ਟੋਰੀ ਸੱਤਾ ਵਿਚ ਆਏ ਤਾਂ ਉਨਟਾਰੀਓ ਫਿਰ ਮੰਦਵਾੜੇ ਵੱਲ ਵਧੇਗਾ- ਪ੍ਰੀਮੀਅਰ ਵਿਨ

ਟਰਾਂਟੋ- ਪ੍ਰੀਮੀਅਰ ਕੈਥਲੀਨ ਵਿਨ ਨੇ ਅੱਜ ਕਿਹਾ ਕਿ ਜੇਕਰ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਸੱਤਾ ਵਿਚ ਆਈ ਤਾਂ ਉਨਟਾਰੀਓ ਫਿਰ ਦੁਬਾਰਾ ਮੰਦਵਾੜੇ ਵਿਚ ਫਸ ਜਾਵੇਗਾ। NDP Promice2ਉਹਨਾਂ ਕਿਹਾ ਕਿ ਹੂਡਾਕ ਦੀ ਨੀਤੀ ਕਿ ਪਬਲਿਕ ਸੈਕਟਰ ਵਿਚੋਂ 1 ਲੱਖ ਕਰਮਚਾਰੀਆਂ ਦੀ ਛਾਂਟੀ ਕਰਨੀ ਹੈ, ਸੂਬੇ ਦੇ ਅਰਥਚਾਰੇ ਲਈ ਭਾਰੀ ਨੁਕਸਾਨਦੇਹ ਸਿੱਧ ਹੋਵੇਗੀ। ਉਹ ਅੱਜ ਵਾਅਨ ਵਿਚ ਕਾਰਪੈਂਟਰ ਯੂਨੀਅਨ ਦੇ ਨੁਮਾਇੰਦਿਆਂ ਨੂੰ ਮਿਲਣ ਗਏ। ਉਹਨਾਂ ਕਿਹਾ ਕਿ ਜਦੋਂ ਲੋਕੀ ਆਪਣੇ ਘਰ ਨਹੀਂ ਬਣਾ ਸਕਦੇ ਮੁਰੰਮਤ ਨਹੀਂ ਬਣਾ ਸਕਦੇ, ਇਸ ਸਮੇਂ ਦਰਮਿਆਨ ਕੰਮਕਾਜੀ ਮਾਹਿਰ ਲੋਕਾਂ ਨੂੰ ਕੰਮ ਕਿਵੇਂ ਮਿਲੇਗਾ। ਉਹਨਾਂ ਕਿਹਾ ਕਿ ਲਿਬਰਲ ਸਰਕਾਰ ਨੇ ਬੁਨਿਆਦੀ ਢਾਂਚੇ ਵਿਚ 130 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਵਾਅਦਾ ਕਰਕੇ ਬੁਨਿਆਦੀ ਢਾਂਚੇ ਨੂੰ ਹੱਲਾਸ਼ੇਰੀ ਦੇਣ ਦੀ ਯੋਜਨਾ ਉਲੀਕੀ ਹੈ।

468 ad