ਟਰੈਕਟਰ-ਟਰਾਲੀ ਹੇਠਾਂ ਆ ਕੇ ਚਾਲਕ ਦੀ ਮੌਤ

ਬਟਾਲਾ- ਨਜ਼ਦੀਕੀ ਭੁੱਲਰ ਕੋਲ ਟਰੈਕਟਰ ਟਰਾਲੀ ਪਲਟਣ ਨਾਲ ਚਾਲਕ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਨਾ ਲਾਲ ਅਤੇ ਸ਼ੰਮੀ Deathਵਾਸੀ ਧਰਮਕੋਟ ਨੇ ਦੱਸਿਆ ਕਿ ਮਿੱਟੀ ਪਾਉਣ ਦਾ ਕੰਮ ਕਰਦੇ ਹਨ ਅਤੇ ਭੁੱਲਰਾਂ ਵਲ ਨੂੰ ਮਿੱਟੀ ਲੈਣ ਜਾ ਰਹੇ ਸੀ। ਉਸਨੇ ਦੱਸਿਆ ਕਿ ਜਦੋਂ ਅਸੀਂ ਭੁੱਲਰਾਂ ਲਾਗੇ ਪੁੱਜੇ ਤਾਂ ਮੋੜ ਕੱਟਣ ਲੱਗੇ ਟਰੈਕਟਰ ਅਚਾਨਕ ਪਲਟ ਗਿਆ।
ਅਸੀਂ ਬੜੀ ਮੁਸ਼ਕਲ ਨਾਲ ਛਾਲਾਂ ਮਾਰ ਕੇ ਆਪਣੀ ਜਾਣ ਬਚਾਈ ਜਦੋਂ ਕਿ ਟਰੈਕਟਰ ਚਲਾ ਰਿਹਾ ਸੁੱਖਾ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਧਰਮਕੋਟ ਡਰਾਈਵਰ ਹੇਠਾਂ ਆ ਗਿਆ। ਜਿਸਨੂੰ ਬੜੀ ਜੱਦੋਜਹਿਦ ਨਾਲ ਅਸੀਂ ਕੱਢ ਕੇ ਤੁੰਰਤ 108 ਨੰ. ਐਂਬੂਲੈਂਸ ਨੂੰ ਫੋਨ ਕੀਤਾ। ਕਰਮਚਾਰੀਆਂ ਪਾਇਲਟ ਸੁਰਜੀਤ ਅਤੇ ਈ. ਐੱਮ. ਟੀ ਮਨਜੀਤ ਸਿੰਘ ਕਲਾਨੌਰ ਨੇ ਮੌਕੇ ’ਤੇ ਪਹੁੰਚ ਕੇ ਸੁੱਖਾ ਸਿੰਘ ਨੂੰ ਬਟਾਲਾ ਦੇ ਸਿਵਲ ਹਸਪਤਾਲ ਲਿਆਂਦਾ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

468 ad