ਟਰਾਂਸਪੋਰਟ ਮੰਤਰੀ ਵਲੋਂ ਸ਼ਸ਼ੀਕਾਂਤ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ

ਜਲੰਧਰ- ਚੀਫ ਜੁਡੀਸ਼ੀਅਲ ਮੈਜਿਸਟਰੇਟ (ਸੀ. ਜੇ. ਐੱਮ.) ਕੇਵਲ ਕ੍ਰਿਸ਼ਨ ਦੀ ਅਦਾਲਤ ਵਿਚ ਅਜੀਤ ਸਿੰਘ ਕੋਹਾੜ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਸੇਵਾ ਮੁਕਤ ਏ. ਡੀ. Justiceਜੀ.ਪੀ. ਸ਼ਸ਼ੀਕਾਂਤ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕਰ ਦਿੱਤਾ ਗਿਆ ਹੈ। ਅੱਜ ਅਜੀਤ ਸਿੰਘ ਕੋਹਾੜ ਆਪ ਅਦਾਲਤ ਵਿਚ ਪੇਸ਼ ਹੋਏ ਸੀ। ਅਦਾਲਤ ਨੇ ਇਸ ਮਾਮਲੇ ਵਿਚ 30-8-14 ਸੁਣਵਾਈ ਦੇ ਲਈ ਨੋਟਿਸ ਜਾਰੀ ਕਰ ਦਿੱਤਾ। ਇਥੇ ਜ਼ਿਕਰਯੋਗ ਹੈ ਕਿ ਬੀਤੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਸ਼ਸ਼ੀਕਾਂਤ ਸਾਬਕਾ ਏ. ਡੀ. ਜੀ. ਪੀ. ਪ੍ਰੈੱਸ ਕਾਨਫਰੰਸ ਕਰ ਪੰਜਾਬ ਸਰਕਾਰ ਦੇ ਮੰਤਰੀ, ਵਿਧਾਇਕਾਂ ਅਤੇ ਹੋਰਨਾਂ ਪਾਰਟੀਆਂ ਨਾਲ ਸੰਬੰਧਤ ਨੇਤਾਵਾਂ ਦੇ ਪੰਜਾਬ ਵਿਚ ਨਸ਼ਾ ਸਮੱਗਲਿੰਗ ਵਿਚ ਸ਼ਾਮਲ ਹੋਣ ਦੀ ਪ੍ਰੈੱਸ ਨੂੰ ਜਾਣਕਾਰੀ ਦਿੱਤੀ ਸੀ। ਇਸ ਦਾ ਗੰਭੀਰ ਨੋਟਿਸ ਲੈ ਕੇ ਅਜੀਤ ਸਿੰਘ ਕੋਹਾੜ ਮੰਤਰੀ ਪੰਜਾਬ ਵਲੋਂ ਉਕਤ ਅਦਾਲਤ ਵਿਚ ਸ਼ਸ਼ੀਕਾਂਤ ਵਿਰੁੱਧ ਮਾਣਹਾਨੀ ਦਾ ਦਾਅਵਾ ਧਾਰਾ 429 ਅਤੇ 500 ਦੇ ਤਹਿਤ ਦਾਇਰ ਕਰ ਦਿੱਤਾ ਗਿਆ ਹੈ।

468 ad