ਟੀæ ਟੀæ ਸੀæ ਆਨਰ ਸਿਸਟਮ 2015 ਤੱਕ ਲਾਗੂ ਕਰੇਗੀ

ਟਰਾਂਟੋ- ਟੀ ਟੀ ਸੀ ਆਪਣੀ ਚਰਚਿਤ ਯੋਜਨਾ 2015 ਤੱਕ ਲਾਗੂ ਕਰਕੇ ਆਪਣੇ ਯਾਤਰੀਆਂ ਨੂੰ ਮੈਟਰੋ ਪਾਸ ਬੱਸ ਦੇ ਵਿਚ ਹੀ ਮੁਹੱਈਆ ਕਰਵਾਏਗੀ। ਕੰਪਨੀ ਦੇ ਮੁਖੀ ਐਂਡੀ Canada Flag2ਬੇਫੋਰਡ ਨੇ ਅੱਜ ਦੱਸਿਆ ਕਿ ਇਹ ਨਵੀਂ ਯੋਜਨਾ ਜਿਸ ਨੂੰ ਆਨਰ ਸਿਸਟਮ ਕਿਹਾ ਜਾਂਦਾ ਹੈ, ਅਗਲੇ ਕੁਝ ਹੀ ਸਮੇਂ ਵਿਚ ਬੱਸਾਂ ਵਿਚ ਮਿਲਣ ਲੱਗ ਜਾਵੇਗੀ। ਉਹਨਾਂ ਕਿਹਾ ਕਿ ਸਾਡੇ ਖਪਤਕਾਰਾਂ ਨੂੰ ਹੁਣ ਜ਼ਿਆਦਾ ਸਮਾਂ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਕੰਪਨੀ ਟਰੈਫਿਕ ਦੇ ਕਾਰਨ ਹੁੰਦੀ ਦੇਰੀ ਦੇ ਸਮੇਂ ਨੂੰ ਵੀ ਹੁਣ 15 ਮਿੱਟ ਤੋਂ 5 ਮਿੰਟ ਤੱਕ ਲਿਆਵੇਗੀ। ਇਸ ਕੰਪਨੀ ਦੀਆਂ ਬੱਸਾਂ ਅਤੇ ਸਟ੍ਰੀਟ ਕਾਰਾਂ ਵਿਚ ਢਾਈ ਲੱਖ ਲੋਕੀ ਸਫਰ ਕਰਦੇ ਹਨ। ਨਵੇਂ ਆਨਰ ਸਿਸਟਮ ਦੇ ਤਹਿਤ ਹੁਣ ਯਾਤਰੀਆਂ ਨੂੰ ਡਰਾਈਵਰ ਨੂੰ ਪਾਸ ਦਿਖਾਉਣਾ ਲਾਜ਼ਮੀ ਨਹੀਂ ਹੋਵੇਗਾ। ਯਾਤਰੀ ਆਪਣਾ ਕਿਰਾਇਆ ਕੈਸ਼, ਟੇਕਨ ਜਾਂ ਟਿਕਟ ਦੇ ਰੂਪ ਵਿਚ ਦੇ ਸਕਣਗੇ।

468 ad