ਟਾਈਟਲਰ ਅਗਰ ਮੁਆਫੀ ਮੰਗਣੀ ਚਾਹੁੰਦਾ ਹੈ ਤਾਂ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜਾਂ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਕੋਲ ਪਹੁਮਛ ਕਰੇ …. ਹੰਸਰਾ

Sukhminder Singh Hansra

Sukhminder Singh Hansra

ਬਰੈਂਪਟਨ;- ਕਾਂਗਰਸ ਆਗੂ ਅਤੇ ਸਿੱਖਾਂ ਦੇ ਕਾਤਲ ਜਗਦੀਸ਼ ਟਾਈਟਲਰ ਨੂੰ ਚਿਤਾਵਨੀ ਦਿੰਦਿਆਂ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਅਤੇ ਯੂਥ ਪ੍ਰਧਾਨ ਪਰਮਿੰਦਰ ਸਿੰਘ ਨੇ ਕਿਹਾ ਕਿ ਅਗਰ ਖਬਰਾਂ ਵਿੱਚ ਆਇਆ ਇਹ ਸੱਚ ਹੈ ਕਿ ਟਾਈਟਲਰ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣਾ ਦੋਸ਼ ਕਬੂਲਦਿਆਂ ਮੁਆਫੀ ਮੰਗਣ ਦੀ ਇੱਛਾ ਪ੍ਰਗਟ ਕੀਤੀ ਹੈ ਤਾਂ ਟਾਈਟਲਰ ਨੂੰ ਅਜਿਹਾ ਸਰਬੱਤ ਖਾਲਸਾ ਵਲੋਂ ਨਿਯੁਕਤ ਕੀਤੇ ਗਏ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜਾਂ ਐਕਟਿੰਗ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਨੂੰ ਚਿੱਠੀ ਲਿਖਣੀ ਚਾਹੀਦੀ ਹੈ। ਉਹ ਜਥੇਦਾਰ, ਜਿੰਨ੍ਹਾਂ ਨੂੰ ਸਰਬੱਤ ਖਾਲਸਾ ਨੇ ਸੇਵਾ ਮੁਕਤ ਕੀਤਾ ਹੋਇਆ ਹੈ, ਨੂੰ ਚਿੱਠੀ ਲਿਖ ਕੇ ਟਾਈਟਲਰ ਹੋਰ ਗਲਤੀ ਨਾ ਕਰੇ। ਹੰਸਰਾ ਨੇ ਕਿਹਾ ਕਿ ਸਿਆਸੀ ਮੰਤਵ ਨਾਲ ਕੀਤੀ ਗਈ ਅਜਿਹੀ ਪੇਸ਼ਕਸ਼ ਖਾਲਸਾ ਪੰਥ ਨੂੰ ਕਦੇ ਵੀ ਸਵਿਕਾਰ ਨਹੀਂ ਹੋ ਸਕਦੀ।
ਯਾਦ ਰਹੇ ਜਗਦੀਸ਼ ਟਾਈਟਲਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਲੀਨ ਚਿੱਟ ਦੇ ਕੇ ਕਹਿ ਦਿੱਤਾ ਸੀ ਕਿ ਸਿੱਖ ਨਸਲਕੁਸ਼ੀ ਵਿੱਚ ਟਾਈਟਲਰ ਦਾ ਕੋਈ ਹੱਥ ਨਹੀਂ ਸੀ। ਇਹ ਵੱਡਾ ਕਾਰਣ ਸੀ ਕਿ ਉੱਤਰੀ ਅਮਰੀਕਾ ਵਿੱਚ ਸਿੱਖਾਂ ਨੇ ਕੈਪਟਨ ਨੂੰ ਸਵਿਕਾਰ ਨਹੀਂ ਕੀਤਾ।

468 ad

Submit a Comment

Your email address will not be published. Required fields are marked *