ਟਿਕਟ ਨਾਲ ਮਿਲਣ ਕਾਰਨ ਬਾਗ਼ੀ ਬਲਕਾਰ ਸਿੱਧੂ ਨੇ ਆਜ਼ਾਦ ਉਮੀਦਵਾਰ ਵਜੋਂ ਪਰਚਾ ਭਰਿਆ

Baljinder Kaur

ਕਬੂਰਬਾਜ਼ੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਉੱਘੇ ਗਾਇਕ ਤੇ ਆਮ ਆਦਮੀ ਪਾਰਟੀ ਦੇ ਆਗੂ ਬਲਕਾਰ ਸਿੱਧੂ ਨੇ ਤਲਵੰਡੀ ਸਾਬੋ ਤੋਂ ਜ਼ਿਮਣੀ ਚੋਣਾਂ ਲਈ ਟਿਕਟ ਨਾ ਮਿਲਣ ਕਾਰਨ ਅੱਜ ਬਾਗ਼ੀ ਹੋ ਕੇ ਅਜ਼ਾਦ ਉਮੀਦਵਾਰ ਵਜੋਂ ਕਾਗ਼ਜ਼ ਭਰ ਦਿੱਤੇ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਵਲੋਂ ਪਹਿਲਾਂ ਸਿਧੂ ਨੂੰ ਟਿਕਟ ਦੇਣ ਦਾ ਵਿਚਾਰ ਸੀ ਪਰ ਐਨ ਮੌਕੇ ‘ਤੇ ਪਾਰਟੀ ਨੇ ਫੈਸਲਾ ਬਦਲ ਕੇ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਤੋਂ ਪ੍ਰੋ. ਬਲਜਿੰਦਰ ਕੌਰ ਨੂੰ ਟਿਕਟ ਦੇ ਦਿੱਤੀ 29 ਸਾਲ ਦੀ ਬਲਜਿੰਦਰ ਐਸਜੀਪੀਸੀ ਦੇ ਫਤਿਹਗੜ ਸਾਹਿਬ ਸਥਿਤ ਕਾਲਜ ਵਿਚ ਅੰਗਰੇਜ਼ੀ ਦੀ ਪ੍ਰੋਫੈਸਰ ਸੀ। ਟਿਕਟ ਮਿਲਣ ਤੋਂ ਬਾਅਦ ਉਹਨਾਂ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਪਰ ਬਲਕਾਰ ਸਿੱਧੂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਤੇ ਉਹ ਪਾਰਟੀ ਵਿਰੁੱਧ ਹੋ ਗਏ ਬਲਕਾਰ ਸਿੱਧੂ ਨੇ ਕਿਹਾ ਕਿ ਪਾਰਟੀ ਦੇ ਹੀ ਕੁਝ ਨੇਤਾਵਾਂ ਨੇ ਸਾਜਿਸ਼ ਕਰਕੇ ਉਹਨਾਂ ਨੂੰ ‘ਕਬੂਤਰਬਾਜ਼ੀ’ ਦੇ ਮਾਮਲੇ ਵਿਚ ਉਲਝਾਇਆ। ਜਦ ਕਿ ਕੈਨੇਡਾ ਵਿਚ ਵਸੀ ਜਿਸ ਲੜਕੀ ਨੂੰ ਪੈਸੇ ਲੈ ਕੇ ਉਥੇ ਭੇਜਣ ਦੀ ਗੱਲ ਕਹੀ ਜਾ ਰਹੀ ਹੈ। ਉਸ ਨੂੰ ਉਹਨਾਂ ਨੇ ਹੀ ਪੈਸਾ ਖ਼ਰਚ ਕਰਕੇ ਕੈਨੇਡਾ ਭਿਜਵਾਇਆ ਸੀ। ਕੈਨੇਡਾ ਵਿਚ ਉਹ ਉਹਨਾਂ ਦੀ ਭੈਣ ਦੇ ਘਰ ਹੀ ਕਈ ਸਾਲ ਰਹੀ। ਕੁਝ ਸਮੇਂ ਬਾਅਦ ਉਹਨਾਂ ਦੋਵਾਂ ਵਿਚ ਕੁਝ ਮਤਭੇਦ ਹੋਣ ‘ਤੇ ਟਿਕਟ ਮਿਲਣ ‘ਤੇ ਉਹ ਉਹਨਾਂ ਲੋਕਾਂ ਦੇ ਸੰਪਰਕ ਵਿਚ ਆ ਗਈ ਜੋ ਉਹਨਾਂ ਦੇ ਵਿਰੋਧੀ ਸੀ ਅਤੇ ਉਹਨਾਂ ਨੇ ਸੋਸ਼ਲ ਮੀਡੀਆ ‘ਤੇ ਮੇਰੇ ਵਿਰੁੱਧ ਪ੍ਰਚਾਰ ਸ਼ੁਰੂ ਕਰ ਦਿੱਤਾ ਪ੍ਰੰਤੂ ਉਹ ਉਹਨਾਂ ਦੇ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਨਗੇ। ਸਿਧੂ ਨੂੰ ਆਪ ਦੀ ਟਿਕਟ ਦਿਵਾਉਣ ‘ਚ ਐਮ ਪੀ ਭਗਵੰਤ ਮਾਨ ਨੇ ਪੂਰਾ ਜ਼ੋਰ ਲਾ ਦਿੱਤਾ ਸੀ ਸੂਤਰਾਂ ਅਨੁਸਾਰ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਸਿੱਧੂ ਨੂੰ ਆਜ਼ਾਦ ਉਮੀਦਵਾਰ ਵਜੋਂ ਖੜਾਉਣ ‘ਚ ਵੀ ਭਗਵੰਤ ਮਾਨ ਦੀ ਹੱਲਾਸ਼ੇਰੀ ਹੀ ਕੰਮ ਕਰ ਰਹੀ ਹੈ

468 ad