ਟਰਾਂਟੋ ਦੇ ਈਸਟ ਡੋਨਲਡ ਵਿਚ ਸਥਾਪਤ ਕਰਾਂਗੇ ਬਿਜਨਸ ਹੱਬ

ਜੌਹਨ ਟੋਰੀ ਨੇ ਪੇਸ਼ ਕੀਤਾ ਆਪਣਾ ਚੋਣ ਮਨੋਰਥ ਪੱਤਰ
ਟਰਾਂਟੋ- ਟਰਾਂਟੋ ਤੋਂ ਮੇਅਰ ਦੀ ਚੋਣ ਲੜ ਰਹੇ ਜੌਹਨ ਟੋਰੀ ਨੇ ਅੱਜ ਆਪਣਾ ਚੋਣ ਮਨੋਰਥ ਪੱਤਰ ਪੇਸ਼ ਕਰਦਿਆਂ ਟਰਾਂਟੋ ਦੇ ਪੂਰਬੀ ਡੋਨਲਡ ਇਲਾਕੇ ਵਿਚ ਬਿਜਨਸ ਹੱਬ ਸਥਾਪਤ Anderia Horwath 4ਕਰਨ ਦਾ ਵਾਅਦਾ ਕੀਤਾ। ਉਹਨਾਂ ਕਿਹਾ ਕਿ ਇਸ ਨਾਲ ਟਰਾਂਟੋ ਵਿਚ 70 ਹਜ਼ਾਰ ਦੇ ਕਰੀਬ ਰੁਜ਼ਗਾਰ ਪੈਦਾ ੋਣਗੇ। ਉਹਨਾਂ ਆਪਣੀ ਯੋਜਨਾਦਾ ਇੱਥੇ ਲੋਗਨ ਐਵੇਨਿਊ ਨੇੜੇ ਲੇਕ ਸ਼ੋਅ ਬੁਲਾਵਰਡ ਵਿਖੇ ਐਲਾਨ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ 1980 ਵਿਚ ਇਹ ਯੋਜਨਾ ਤਿਆਰ ਕੀਤੀ ਗਈ ਸੀ। ਉਹਨਾਂ ਕਿਹਾ ਕਿ ਇਸ ਬਿਜਨਸ ਹੱਬ ਦੇ ਜਰੀਏ ਇੱਥੇ ਨਿਵੇਸ਼ਕਾਂ ਨੂੰ ਆਕਰਸ਼ਿ ਕੀਤਾ ਜਾ ਸਕੇਗਾ। ਇਸ ਦੇ ਨਾਲ ਹੀ ਸਾਨੂੰ ਟਰਾਂਸਪੋਰਟੇਸ਼ਨ ਹੱਬ, ਗਾਰਡਨੇਅਰ ਅਤੇ ਹੋਰ ਥਾਵਾਂ ਤੇ ਰੀਟਰੋਟੇਸ਼ਨ ਦੀ ਲੋੜ ਹੈ। ਪਰ ਹੁਣ ਤੱਕ ਅਸੀਂ ਇਹ ਕੰਮ ਨਹੀਂ ਕਰ ਸਕੇ। ਉਹਨਾਂ ਈਸਟ ਡੋਨਲਡਜ਼ ਦੀ ਮੁੜ ਉਸਾਰੇ ਬਾਰੇ ਕਿਹਾ ਕਿ ਇਸ ਦੇ ਲਈ ਗਾਰਡਨੀਅਰ ਐਕਸਪ੍ਰੈਸ ਵੇਅ ਦਾ ਪੂਰਬੀ ਹਿੱਸੇ ਨੂੰ ਵਿਸਥਾਰ ਦੇਣਾ ਹੋਵੇਗਾ। ਉਹਨਾਂ ਕਿਹਾ ਕਿ ਇਸ ਯੋਜਨਾ ਤੇ 240 ਮਿਲੀਅਨ ਡਾਲਰ ਦੇ ਕਰੀਬ ਖਰਚ ਆਵੇਗਾ।

468 ad