਾਰਟੀਆਂ ਵਾਲਾ ਹੋ ਚੁੱਕਾ ਹੈ ਤੇ ਇਸੇ ਲਈ ਇਮਾਨਦਾਰ ਲੋਕਾਂ ਲਈ ਪਾਰਟੀ ‘ਚ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀਪਾਰਟੀ ‘ਚੋਂ ਚੁਣ ਚੁਣ ਕੇ ਇਮਾਨਦਾਰ ਲੋਕਾਂ ਨੂੰ ਬਾਹਰ ਕੀਤਾ ਜਾ ਰਿਹਾ ਹੈ।

468 ad

Submit a Comment

Your email address will not be published. Required fields are marked *