ਟਰਾਲਾ ਤਿੰਨ ਸਰਕਾਰੀ ਵਹੀਕਲਾਂ ਨਾਲ ਟਕਰਾਇਆ, ਹਾਈਵੇ 401 ਬੰਦ ਕੀਤੀ

ਟਰਾਂਟੋ- ਅੱਜ ਸਵੇਰੇ ਨੀਲਸਨ ਰੋਡ ਉਤੇ ਹਾਈਵੇ 401 ਉਸ ਵਕਤ ਬੰਦ ਹੋ ਗਿਆ, ਜਦੋਂ ਇਕ ਟਰੈਕਟਰ-ਟਰੇਲਰ ਤਿੰਨ ਸਰਕਾਰੀ ਟਰੱਕਾਂ ਨਾਲ ਟਕਰਾਅ ਗਿਆ। ਰਾਤੀ ਕਰੀਬ Correct Report12 ਵਜੇ ਵਾਪਰੇ ਇਸ ਹਾਦਸੇ ਦੇ ਕਾਰਨ ਸੜਕ ਬੰਦ ਕਰ ਦਿੱਤੀ ਗਈ। ਟਰੱਕ ਵਿਚੋਂ ਡੀਜ਼ਲ ਲੀਕ ਹੋ ਗਿਆ ਸੀ, ਜਿਸਨੂੰ ਸਾਫ ਕਰਨ ਲਈ ਟਰਾਂਸਪੋਰਟ ਵਿਭਾਗ ਦੇ ਟਰੱਕ ਲੱਗੇ ਸਨ, ਉਦੋਂ ਹੀ ਟਰੈਕਟਰ-ਟਰੇਲਰ ਹਿਨਾਂ ਨਾਲ ਟਕਰਾਅ ਗਿਆ। ਪੁਲਿਸ ਅਧਿਕਾਰੀ ਸਾਰਜੈਂਟ ਕੈਰੀ ਸਕਿਮਡ ਨੇ ਦੱਸਿਆ ਕਿ ਸਰਕਾਰੀ ਟਰੱਕਾਂ ਦਾ ਕਾਫੀ ਨੁਕਸਾਨ ਹੋਇਆ ਹੈ। ਹਾਦਸੇ ਕਾਰਨ ਦੋ ਡਰਾਈਵਰਾਂ ਦੇ ਵੀ ਸੱਟਾਂ ਲੱਗੀਆਂ ਹਨ।

468 ad