ਟਾਈਟਲਰ ਦੀ ਪੇਸ਼ਕਦਮੀ ਤੋਂ ਅਕਾਲੀ ਦਲ ਫਿਕਰਮੰਦ !

4ਨਵੀਂ ਦਿੱਲੀ, 7ਮਈ ( ਪੀਡੀ ਬੇਉਰੋ ) ਕਾਂਗਰਸ ਆਗੂ ਜਗਦੀਸ਼ ਟਾਈਟਲਰ ਦੀ ਸਿੱਖ ਪੰਥ ਕੋਲੋਂ ਮੁਆਫੀ ਦੀ ਪੇਸ਼ਕਸ਼ ਦਾ ਮਾਮਲਾ ਗਰਮਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਸਭ ਤੋਂ ਵੱਧ ਅਕਾਲੀ ਦਲ ਫਿਕਰਮੰਦ ਨਜ਼ਰ ਆ ਰਿਹਾ ਹੈ। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਵਫਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮਿਲਿਆ। ਅਕਾਲੀ ਦਲ ਨੇ ਤਾਂ ਇਸ ਸਭ ਕਾਸੇ ਲਈ ਕੈਪਟਨ ਅਮਰਿੰਦਰ ਸਿੰਘ ਸਿਰ ਵੀ ਦੋਸ਼ ਮੜ੍ਹ ਦਿੱਤੇ ਹਨ।ਇਸ ਵਫਦ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਜਥੇਦਾਰ ਨਾਲ ਮੁਲਾਕਾਤ ਕਰਕੇ ਟਾਈਟਲਰ ਵੱਲੋਂ ਕੀਤੀ ਗਈ ਪੇਸ਼ਕਸ਼ ਦੇ ਸਾਹਮਣੇ ਆਏ ਖੁਲਾਸੇ ਬਾਰੇ ਚਰਚਾ ਕੀਤੀ। ਦਿੱਲੀ ਫੇਰੀ ਦੌਰਾਨ ਮਾਤਾ ਗੁਜ਼ਰੀ ਨਿਵਾਸ ਵਿਖੇ ਠਹਿਰੇ ਜਥੇਦਾਰ ਨੂੰ ਜੀ.ਕੇ. ਵੱਲੋਂ ਮੰਗ ਪੱਤਰ ਸੌਂਪ ਕੇ 1984 ਸਿੱਖ ਕਤਲੇਆਮ ਵਿੱਚ ਟਾਈਟਲਰ ਦੀ ਭੂਮਿਕਾ ਤੇ ਉਸ ‘ਤੇ ਕੱਸੇ ਗਏ ਕਾਨੂੰਨੀ ਸਿਕੰਜੇ ਦੀ ਜਾਣਕਾਰੀ ਦਿੱਤੀ ਗਈ। ਅਕਾਲੀ ਦਲ ਇਸ ਮਾਮਲੇ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਨਾਲ ਜੋੜ ਰਿਹਾ ਹੈ।ਜੀ.ਕੇ. ਨੇ ਦੱਸਿਆ ਕਿ ਮੀਡੀਆ ਰਿਪੋਰਟਾਂ ਅਨੁਸਾਰ ਟਾਈਟਲਰ ਵੱਲੋਂ ਪੱਤਰ ਭੇਜ ਕੇ ਜਥੇਦਾਰ ਨਾਲ ਮੁਲਾਕਾਤ ਕਰਕੇ ਸਿੱਖ ਕਤਲੇਆਮ ਦੇ ਮਸਲੇ ‘ਤੇ ਸਫਾਈ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਕਾਰਨ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਕਾਨੂੰਨੀ ਸ਼ਿਕੰਜੇ ਵਿੱਚ ਘਿਰੇ ਟਾਈਟਲਰ ਦੀ ਖੁਦ ਨੂੰ ਤੇ ਆਪਣੇ ਆਕਾਵਾਂ ਨੂੰ ਬਚਾਉਣ ਦੀ ਇਹ ਕੋਈ ਸਾਜਿਸ਼ ਤਾਂ ਨਹੀਂ।

ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਲਈ ਸਿੱਖਾਂ ਦੇ ਵੋਟ ਇੱਕਤਰ ਕਰਨ ਦਾ ਕੋਈ ਨਵਾਂ ਹੱਥਕੰਡਾ ਤਾਂ ਨਹੀਂ।ਜੀ.ਕੇ. ਨੇ ਟਾਈਟਲਰ ਦੀ ਪੇਸ਼ਕਸ਼ ‘ਤੇ ਕਮੇਟੀ ਦੇ ਕਾਨੂੰਨੀ ਵਿਭਾਗ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਸਿੱਖਾਂ ਦੇ ਕਾਤਲਾਂ ਖਿਲਾਫ਼ ਮੁਸਤੈਦੀ ਨਾਲ ਲੜੀ ਗਈ ਲੜਾਈ ਦੀ ਇਹ ਅੰਗੜਾਈ ਹੈ ਕਿਉਂਕਿ ਅਦਾਲਤ ਵਿੱਚ ਪਿਛਲੀ ਤਾਰੀਖ਼ ‘ਤੇ ਜੱਜ ਦਾ ਰੁਖ਼ ਟਾਈਟਲਰ ਤੇ ਉਸ ਦੇ ਸਾਥੀ ਹਥਿਆਰ ਵਪਾਰੀ ਅਭਿਸ਼ੇਕ ਵਰਮਾ ਖਿਲਾਫ਼ ਮਨੀ ਲਾਡਿਰੰਗ ਦੇ ਜ਼ਰੀਏ ਗਵਾਹ ਨੂੰ ਪ੍ਰਭਾਵਿਤ ਕਰਨ ਤੇ ਸਖ਼ਤ ਸੀ। ਜੀ.ਕੇ. ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੁਝ ਦਿਨ ਪਹਿਲਾ ਟਾਈਟਲਰ ਨੂੰ ਬੇਦੋਸ਼ਾ ਦੱਸਣ ਬਾਅਦ ਟਾਈਟਲਰ ਦੀ ਮਾਫ਼ੀ ਮੰਗਣ ਦੀ ਸਾਹਮਣੇ ਆਈ ਪੇਸ਼ਕਸ਼ ਕਈ ਸਵਾਲ ਖੜ੍ਹੇ ਕਰਦੀ ਹੈ।ਜਥੇਦਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਤੱਕ ਟਾਈਟਲਰ ਦੀ ਕੋਈ ਚਿੱਠੀ ਨਹੀਂ ਮਿਲੀ ਪਰ ਜੇਕਰ ਚਿੱਠੀ ਆਉਂਦੀ ਹੈ ਤਾਂ ਉਸ ਤੇ ਪੰਜ ਸਿੰਘ ਸਾਹਿਬਾਨ ਵੱਲੋਂ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਟਾਈਟਲਰ ਤੇ ਕਤਲੇਆਮ ਦੇ ਗੰਭੀਰ ਦੋਸ਼ ਹਨ ਤੇ ਦੂਜੇ ਪਾਸੇ ਮਾਮਲਾ ਅਦਾਲਤਾਂ ਵਿੱਚ ਚੱਲ ਰਹੇ ਹਨ। ਜਥੇਦਾਰ ਨੇ ਸਭ ਨੂੰ ਮਿਲਣ ਉਪਰੰਤ ਇਸ ਮਸਲੇ ‘ਤੇ ਵਿਚਾਰ ਕਰਨ ਦਾ ਇਸ਼ਾਰਾ ਕੀਤਾ।

468 ad

Submit a Comment

Your email address will not be published. Required fields are marked *