ਜ; ਸ੍ਰੀ ਅਕਾਲ ਤਖ਼ਤ ਸਾਹਿਬ ਭਾਈ ਧਿਆਨ ਸਿੰਘ ਮੰਡ ਵੱਲੋਂ ਦਿੱਤੇ ਗਏ ਸੰਦੇਸ਼ ਉਤੇ ਸਿੱਖ ਕੌਮ ਦ੍ਰਿੜਤਾ ਨਾਲ ਪਹਿਰਾ ਦੇਵੇ : ਸਰਾਏਨਾਗਾ, ਕਿਲ੍ਹਾ ਹਕੀਮਾ ਅਤੇ ਨਾਰੀਕੇ

Master Karnail Singhਫ਼ਤਹਿਗੜ੍ਹ ਸਾਹਿਬ, 30 ਦਸੰਬਰ (ਪੀ ਡੀ ਬਿਊਰੋ) “ਹੁਣ ਜਦੋਂ ਸਿੱਖ ਕੌਮ ਨੇ ਛੋਟੇ ਸਾਹਿਬਜ਼ਾਦਿਆਂ ਜੀ ਦੇ ਸ਼ਹੀਦੀ ਅਸਥਾਂਨ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਉਤੇ ਪੂਰਨ ਰੂਪ ਵਿਚ ਸਰਕਾਰੀ ਸਰਪ੍ਰਸਤੀ ਵਾਲੇ ਜਥੇਦਾਰ ਸਾਹਿਬਾਨਾਂ ਨੂੰ ਨਕਾਰ ਦਿੱਤਾ ਹੈ ਅਤੇ ਐਸ਼.ਜੀ.ਪੀ.ਸੀ. ਦੇ ਮੌਜੂਦਾ ਪ੍ਰਧਾਨ ਸ੍ਰੀ ਮੱਕੜ ਨੂੰ ਮਾਤਾ ਗੁਜਰੀ ਸਾਹਿਬ ਜੀ ਦੇ ਅਸਥਾਂਨ ਅਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਵਿਖੇ ਦੋਵਾਂ ਸਥਾਨਾਂ ਤੇ ਸਿੱਖ ਕੌਮ ਨੇ ਬੋਲਣ ਹੀ ਨਹੀਂ ਦਿੱਤਾ ਅਤੇ ਸਿੱਖ ਕੌਮ ਬਾਦਲ ਹਕੂਮਤ ਦੇ ਸਵਾਰਥਾਂ ਭਰੇ ਕੌਮ ਵਿਰੋਧੀ ਅਮਲਾਂ ਤੋ ਵੱਡੀ ਖਫਾ ਹੈ ਤਾਂ ਇਸ ਸਮੇਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਭਾਈ ਧਿਆਨ ਸਿੰਘ ਮੰਡ ਵੱਲੋ ਜੋ ਸ੍ਰੀ ਅੰਮ੍ਰਿਤਸਰ ਤੋ ਕੌਮ ਦੇ ਨਾਮ ਸੰਦੇਸ਼ ਦਿੰਦੇ ਹੋਏ ਗੁਰਸਿੱਖਾਂ ਅਤੇ ਪੰਜਾਬੀਆਂ ਨੂੰ ਮੁਕਤਸਰ ਮਾਘੀ ਦੇ ਇਤਿਹਾਸਿਕ ਦਿਹਾੜੇ ਉਤੇ ਕਾਂਗਰਸ, ਬਾਦਲ, ਬੀਜੇਪੀ ਅਤੇ ਆਪ ਪਾਰਟੀ ਵਰਗੀਆਂ ਹਿੰਦੂਤਵ ਜਮਾਤਾਂ ਤੋ ਦੂਰ ਰਹਿਕੇ ਪੰਥਕ ਸਟੇਜ ਤੇ ਪਹੁੰਚਣ ਦੀ ਜੋ ਅਪੀਲ ਕੀਤੀ ਗਈ ਹੈ, ਉਸ ਉਤੇ ਸਿੱਖ ਕੌਮ ਦ੍ਰਿੜਤਾ ਨਾਲ ਪਹਿਰਾ ਵੀ ਦੇਵੇ ਅਤੇ ਮੁਕਤਸਰ ਦੇ ਇਤਿਹਾਸਿਕ ਸਥਾਨ ਤੇ ਪਹੁੰਚਕੇ ਉਪਰੋਕਤ ਸਭ ਹਿੰਦੂਤਵ ਤਾਕਤਾਂ ਦੀ ਚੁਣੋਤੀ ਨੂੰ ਪ੍ਰਵਾਨ ਕਰੇ । ਤਾਂ ਕਿ ਕੌਮ
ਇਹਨਾਂ ਹਿੰਦੂਤਵ ਤਾਕਤਾਂ ਦੀਆਂ ਸਾਜ਼ਿਸਾ ਨੂੰ ਸਮਝਦੀ ਹੋਈ ਸਹੀ ਸਮੇਂ ਤੇ ਸਹੀ ਰੂਪ ਵਿਚ ਜੁਆਬ ਦੇ ਸਕੇ ।”
ਇਹ ਵਿਚਾਰ ਬਾਬਾ ਸੁਰਿੰਦਰਹਰੀ ਸਿੰਘ ਸਰਾਏਨਾਗਾ, ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾ (ਦੋਵੇ ਮੀਤ ਪ੍ਰਧਾਨ) baba surinder hari singhਅਤੇ ਮਾਸਟਰ ਕਰਨੈਲ ਸਿੰਘ ਨਾਰੀਕੇ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਮੁਕਤਸਰ ਦੀ ਪੰਥਕ ਸਟੇਜ ਉਤੇ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਪੀਲ ਵੱਲ ਕੇਦਰਿਤ ਕਰਦੇ ਹੋਏ ਉਥੇ ਹੁੰਮ-ਹਮਾਕੇ ਪਹੁੰਚਣ ਅਤੇ ਅਗਲੇ ਐਲਾਨੇ ਜਾਣ ਵਾਲੇ ਐਕਸਨ ਪ੍ਰੋਗਰਾਮ ਵਿਚ ਯੋਗਦਾਨ ਪਾਉਣ ਦੀ ਗੰਭੀਰਤਾਂ ਭਰੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਦੋ ਬਾਦਲ ਪਰਿਵਾਰ, ਬਾਦਲ ਹਕੂਮਤ, ਸ੍ਰੀ ਮੱਕੜ ਅਤੇ ਸਰਕਾਰੀ ਜਥੇਦਾਰ ਸਾਹਿਬਾਨ ਵੱਲੋ ਸਿੱਖੀ ਸਿਧਾਤਾਂ, ਪੰ੍ਰਪਰਾਵਾਂ ਦਾ ਘਾਣ ਕਰਕੇ ਹਿੰਦੂਤਵ ਤਾਕਤਾਂ ਨੂੰ ਖੁਸ਼ ਕਰਨ ਦੀ ਨੀਤੀ ਉਤੇ ਦੁਖਾਤਿਕ ਅਮਲ ਹੋ ਰਿਹਾ ਹੈ, ਸਿੱਖ ਕੌਮ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਤੋ ਪਾਸਾ ਵੱਟਿਆ ਜਾ ਰਿਹਾ ਹੈ, ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਪੰਜਾਬ ਦੇ ਸਰਕਾਰੀ ਅਤੇ ਐਸ਼.ਜੀ.ਪੀ.ਸੀ. ਦੇ ਧਾਰਮਿਕ baba amarjeet singhਖਜਾਨੇ ਅਤੇ ਸਾਧਨਾਂ ਦੀ ਬਾਦਲ ਪਰਿਵਾਰ ਵੱਲੋ ਵੱਡੇ ਪੱਧਰ ਤੇ ਦੁਰਵਰਤੋ ਹੋ ਰਹੀ ਹੈ, ਰਿਸ਼ਵਤਖੋਰੀ ਅਤੇ ਸਮਗਲਿੰਗ ਦੇ ਗੈਰ-ਕਾਨੂੰਨੀ ਧੰਦੇ ਜੋਰਾ ਤੇ ਹਨ, ਸੂਰਤ ਸਿੰਘ ਖ਼ਾਲਸਾ ਜੋ ਸ਼ਹਾਦਤ ਵੱਲ ਵੱਧ ਰਹੇ ਹਨ, ਉਹਨਾਂ ਦੀ ਜਿੰਦਗਾਨੀ ਨੂੰ ਬਚਾਉਣ ਲਈ ਹੁਕਮਰਾਨ ਬਿਲਕੁਲ ਵੀ ਗੰਭੀਰ ਨਹੀਂ ਹਨ, ਬਾਹਰਲੇ ਮੁਲਕਾਂ ਵਿਚ ਪਰਮਜੀਤ ਸਿੰਘ ਪੰਮੇ ਵਰਗੇ ਸਿੱਖ ਨੌਜ਼ਵਾਨਾਂ ਨੂੰ ਨਿਸ਼ਾਨਾਂ ਬਣਾਕੇ ਹਿੰਦ ਦੀਆਂ ਖੂਫੀਆ ਏਜੰਸੀਆਂ ਜ਼ਬਰ-ਜੁਲਮ ਕਰਨ ਦੀ ਤਾਕ ਵਿਚ ਹਨ, ਰੇਤਾ-ਬਜਰੀ, ਟੀæਵੀæ ਚੈਨਲਾਂ, ਟ੍ਰਾਸਪੋਰਟ, ਹੋਟਲਾ-ਢਾਬਿਆਂ ਦੇ ਸਮੁੱਚੇ ਕਾਰੋਬਾਰ ਉਤੇ ਬਾਦਲ ਪਰਿਵਾਰ ਨੇ ਜ਼ਬਰੀ ਕਬਜਾ ਕਰ ਲਿਆ ਹੈ ਅਤੇ ਬਾਦਲ ਦੇ ਗੁੰਡੇ ਅਹੁਦੇਦਾਰ ਭੀਮ ਕਤਲ ਕਾਂਡ ਵਰਗੇ ਜ਼ਬਰ-ਜੁਲਮ ਕਰਨ ਵਿਚ ਮਸਰੂਫ ਹਨ ਅਤੇ ਜਦੋ ਕਾਂਗਰਸ, ਬੀਜੇਪੀ-ਬਾਦਲ ਅਤੇ ਆਪ ਵਰਗੀਆਂ ਹਿੰਦੂਤਵ ਜਮਾਤਾਂ ਸਿਆਸੀ ਸੋਚ ਅਧੀਨ ਲੋਕਾਂ ਦਾ ਸੋæਸ਼ਣ ਕਰ ਰਹੀਆਂ ਹਨ, ਤਾਂ ਉਸ ਸਮੇਂ ਸਿੱਖ ਕੌਮ ਦਾ ਇਹ ਫਰਜ ਬਣ ਜਾਂਦਾ ਹੈ ਕਿ ਉਹ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋ ਦਿੱਤੇ ਗਏ ਸੰਦੇਸ਼ ਉਤੇ ਦ੍ਰਿੜਤਾ ਨਾਲ ਪਹਿਰਾ ਦੇ ਕੇ ਮੁਕਤਸਰ ਦੀ ਇਤਿਹਾਸਿਕ ਧਰਤੀ ਉਤੇ ਪਹੁੰਚਕੇ ਇਹਨਾਂ ਕੌਮੀ ਦੁਸ਼ਮਣਾਂ ਦੀ ਚੁਣੋਤੀ ਨੂੰ ਪ੍ਰਵਾਨ ਵੀ ਕਰਨ ਅਤੇ ਅਗਲੀ ਕੌਮੀ ਰਣਨੀਤੀ ਦਾ ਐਲਾਨ ਕਰਨ ਵਿਚ ਯੋਗਦਾਨ ਪਾਉਣ ।

468 ad

Submit a Comment

Your email address will not be published. Required fields are marked *