ਟਰਾਲਾ ਅਤੇ ਕਾਰ ਦੀ ਟੱਕਰ ਵਿਚ ਨੌਜਵਾਨ ਦੀ ਮੌਤ

ਗੁਰਦਾਸਪੁਰ- ਪੁਲਸ ਥਾਣਾ ਤਿੱਬੜ ਦੇ ਨੇੜੇ ਬੀਤੀ ਰਾਤ ਇਕ ਕਾਰ ਅਤੇ ਟਰਾਲੇ ਦਰਮਿਆਨ ਹੋਈ ਭਿਆਨਕ ਟੱਕਰ ਵਿਚ ਕਾਰ ਸਵਾਰ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ Accidentਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਨਜੀਤ ਪੁੱਤਰ ਰਸ਼ਪਾਲ ਸਿੰਘ ਵਾਸੀ ਛਕਾਲਾ ਥਾਣਾ ਸ੍ਰੀਹਰਗੋਬਿੰਦਪੁਰ ਆਪਣੀ ਕਾਰ ’ਤੇ ਸ੍ਰੀਹਰਗੋਬਿੰਦਰ ਪੁਰ ਤੋਂ ਗੁਰਦਾਸਪੁਰ ਜਾ ਰਿਹਾ ਸੀ। ਜਦੋਂ ਇਹ ਮੰਦਭਾਗੀ ਕਾਰ ਨੰਬਰ ਪੀਬੀ 06 ਐਕਸ 1803 ਪੁਲਸ ਥਾਣਾ ਤਿੱਬੜ ਦੇ ਨੇੜੇ ਪੁੱਜੀ ਤਾਂ ਸਾਹਮਣੇ ਗੁਰਦਾਸਪੁਰ ਤੋਂ ਆਉਂਦੇ ਇਕ ਬੱਜਰੀ ਵਾਲੇ ਮਲਟੀਐਕਸਲ ਟਰਾਲੇ ਨੰਬਰ ਆਰਜੇ 19ਜੀ 1532 ਨਾਲ ਟਕਰਾ ਗਈ।
ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਟਕਰਾਉਣ ਤੋਂ ਬਾਅਦ ਕਾਰ ਦਾ ਮੂੰਹ ਫਿਰ ਤੋਂ ਸ੍ਰੀਹਰਗੋਬਿੰਦਪੁਰ ਵਾਲੇ ਪਾਸੇ ਨੂੰ ਹੋ ਗਿਆ ਅਤੇ ਬਜਰੀ ਵਾਲਾ ਟਰਾਲਾ ਵੀ ਸੱਜੇ ਹੱਥ ਖੇਤਾਂ ਵਿਚ ਜਾ ਵੜਿਆ। ਮੌਕੇ ’ਤੇ ਪਹੁੰਚੀ ਪੁਲਸ ਅਤੇ ਕੁੱਝ ਰਾਹਗੀਰਾਂ ਦੀ ਮਦਦ ਨਾਲ ਇਸ ਨੌਜਵਾਨ ਨੂੰ ਬੜੀ ਮੁਸ਼ਕਿਲ ਨਾਲ ਕਾਰ ਵਿਚੋਂ ਬਾਹਰ ਕੱਢਿਆ ਗਿਆ ਅਤੇ ਇਲਾਜ ਲਈ ਗੁਰਦਾਸਪੁਰ ਲਿਜਾਂਦੇ ਸਮੇਂ ਉਸ ਦੀ ਰਸਤੇ ਵਿਚ ਮੌਤ ਹੋ ਗਈ। ਪੁਲਸ ਵਲੋਂ ਟਰਾਲਾ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

468 ad