ਟਾਈਟਲਰ ਨੂੰ ਕੀਤੇ ਬੱਜਰ ਗੁਨਾਹ ਸਾਤਉਣ ਲੱਗੇ, ਹੁਣ ਕੇਜਰੀਵਾਲ ਦੀ ਵਾਰੀ -ਸੋਖੀ

3ਲੁਧਿਆਣਾ, 9 ਮਈ ( ਜਗਦੀਸ਼ ਬਾਮਬਾ ) ਹਰ ਵਿਆਕਤੀ ਨੂੰ ਅਪਣੀ ਜਿੰਦਗੀ ਨਾਲ ਕੀਤੇ ਗਏ ਪਾਪ ਉਸ ਵਕਤ ਸਤਾਉਣਾ ਸ਼ੁਰੂ ਕਰ ਦਿੰਦੇ ਹਨ ਜਦ ਉਸ ਨੂੰ ਮੌਤ ਨੇੜੇ ਦਿਖਦੀ ਹੈ। ਜਗਦੀਸ ਟਾਈਟਲਰ ਨੂੰ ਵੀ ਪਾਪ ਸਤਾਉਣਾ ਸ਼ੁਰੂ ਹੋਏ ਹਨ ਕਿਉਂ ਕਿ ਉਸ ਨੇ ਬੀਤੇ ਸਮੇ ਵਿੱਚ ਬੱਜਰ ਗੁਨਾਹ ਕੀਤੇ ਹਨ। ਇਨਾ ਸ਼ਬਦਾਂ ਦਾ ਪ੍ਰਗਟਾਵਾ ਪ੍ਰਤਾਪ ਨਗਰ ਵਿਖੇ ਪਾਰਟੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੋਂਸਲਰ ਜਗਬੀਰ ਸਿੰਘ ਸੋਖੀ ਅਤੇ ਯੂਥ ਵਿੰਗ ਹਲਕਾ ਸ਼ਹਿਰੀ-੧ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਬਲ ਨੇ ਸਾਂਝੇ ਕੀਤੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਾਰੇ ਗੱਲਬਾਤ ਕਰਦੇ ਹੋਏ ਸੋਖੀ ਨੇ ਕਿਹਾ ਕਿ ਉਸ ਨੇ ਵੀ ਪੰਜਾਬ, ਪੰਜਾਬੀਅਤ ਅਤੇ ਸਿੱਖ ਧਰਮ ਨਾਲ ਜੋ ਧ੍ਰੋਹ ਕਮਾਉਣਾ ਸ਼ੁਰੂ ਕੀਤਾ ਹੈ ਕਾਲ ਉਸ ਨੂੰ ਵੀ ਸਤਾਉਣਾ ਸ਼ੁਰੂ ਕਰ ਦੇਵੇਗਾ। ਉਨਾ ਕਿਹਾ ਕਿ ਬੇਸ਼ੱਕ ਦਿੱਲੀ’ਚ ਪਿਆਉ ਤੋੜਨ ਦੀ ਘਟਨਾ ਹੋਵੇ ਜਾਂ ਪੰਜਾਬ ਦੇ ਪਾਣੀਆਂ ਸਬੰਧੀ ਦਿੱਤਾ ਗਿਆ ਹਲਫਨਾਮਾ। ਸੋਖੀ ਨੇ ਕਿਹਾ ਕਿ ਹੁਣ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ’ਚ ਪੰਜਾਬੀ ਭਾਸ਼ਾ ਦਾ ਦਰਜਾ ਖਤਮ ਕਰਕੇ ਜੋ ਧ੍ਰੋਹ ਕਮਾਇਆ ਜਾ ਰਿਹਾ ਹੈ ਉਸ ਨੂੰ ਆਉਣ ਵਾਲੇ ਸਮੇ’ਚ ਸਮੁੱਚਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮੁਦਈ ਸਾਰੇ ਇਸ ਗੱਲ ਦਾ ਡੱਟਕੇ ਜਵਾਬ ਦੇਣਗੇ। ਉਨਾ ਕਿਹਾ ਕਿ ਕੈਨੇਡਾ ਵਰਗੇ ਵਿਦੇਸ਼ ਵਿੱਚ ਪੰਜਾਬੀ ਭਾਸ਼ਾ ਨੂੰ ਦੁਜੀ ਭਾਸ਼ਾ ਦਾ ਦਰਜਾ ਦਿੱਤਾ ਜਾ ਰਿਹਾ ਹੈ ਤੇ ਦਿੱਲੀ’ਚੋਂ ਪੰਜਾਬੀ ਭਾਸ਼ਾ ਦਾ ਦਰਜਾ ਖਤਮ ਕੀਤਾ ਜਾ ਰਿਹਾ ਹੈ ਜਿਸ ਲਈ ਇਸ ਦਾ ਕਾਲ ਵੀ ਇਸ ਨੂੰ ਜਲਦੀ ਸਤਾਉਣਾ ਸ਼ੁਰੂ ਕਰ ਦੇਵੇਗਾ। ੨੦੧੭’ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਾਰੇ ਵਿਰੋਧੀ ਧਿਰ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਵਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਗੁਰਪ੍ਰੀਤ ਸਿੰਘ ਬੱਬਲ ਅਤੇ ਜਗਬੀਰ ਸਿੰਘ ਸੋਖੀ ਨੇ ਕਿਹਾ ਕਿ ਪਿਛਲੀ ਵਾਰ ਵੀ ਟੀ.ਵੀ ਚੈਨਲਾਂ, ਸ਼ੋਸਲ ਮੀਡੀਆ ਤੇ ਪੀ.ਪੀ ਪਾਰਟੀ ਨੂੰ ਇੱਕ ਵੱਡਾ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀ ਪਰ ਉਸ ਦੀ ਹਵਾ ਨਿਕਲਣ ਦਾ ਅਸਲ ਉਸ ਵਕਤ ਸਾਹਮਣੇ ਆਇਆ ਜਦ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਲੋਕਾਂ ਸਾਹਮਣੇ ਆਏ। ਉਨਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਰਹਨੁਮਾਈ ਹੇਠ ਅਕਾਲੀ-ਭਾਜਪਾ ਦਾ ਸਮੁੱਚਾ ਜੁਝਾਰੂ ਵਰਕਰ ਇੱਕ ਵਾਰ ਫੇਰ ਪਜੰਾਬ ਅੰਦਰ ਤੀਜੀਵਾਰ ਲਗਾਤਾਰ ਅਕਾਲੀ-ਭਾਜਪਾ ਸਰਕਾਰ ਦਾ ਗਠਨ ਕਰਕੇ ਹੈਟਰਿਕ ਬਨਾਉਣ ਲਈ ਤਿਆਰ-ਬਰ-ਤਿਆਰ ਬੈਠਾ ਹੈ। ਇਸ ਮੌਕੇ ਵਾਰਡ ਨੰ:੬੮ ਦੇ ਪ੍ਰਧਾਨ ਜਸਬੀਰ ਸਿੰਘ ਜੱਸੀ, ਸਰੂਪ ਸਿੰਘ ਮਠਾੜੂ ਵੀ ਵਿਸ਼ੇਸ ਤੌਰ ਤੇ ਹਾਜ਼ਰ ਸਨ।

468 ad

Submit a Comment

Your email address will not be published. Required fields are marked *