ਟੋਰੀਜ਼ ਨੇ ਪੇਸ਼ ਕੀਤਾ ਇਲੈਕਸ਼ਨ ਪਲੇਟਫਾਰਮ

ਸਰਕਾਰ ਬਣੀ ਤਾਂ 2016 ਤੱਕ ਬਜਟ ਕਰ ਦਿਆਂਗੇ 319 ਮਿਲੀਅਨ ਸਰਪਲੱਸ- ਟਿਮ ਹੂਡਾਕ
ਅਗਲੇ ਚਾਰ ਸਾਲਾਂ ਵਿਚ ਸਰਕਾਰੀ ਖਰਚੇ ਘਟਾਏ ਜਾਣਗੇ 6 ਫੀਸਦੀ
ਟਰਾਂਟੋ- ਉਨਟਾਰੀਓ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਨੇ ਅੱਜ ਆਪਣਾ ਬਜਟ ਸਰਪਲੱਸ ਪਲਾਨ ਐਲਾਨ ਕਰਦਿਆਂ ਕਿਹਾ ਕਿ ਉਹਨਾਂ ਦੀ ਸਰਕਾਰ ਬਣੀ ਤਾਂ ਸਾਲ Tim Hudak2016-17 ਤੱਕ ਬਜਟ ਨੁੰ 319 ਮਿਲੀਅਨ ਡਾਲਰ ਸਰਪਲੱਸ ਕਰ ਦਿੱਤਾ ਜਾਵੇਗਾ। ਉਹਨਾਂ ਆਪਣੀ ਯੋਜਨਾ ਬਾਰੇ ਦੱਸਦਿਆਂ ਕਿਹਾ ਕਿ ਉਹਨਾਂ ਦੀ ਸਰਕਾਰ ਸਿਰਫ ਸਿਹਤ ਸੰਭਾਲ ਫੰਡਾਂ ਵਿਚ ਵਾਧਾ ਕਰੇਗੀ। ਇਸ ਦੇ ਨਾਲ ਹੀ ਹੋਮ ਕੇਅਰ, ਲੌਂਗ ਟਰਮ ਕੇਅਰ, ਹੋਰ ਸੇਵਾਵਾਂ ਦੇ ਲਈ ਸਪੈਸ਼ਿਲਟੀ ਕਲੀਨਿਕਾਂ ਨੂੰ ਆਗਿਆ ਦਿੱਤੀ ਜਾਵੇਗੀ ਅਤੇ ਬੱਚਿਆਂ ਦੀਆਂ ਸਕੂਲਾਂ ਵਿਚ 45 ਮਿੰਟ ਦੀਆਂ ਸਰੀਰਕ ਕਸਰਤਾਂ ਯਕੀਨੀ ਬਣਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਸਰਕਾਰ ਹੋਮ ਰੈਨੋਵੇਸ਼ਨ ਟੈਕਸ ਛੋਟਾਂ ਵਿਚ ਕਟੌਤੀ ਕਰੇਗੀ।
ਸਿੱਖਿਆ ਖੇਤਰ ਬਾਰੇ ਉਹਨਾਂ ਕਿਹਾ ਕਿ ਕਲਾਸਾਂ ਦੇ ਸਾਈਜ਼ ਵਿਚ ਵਾਧਾ ਕੀਤਾ ਜਾਵੇਗਾ, ਫੁੱਲ ਡੇਅ ਕਿੰਡਰਗਾਰਟਨ ਕਲਾਸਾਂ ਵਿਚ ਸਟਾਫ ਦਾ ਪੱਧਰ ਤਬਦੀਲ ਹੋਵੇਗਾ ਅਤੇ ਪੋਸਟ ਸਕੈਂਡਰੀ ਵਿਦਿਆਰਥੀਆਂ ਨੂੰ ਮਿਲਦੀ 30 ਫੀਸਦੀ ਟਿਊਸ਼ਨ ਗਰਾਂਟ ਖਤਮ ਕੀਤੀ ਜਾਵੇਗੀ।
ਟੋਰੀਜ਼ ਪਲਾਨ ਮੁਤਾਬਕ ਗ੍ਰੇਡ 8 ਸਾਇੰਸ ਦੇ ਟੈਸਟਾਂ ਦੇ ਮਾਪਦੰਡ ਬਿਹਤਰੀਨ ਬਣਾਏ ਜਾਣਗੇ ਅਤੇ ਸਾਹਿਤਕ ਗਤੀਵਿਧੀਆਂ ਲਈ ਵਿੱਤੀ ਮਦਦ ਦਿੱਤੀ ਜਾਵੇਗੀ। ਆਪਣੇ ਪਲੇਟਫਾਰਮ ਵਿਚ ਟੋਰੀਜ਼ ਨੇ ਐਲਾਨ ਕੀਤਾ ਕਿ ਸਾਰੇ ਪਬਲਿਕ ਸੈਕਟਰ ਦੇ ਕਰਮਚਾਰੀਆਂ ਦੇ ਬੋਰਡ ਵੇਜ਼ ਵਿਚ ਵਾਧਾ ਨਹੀਂ ਕੀਤਾ ਜਾਵੇਗਾ, ਜਿਸ ਨਾਲ ਸਰਕਾਰ 2æ1 ਬਿਲੀਅਨ ਡਾਲਰ ਸਾਲਾਨਾ ਦੀ ਬੱਚਤ ਕਰ ਸਕਦੀ ਹੈ। ਟੋਰੀਜ਼ ਮੁਤਾਬਕ ਸਾਰੇ ਸਰਕਰੀ ਪ੍ਰੋਗਰਾਮਾਂ ਦੀ ਪੜਚੋਲ ਕੀਤੀ ਜਾਵੇਗੀ ਅਤੇ ਬੇਲੋੜੇ ਖਰਚੇ ਬੰਦ ਕੀਤੇ ਜਾਣਗੇ। ਇਸ ਨਾਲ ਅਗਲੇ ਚਾਰ ਸਾਲਾਂ ਵਿਚ 1æ2 ਬਿਲੀਅਨ ਡਾਲਰ ਦੀ ਬੱਚਤ ਕੀਤੀ ਜਾਵੇਗੀ। ਸਮਾਜ ਸੇਵੀ ਸੰਸਥਾਵਾਂ ਅਤੇ ਕਾਰਪੋਰੇਸ਼ਨਾਂ ਲਈ ਵਿੱਤੀ ਸੂਚਨਾਵਾਂ ਦੇਣੀਆਂ ਲਾਜ਼ਮੀ ਹੋਣਗੀਆਂ ਅਤੇ ਇਹਨਾਂ ਸੰਸਥਾਵਾਂ ਵਿਚ ਪਾਰਦਰਸ਼ਤਾ ਲਿਆਂਦੀ ਜਾਵੇਗੀ। ਸਾਰੀਆਂ ਯੂਨੀਅਨਾਂ ਦੇ ਮੈਂਬਰਾਂ ਨੂੰ ਵੋਟ ਦਾ ਗੁਪਤ ਅਧਿਕਾਰ ਮਿਲੇਗਾ।
ਇਸ ਦੇ ਨਾਲ ਹੀ ਟੋਰੀਜ਼ ਪਲਾਨ ਮੁਤਾਬਕ ਸੂਬੇ ਵਿਚ ਸਰਕਾਰੀ ਕਾਰਪੋਰੇਸ਼ਨਾਂ ਜਿਵੇਂ ਕਿ ਲਿਕਰ ਕੰਟਰੋਲ ਬੋਰਡ ਆਫ ਉਨਟਾਰੀਓ, ਹਾਈਡ੍ਰੋ ਵਨ ਅਤੇ ਉਨਟਾਰੀਓ ਪਾਵਰ ਜਨਰੇਸ਼ਨ ਦਾ ਨਿੱਜੀਕਰਨ ਹੋਵੇਗਾ ਅਤੇ ਉਨਟਾਰੀਓ ਪੈਨਸ਼ਨ ਪਲਾਨ ਸਮੇਤ ਪਬਲਿਕ ਟਰਾਂਜ਼ਿਟ, ਟਰਾਂਸਪੋਰਟੇਸ਼ਨ ਬੁਨਿਆਦੀ ਢਾਂਚੇ ਲਈ ਇੱਥੋਂ ਧਨ ਜੁਟਾਇਆ ਜਾਵੇਗਾ।

468 ad