ਟਾਈਟਲਰ ਸਿੱਖ ਜਗਤ ਤੋਂ ਮੁਆਫ਼ੀ ਮੰਗਣ ਲਈ ਤਿਆਰ

1ਚੰਡੀਗੜ੍ਹ, 5 ਮਈ (ਜਗਦੀਸ਼ ਬਾਮਬਾ ) 1984 ਦੇ ਸਿੱਖ ਕਤਲੇਆਮ ਦੇ ਦੋਸ਼ਾਂ ਵਿੱਚ ਘਿਰੇ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੇ ਆਖਿਆ ਹੈ ਕਿ ਉਹ ਆਪਣੇ ਉੱਤੇ ਲੱਗੇ ਇਲਜ਼ਾਮਾਂ ਸਬੰਧੀ ਸਿੱਖ ਜਗਤ ਕੋਲੋਂ ਮੁਆਫ਼ੀ ਮੰਗਣ ਲਈ ਤਿਆਰ ਹੈ। ‘ਏਬੀਪੀ ਸਾਂਝਾ’ ਨਾਲ ਖ਼ਾਸ ਤੌਰ ਉੱਤੇ ਗੱਲਬਾਤ ਕਰਦਿਆਂ ਟਾਈਟਲਰ ਨੇ ਆਖਿਆ ਕਿ ਸਿੱਖਾਂ ਨੂੰ ਇਨਸਾਫ਼ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਟਾਈਟਲਰ ਅਨੁਸਾਰ ਜੇਕਰ ਅਦਾਲਤ ਉਨ੍ਹਾਂ ਖ਼ਿਲਾਫ਼ ਦੋਸ਼ ਸਾਬਤ ਕਰਦੀ ਹੈ ਤਾਂ ਉਨ੍ਹਾਂ ਨੂੰ ਵੀ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਟਾਈਟਲਰ ਅਨੁਸਾਰ ਇੱਕ ਸਾਜ਼ਿਸ਼ ਤਹਿਤ ਉਸ ਦੇ ਨਾਮ ਨੂੰ 1984 ਕਤਲੇਆਮ ਨਾਲ ਜੁੜਿਆ ਗਿਆ ਹੈ।
ਉਨ੍ਹਾਂ ਆਖਿਆ ਕਿ ਇਸ ਪਿੱਛੇ ਉਸ ਸਮੇਂ ਦੇ ਕਾਂਗਰਸੀ ਆਗੂ ਵੀ ਸ਼ਾਮਲ ਸਨ। 1984 ਦੇ ਕਤਲੇਆਮ ਵਿੱਚ ਨਾਮ ਆਉਣ ਉੱਤੇ ਕੋਈ ਪਛਤਾਵਾ ਹੋਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਟਾਈਟਲਰ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਲਾਲ ਸਾਰੀ ਉਮਰ ਰਹੇਗਾ ਕਿਉਂਕਿ ਉਨ੍ਹਾਂ ਦਾ ਪਿਛੋਕੜ ਸਿੱਖ ਪਰਿਵਾਰ ਨਾਲ ਹੈ। ਉਨ੍ਹਾਂ ਆਖਿਆ ਕਿ ਜੇਕਰ ਉਨ੍ਹਾਂ ਖ਼ਿਲਾਫ਼ ਇੱਕ ਵੀ ਸਬੂਤ ਕਤਲੇਆਮ ਵਿੱਚ ਸ਼ਾਮਲ ਹੋਣ ਦਾ ਮਿਲਦਾ ਹੈ ਤਾਂ ਉਹ ਸਿੱਖ ਜਗਤ ਕੋਲੋਂ ਮੁਆਫ਼ੀ ਮੰਗਣ ਲਈ ਤਿਆਰ ਹਨ। ਉਨ੍ਹਾਂ ਆਖਿਆ ਕਿ ਵੱਖ-ਵੱਖ ਕਮਿਸ਼ਨਾਂ ਤੇ ਏਜੰਸੀਆਂ ਵੱਲੋਂ ਕਤਲੇਆਮ ਦੀ ਜਾਂਚ ਕੀਤੀ ਗਈ ਪਰ ਉਨ੍ਹਾਂ ਖਿਆਫ ਇੱਕ ਵੀ ਸਬੂਤ ਨਹੀਂ ਮਿਲਿਆ।
ਕਤਲੇਆਮ ਵਿੱਚ ਕਾਂਗਰਸ ਵਰਕਰਾਂ ਦੇ ਸ਼ਾਮਲ ਹੋਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਟਾਈਟਲਰ ਨੇ ਆਖਿਆ ਕਿ ਉਹ ਨਹੀਂ ਜਾਣਦੇ ਕਿ ਇਸ ਪਿੱਛੇ ਕੌਣ ਸੀ ਪਰ ਉਹ ਇਸ ਪਿੱਛੇ ਨਹੀਂ ਸਨ। ਟਾਈਟਲਰ ਅਨੁਸਾਰ ਬੀਜੇਪੀ ਤੇ ਆਰਐਸਐਸ ਦੇ ਕਈ ਆਗੂ ਵੀ ਕਤਲੇਆਮ ਵਿੱਚ ਸ਼ਾਮਲ ਸਨ ਜਿਨਾਂ ਖਿਲਾਫ ਬਕਾਇਦਾ ਕੇਸ ਵੀ ਹੋਏ ਤੇ ਮੀਡੀਆ ਵਿੱਚ ਇਹ ਕੇਸ ਪ੍ਰਕਾਸ਼ਿਤ ਵੀ ਹੋਏ।
ਇੱਥੋਂ ਤੱਕ ਕੀ ਸੀਬੀਆਈ ਵੀ ਉਨ੍ਹਾਂ ਨੂੰ ਕਈ ਵਾਰ ਕਲੀਨ ਚਿੱਟ ਦੇ ਚੁੱਕੀ ਹੈ ਪਰ ਵੋਟ ਬੈਂਕ ਦੀ ਰਾਜਨੀਤੀ ਕਾਰਨ ਉਨ੍ਹਾਂ ਦਾ ਨਾਮ ਹਰ ਵਾਰ ਵੋਟਾਂ ਵੇਲੇ ਇਸ ਮੁੱਦੇ ਵਿੱਚ ਉਛਾਲ ਦਿੱਤਾ ਜਾਂਦਾ ਹੈ। ਉਨ੍ਹਾਂ ਆਖਿਆ ਕਿ 31 ਅਕਤੂਬਰ ਨੂੰ ਜਿਸ ਦਿਨ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਦਿੱਲੀ ਵਿੱਚ ਕਤਲ ਹੋਇਆ ਉਹ ਦਿੱਲੀ ਦੀ ਬਜਾਏ ਅਮੇਠੀ ਵਿੱਚ ਮੌਜੂਦ ਸਨ। 1 ਨਵੰਬਰ ਨੂੰ ਉਹ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਕੋਲ ਸਨ ਜਿਸ ਦੀ ਪੁਸ਼ਟੀ ਉਸ ਸਮੇਂ ਦੀ ਦੂਰਦਰਸ਼ਨ ਦੀ ਰਿਕਾਰਡਿੰਗ ਕਰਦੀ ਹੈ।

468 ad

Submit a Comment

Your email address will not be published. Required fields are marked *