ਠੇਕੇਦਾਰ ਦੇ ਕਰਿੰਦਿਆਂ ਦੀ ਗੁੰਡਾਗਰਦੀ

15ਤਰਨਤਾਰਨ,1 ਮਈ ( ਜਗਦੀਸ਼ ਬਾਮਬਾ ) ਸ਼ਰਾਬ ਦੇ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਪਿੰਡ ਨਬੀਪੁਰ ਦੇ ਇਕ ਘਰ ਵਿਚ ਵੜ ਕੇ ਤਲਾਸ਼ੀ ਦੌਰਾਨ ਕੁਝ  ਨਾ ਮਿਲਣ ਤੇ ਔਰਤਾਂ ਨਾਲ ਬਦਸੂਲਕੀ ਕੀਤੀ ਹੈ। ਪਿੰਡ ਨਬੀਪੁਰ ਪਹੁੰਚ ਕੇ ਕੀਤੀ ਗਈ ਕਾਰਜ ਸਿੰਘ ਨਬੀਪੁਰ ਨੇ ਦੱਸਿਆ ਕਿ ਬੀਤੀ ਰਾਤ 10 ਵਜੇ ਦੇ ਕਰੀਬ ਠੇਕੇਦਾਰ ਹੀਰਾ ਸਿੰਘ ਤੇ ਸਤਪਾਲ ਸਿੰਘ ਨਾਲ 10-12 ਆਦਮੀ ਸਾਡੇ ਘਰ ਦੀ ਕੰਧਾਂ ਟੱਪ ਕੇ ਅੰਦਰ ਦਾਖਲ ਹੋਏ ਤੇ ਸਾਨੂੰ ਧਮਕੀਆਂ ਦਿੰਦੇ ਹੋਏ ਘਰ ਦੀ ਤਲਾਸ਼ੀ ਲੈਣ ਲੱਗ ਪਏ।  ਕੁਝ ਨਾ ਮਿਲਣ ਤੇ ਸਾਡੀਆਂ ਔਰਤਾਂ ਨਾਲ ਇਨ੍ਹਾਂ ਬਦਸੂਲਕੀ ਵੀ ਕੀਤੀ ਤੇ ਚਲੇ ਗਏ।ਅੱਜ ਸਵੇਰੇ ਫਿਰ ਠੇਕੇਦਾਰ ਤੇ ਕਰਿੰਦੇ ਹਥਿਆਰਾਂ ਨਾਲ ਲੈਸ ਹੋ ਕੇ ਆਏ ਤੇ ਤਕਰਾਰ ਕਰਦੇ ਸਾਡੇ ਘਰਤੇ ਹਮਲਾ ਕਰ ਦਿੱਤਾ। 10-12 ਗੋਲੀਆਂ 315 ਤੇ 12 ਬੋਰ ਰਾਈਫਲਾਂਤੇ ਹੋਰ ਹਥਿਆਰ ਚਲਾਉਂਦੇ ਫਰਾਰ ਹੋ ਗਏ। ਸਾਨੂੰ ਫੱਟੜ ਕਰ ਕੇ ਸੁੱਟ ਗਏ। ਉਕਤ ਜ਼ਖਮੀ ਵਿਅਕਤੀਆਂ ਨੂੰ ਘਰ ਵਾਲਿਆਂ ਦੀ ਮਦਦ ਨਾਲ ਸਿਵਲ ਹਸਪਤਾਲ ਪੱਟੀ ਵਿਖੇ ਇਲਾਜ਼ ਲੀ ਦਾਖਲ ਕਰਵਾ ਦਿੱਤਾ ਗਿਆ   ਡਾਕਟਰਾਂ ਵੱਲੋਂ ਜ਼ਖਮੀਆਂ ਦਾ ਇਲਾਜ਼ ਸ਼ੁਰੂ ਕਰ ਦਿੱਤਾ ਗਿਆ। ਡਾਕਟਰਾਂ ਨੇ ਦੱਸਿਆ ਹੈ ਕਿ ਸ਼ਿੰਦਾ ਸਿੰਘ ਦੇ ਖੱਬੀ ਲੱਤ ਤੇ ਕਾਫੀ ਛਰੇ ਲੱਗੇ ਹਨ ਅਤੇ ਮਿੱਠਾ ਸਿੰਘ ਦੀ ਸੱਜੀ ਲੱਤ ਤੇ ਸੱਜੇ ਗੋਡੇ ਤੇ ਗੋਲੀ ਦੇ ਨਿਸ਼ਾਨ ਤੇ ਛਰੇ ਲੱਗੇ ਹਨ।  ਪੁਲਿਸ ਵੱਲੋਂ ਮੌਕੇਤੇ ਪੁਹੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਸ ਆਈ ਤਰਲੋਚਨ ਸਿੰਘ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇਗਾ।

468 ad

Submit a Comment

Your email address will not be published. Required fields are marked *