ਟਰਾਂਟੋ ਪੁਲਿਸ ਮੁਖੀ ਨੇ ਡੰਗ ਫੋਰਡ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ

ਟਰਾਂਟੋ- ਪੁਲਿਸ ਮੁਖੀ ਸ੍ਰੀ ਬਿਲ ਬਲੇਅਰ ਨੇ ਅੱਜ ਕੌਂਸਲਰ ਡੰਗ ਫੋਰਡ ਨੂੰ ਮਾਣਹਾਨੀ ਦਾ ਨੋਟਿਸ ਭੇਜ ਦਿੱਤਾ ਹੈ। ਇਹ ਨੋਟਿਸ ਉਹਨਾਂ ਨੇ ਮੇਅਰ ਦੁਆਰਾ ਲਗਾਏ ਗਏ ਮੀਟਿੰਗ ਦੇ ਏਜੰਡੇ ਨੂੰ ਜਨਤਕ ਕਰਨ ਦੇ ਦੋਸ਼ਾਂ ਕਾਰਨ ਭੇਜਿਆ ਗਿਆ ਹੈ। ਟਰਾਂਟੋ ਪੁਲਿਸ ਦੇ ਬੁਲਾਰੇ ਮਾਰਕ ਪੁਗਾਸ਼ ਨੇ ਅੱਜ ਮੀਡੀਆ ਨੂੰ ਸਪਸ਼ਟ ਕੀਤਾ ਕਿ ਪੁਲਿਸ ਮੁਖੀ ਦੇਵਕੀਲ ਨੇ ਫੋਰਡ Police Chiefਨੂੰ ਮਾਣਹਾਨੀ ਦਾ ਨੋਟਿਸ ਭੇਜ ਦਿੱਤਾ ਹੈ। ਪੁਲਿਸ ਮੁਖੀ ਨੇ ਇਸ ਪ੍ਰਤੀਕਿਰਿਆ ਤੇ ਜਨਤਕ ਮੁਆਫੀ ਮੰਗਣ ਦੀ ਮੰਗ ਰੱਖੀ ਹੈ। ਪੁਲਿਸ ਮੁਖੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਹ ਕਾਨੂੰਨੀ ਕਾਰਵਾਈ ਦੇ ਲਈ ਵੀ ਤਿਆਰ ਹਨ। ਇਸ ਵਿਚ ਕੋਈ ਟੈਕਸ ਦਾਤਿਆਂ ਦੇ ਪੈਸੇ ਦੀ ਵਰਤੋਂ ਨਹੀਂ ਕੀਤੀ ਗਈ ਹੈ। ਵਰਣਨਯੋਗ ਹੈਕਿ ਇਸ ਮਹੀਨੇ ਦੇ ਸ਼ੁਰੂ ਵਿਚ ਟਰਾਂਟੋ ਸਟਾਰ ਨੇ ਇਕ ਰਿਪੋਰਟ ਦਿੱਤੀ ਸੀ, ਜਿਸ ਮੁਤਾਕ ਟਰਾਂਟੋ ਪੁਲਿਸ ਮੁਖੀ ਅਤੇ ਮੇਅਰ ਵਿਚਕਾਰ ਕੌਂਸਲਰ ਡੰਗ ਫੋਰਡ ਦੀ ਮਦਦ ਨਾਲ ਇਕ ਮੀਟਿੰਗ ਆਯੋਜਿਤ ਕੀਤੀ ਗਈ ਸੀ। ਇਹ ਗੱਲਬਾਤ ਅਲੈਕਜੈਂੜਰ ਸਾਂਡਰੋ ਲਿਸੀ ਬਾਰੇ ਹੋ ਸਕਦੀ ਸੀ। ਪਰ ਇਸ ਮੁਲਾਕਾਤ ਦੀ ਪਹਿਲਾਂ ਹੀ ਭਿਣਕ ਪੈਣ ਕਾਰਨ ਇਹ ਰੱਦ ਕਰ ਦਿੱਤੀ ਗਈ। ਸਟਾਰ ਨੇ ਇਸ ਸਬੰਧੀ ਸੂਤਰਾਂ ਦਾ ਹਵਾਲੇ ਨਹੀਂ ਦਿੱਤਾ ਸੀ। 
ਫੋਰਡ ਨੇ ਕਿਹਾ ਸੀ ਕਿ ਇਹ ਸੂਚਨਾ ਮੀਡੀਆ ਨੂੰ ਪੁਲਿਸ ਵੱਲੋਂ ਲੀਕ ਕੀਤੀ ਗਈ ਹੈ। ਉਹਨਾਂ ਅਜਿਹੀ ਕਿਸੇ ਮੀਟਿੰਗ ਤੋਂ ਇਨਕਾਰ ਕੀਤਾ ਸੀ। ਫੋਰਡ ਨੇ ਇਸ ਤੇ ਪ੍ਰਤੀਕਿਰਿਆ ਦਿੰਦਿਆਂ ਕਿਹ ਸੀ ਕਿ ਜੇਕਰ ਤੁਸੀਂ ਮੀਡੀਆ ਨੂੰ ਪਹਿਲਾਂ ਹੀ ਦੱਸ ਦਿਓਗੇ ਤਾਂ ਇਸ ਨਾਲ ਸਮੱਸਿਆ ਆਵੇਗੀ ਹੀ। ਪੁਲਿਸ ਮੁਖੀ ਦਾ ਕਹਿਣਾ ਹੈ ਕਿ ਉਹਨਾਂ ਵਿਚਕਾਰ ਅਜਿਹੀ ਕੋਈ ਮੀਟਿੰਗ ਦਾ ਪ੍ਰਸਤਾਵ ਨਹੀਂ ਸੀ ਅਤੇ ਨਾ ਹੀ ਮੀਡੀਆ ਨੂੰ ਉਹਨਾਂ ਨੇ ਕੋਈ ਗੱਲ ਲੀਕ ਕੀਤੀ। 

468 ad