ਟਰੂਡੋ ਦੀ ਮਾਫੀ ‘ਤੇ ਮੋਦੀ ਘਿਰੇ

20ਅੰਮ੍ਰਿਤਸਰ, 19 ਮਈ ( ਜਗਦੀਸ਼ ਬਾਮਬਾ ) ਕੈਨੇਡਾ ਸਰਕਾਰ ਵੱਲੋਂ ਕਾਮਾਗਾਟਾ ਮਾਰੂ ਘਟਨਾ ਲਈ ਮਾਫੀ ਮੰਗਣ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਭਾਰਤ ਸਰਕਾਰ ਨੂੰ ਘੇਰਿਆ ਹੈ। ਸਿੱਖ ਜਥੇਬੰਦੀਆਂ ਮੋਦੀ ਸਰਕਾਰ ‘ਤੇ ਸਿੱਖ ਕਤਲੇਆਮ ਲਈ ਮਾਫੀ ਮੰਗਣ ਦਾ ਦਬਾਅ ਪਾ ਰਹੀਆਂ ਹਨ। ਜਥੇਬੰਦੀਆਂ ਨੇ ਭਾਰਤ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਇੱਕ ਪਾਸੇ ਕੈਨੇਡਾ ਸਰਕਾਰ 102 ਸਾਲ ਪੁਰਾਣੇ ਕਾਂਡ ਲਈ ਮੁਆਫੀ ਮੰਗ ਰਹੀ ਹੈ ਪਰ ਭਾਰਤ ਦੀ ਸਰਕਾਰ 32 ਸਾਲ ਪਹਿਲਾਂ ਹੋਈ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ‘ਤੇ ਹੋਏ ਹਮਲਿਆਂ ਲਈ ਮੁਆਫੀ ਮੰਗਣ ਨੂੰ ਤਿਆਰ ਨਹੀਂ।ਕਾਬਲੇਗੌਰ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਨੇ ਕਾਮਾਗਾਟਾ ਮਾਰੂ ਘਟਨਾ ਲਈ ਹਾਊਸ ਆਫ਼ ਕਾਮਨਜ਼ ਵਿੱਚ ਮੁਆਫ਼ੀ ਮੰਗੀ ਹੈ। ਦਮਦਮੀ ਟਕਸਾਲ (ਸੰਗਰਾਵਾਂ) ਦੇ ਮੁਖੀ ਬਾਬਾ ਰਾਮ ਸਿੰਘ ਨੇ ਕੈਨੇਡਾ ਸਰਕਾਰ ਦੀ ਇਸ ਕਾਰਵਾਈ ਨੂੰ ਸ਼ਲਾਘਾਯੋਗ ਕਰਾਰ ਦਿੰਦਿਆਂ ਕਿਹਾ ਕਿ ਕੈਨੇਡਾ ਅਜਿਹਾ ਮੁਲਕ ਹੈ, ਜਿੱਥੇ ਸਿੱਖ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰਦੇ ਹਨ।ਬਾਬਾ ਰਾਮ ਸਿੰਘ ਨੇ ਕਿਹਾ ਕਿ ਉਹ ਹਰ ਸਾਲ ਕੈਨੇਡਾ ਜਾਂਦੇ ਹਨ ਤੇ ਉਨ੍ਹਾਂ ਨੂੰ ਉੱਥੇ ਜਾ ਕੇ ਇਹ ਮਹਿਸੂਸ ਹੁੰਦਾ ਹੈ ਕਿ ਸਿੱਖ ਭਾਰਤ ਨਾਲੋਂ ਵੱਧ ਕੈਨੇਡਾ ਵਿੱਚ ਮਹਿਫੂਜ਼ ਹੈ ਤੇ ਆਜ਼ਾਦੀ ਨਾਲ ਹਰ ਥਾਂ ਵਿਚਰ ਸਕਦਾ ਹੈ। ਉਨ੍ਹਾਂ ਕੈਨੇਡਾ ਸਰਕਾਰ ਵੱਲੋਂ ਮੁਆਫੀ ਮੰਗੇ ਜਾਣ ਨੂੰ ਬਹੁਤ ਹੀ ਵੱਡਾ ਕਦਮ ਦੱਸਿਆ ਤੇ ਭਾਰਤ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਇੱਕ ਪਾਸੇ ਕੈਨੇਡਾ ਸਰਕਾਰ 102 ਸਾਲ ਪੁਰਾਣੇ ਕਾਂਡ ਲਈ ਮੁਆਫੀ ਮੰਗ ਰਹੀ ਹੈ ਪਰ ਭਾਰਤ ਦੀ ਸਰਕਾਰ 32 ਸਾਲ ਪਹਿਲਾਂ ਹੋਈ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ‘ਤੇ ਹੋਏ ਹਮਲਿਆਂ ਲਈ ਮੁਆਫੀ ਮੰਗਣ ਨੂੰ ਤਿਆਰ ਨਹੀਂ।ਉਨ੍ਹਾਂ ਕਿਹਾ ਕਿ ਸਿੱਖ ਆਪਣੇ ਹੀ ਮੁਲਕ ਵਿੱਚ ਘੁਟਣ ਮਹਿਸੂਸ ਕਰ ਰਹੇ ਹਨ ਤੇ ਪਿਛਲੇ ਲੰਮੇ ਸਮੇਂ ਤੋਂ ਇਨਸਾਫ਼ ਲਈ ਲੜਾਈ ਲੜ ਰਹੇ ਹਨ ਪਰ ਭਾਰਤ ਦੀ ਸਰਕਾਰ ਨਾ ਤਾਂ ਮੁਆਫੀ ਮੰਗਣ ਲਈ ਤਿਆਰ ਹੈ ਤੇ ਨਾ ਹੀ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਕੋਈ ਠੋਸ ਕਦਮ ਚੁੱਕ ਰਹੀ ਹੈ।

468 ad

Submit a Comment

Your email address will not be published. Required fields are marked *