ਟੀ ਟੀ ਸੀ ਦਾ ਨਿੱਜੀਕਰਨ ਦੀ ਸਾਡੀ ਕੋਈ ਯੋਜਨਾ ਨਹੀਂ- ਪ੍ਰੀਮੀਅਰ ਵਿਨ

ਟਰਾਂਟੋ- ਪ੍ਰੀਮੀਅਰ ਕੈਥਲੀਨ ਵਿਨ ਨੇ ਅੱਜ ਸਪਸ਼ਟ ਕੀਤਾ ਹੈ ਕਿ ਉਹਨਾਂ ਦੀ ਪਬਲਿਕ ਟਰਾਂਜ਼ਿਟ ਦਾ ਨਿੱਜੀਕਰਨ ਦੀ ਕੋਈ ਯੋਜਨਾ ਨਹੀਂ ਹੈ। ਉਹਨਾਂ ਕਿਹਾ ਕਿ ਬੇਸ਼ੱਕ ਐਨ ਡੀ NDP4ਪੀ ਅਤੇ ਯੂਨੀਅਨਾਂ ਅਜਿਹਾ ਕਹਿੰਦੀਆਂ ਹਨ, ਪਰ ਅਸਲ ਵਿਚ ਅਸੀਂ ਅਜਿਹਾ ਨਹੀਂ ਕਰਨ ਜਾ ਰਹੇ। ਉਹਨਾਂ ਕਿਹਾ ਕਿ ਇਸ ਪਬਲਿਕ ਕੰਪਨੀ ਦੇ ਸਿਰਫ ਮੁਰੰਮਤ ਦੇ ਠੇਕੇ ਹੀ ਪ੍ਰਾਈਵੇਟ ਕੰਪਨੀ ਨੂੰ ਦਿੱਤੇ ਗਏ ਹਨ। ਅੱਜ ਲੱਗਭੱਗ ਸਾਰੀਆਂ ਪਾਰਟੀਆਂ ਦੇ ਲੀਡਰਾਂ ਦੇ ਟਰਾਂਟੋ ਦੌਰੇ ਦਰਮਿਆਨ ਪ੍ਰੀਮੀਅਰ ਕੈਥਲੀਨ ਵਿਨ ਨੇ ਵੀ ਟਰਾਂਟੋ ਵਿਚ ਚੋਣ ਪ੍ਰਚਾਰ ਕੀਤਾ। ਉਹਨਾਂ ਕਿਹਾ ਕਿ ਐਨ ਡੀ ਪੀ ਸਾਡੇ ਪਬਲਿਕ ਟਰਾਂਜ਼ਿਟ ਅਤੇ ਟਰਾਂਸਪੋਰਟ ਢਾਂਚੇ ਦੇ 29 ਬਿਲੀਅਨ ਦੇ ਪਲਾਨ ਨੂੰ ਨਕਾਰ ਰਹੇ ਹਨ, ਜਦਕਿ ਸਾਡੇ ਤੇ ਨਿੱਜੀਕਰਨ ਦੇ ਇਲਜ਼ਾਮ ਲਗਾ ਰਹੇ ਹਨ।

468 ad