ਟ੍ਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਨੋਜਵਾਨਾ ਨੇ ਦਸੀ ਦਾਸਤਾਨ

11ਅੰਮ੍ਰਿਤਸਰ,1 ਮਈ (ਜਗਦੀਸ਼ ਬਾਮਬਾ ) ਵਿਦੇਸ਼ ਜਾਣ ਦੇ ਚੱਕਰ ਵਿੰਗਜ਼ ਇੰਟਰਪ੍ਰਾਈਜ਼ਿਜ਼ ਟਰੈਵਲ ਏਜੰਸੀ ਹੱਥੋਂ ਠੱਗੀ ਦਾ ਸ਼ਿਕਾਰ ਹੋਏ ਕੁਝ ਨੌਜਵਾਨ ਅੱਜ ਜ਼ਿਲਾ ਅਕਾਲੀ ਜਥਾ ਬਾਦਲ ਸ਼ਹਿਰੀ ਦੇ ਪ੍ਰਧਾਨ ਤੇ ਜੇਲ ਬੋਰਡ ਪੰਜਾਬ ਦੇ ਮੈਂਬਰ ਕੰਵਰਬੀਰ ਸਿੰਘ ਅੰਮ੍ਰਿਤਸਰ ਦੀ ਅਗਵਾਈ ਹੇਠ ਪੁਲਸ ਕਮਿਸ਼ਨਰ ਅਮਰ ਸਿੰਘ ਚਾਹਲ ਨੂੰ ਮਿਲੇ ਅਤੇ ਆਪਣੇ ਨਾਲ ਕੁਝ ਸਮਾਂ ਪਹਿਲਾਂ ਹੋਈ ਠੱਗੀ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕੰਵਰਬੀਰ ਸਿੰਘ ਨੇ ਪੁਲਸ ਕਮਿਸ਼ਨਰ ਚਾਹਲ ਨੂੰ ਦੱਸਿਆ ਕਿ ਵਿਦੇਸ਼ ਜਾਣ ਦੇ ਚੱਕਰ ਇਹ ਨੌਜਵਾਨ ਵੀ ਵਿੰਗਜ਼ ਇੰਟਰਪ੍ਰਾਈਜ਼ਿਜ਼ ਟਰੈਵਲ ਏਜੰਸੀ ਹੱਥੋਂ ਠੱਗੀ ਦਾ ਸ਼ਿਕਾਰ ਹੋਏ ਹਨ, ਜਿਨ੍ਹਾਂ ਦੀ ਰਕਮ ਲੈ ਕੇ ਫਰਾਰ ਹੋਣ ਦੇ ਨਾਲਨਾਲ ਇਨ੍ਹਾਂ ਦੇ ਪਾਸਪੋਰਟ ਵੀ ਉਕਤ ਏਜੰਸੀ ਚਾਲਕ ਲੈ ਗਏ ਸਨ। ਕੰਵਰਬੀਰ ਸਿੰਘ ਨੇ ਦੱਸਿਆ ਕਿ ਕਰੀਬ ਸਾਲ ਪਹਿਲਾਂ ਇਹ ਠੱਗੀ ਦਾ ਮਾਮਲਾ ਉਜਾਗਰ ਹੋਣਤੇ ਉਨ੍ਹਾਂ (ਕੰਵਰਬੀਰ ਸਿੰਘ) ਨੇ ਖੁਦ ਮਾਮਲੇ ਦੀ ਪੈਰਾਵਾਈ ਕਰਦਿਆਂ ਮੌਕੇਤੇ ਪੁਲਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨਾਲ ਮੁਲਾਕਾਤ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਪਰ ਦੋਸ਼ੀ ਆਪਣੀ ਚਲਾਕੀ ਕਾਰਨ ਪੁਲਸ ਦੇ ਘੇਰੇ ਤੋਂ ਬਚਦੇ ਰਹੇ, ਜੋ ਕਿ ਹੁਣ ਕਾਬੂ ਆਏ ਹਨ।
ਇਸ ਮੌਕੇ ਕੰਵਰਬੀਰ ਸਿੰਘ ਨੇ ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ਦੇ ਦਸਤਾਵੇਜ਼ ਪੁਲਸ ਕਮਿਸ਼ਨਰ ਨੂੰ ਦਿਖਾਉਂਦਿਆਂ ਮੰਗ ਕੀਤੀ ਕਿ ਉਕਤ ਨੌਜਵਾਨਾਂ ਨੂੰ ਇਨਸਾਫ ਦਿਵਾਇਆ ਜਾਵੇ, ਜਿਸਤੇ ਪੁਲਸ ਕਮਿਸ਼ਨਰ ਨੇ . ਸੀ. ਪੀ. ਸਾਊਥ ਨੂੰ ਮਾਮਲਾ ਸੌਂਪਦਿਆਂ ਇਸ ਸਾਰੀ ਘਟਨਾ ਦੀ ਵੀ ਡੂੰਘਾਈ ਨਾਲ ਜਾਂਚ ਕਰਨ ਦੀ ਹਦਾਇਤ ਕੀਤੀ। ਕੰਵਰਬੀਰ ਸਿੰਘ ਨੇ ਅਖੀਰ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਸ ਦੀ ਚੌਕਸੀ ਸਦਕਾ ਉਕਤ ਟ੍ਰੈਵਲ ਏਜੰਟਾਂ ਦੀ ਗ੍ਰਿਫਤਾਰੀ ਹੋਣ ਨਾਲ ਵਿਦੇਸ਼ ਜਾਣ ਦੇ ਚੱਕਰ ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ਨੂੰ ਹੁਣ ਇਨਸਾਫ ਮਿਲਣ ਦੀ ਆਸ ਬੱਝ ਗਈ ਹੈ। ਇਸ ਸਮੇਂ ਗੁਰਮਨਜੀਤ ਸਿੰਘ ਅੰਮ੍ਰਿਤਸਰ, ਸੰਦੀਪ ਸਿੰਘ ਖਾਲਸਾ, ਮਲਕੀਤ ਸਿੰਘ, ਗੁਰਮੀਤ ਸਿੰਘ ਲਾਡੀ, ਗੁਰਸਾਹਿਬ ਸਿੰਘ, ਸੰਦੀਪ ਸਿੰਘ ਛੇਹਰਟਾ, ਸੁਖਜਿੰਦਰ ਸਿੰਘ, ਮਨਪ੍ਰੀਤ ਸਿੰਘ, ਰਾਜਬੀਰ ਸਿੰਘ ਤੇ ਹੋਰ ਵੀ ਹਾਜ਼ਰ ਸਨ।

468 ad

Submit a Comment

Your email address will not be published. Required fields are marked *