ਜੱਸੀ ਸਿੱਧੂ ਕਤਲ ਕਾਂਡ: ਮਾਂ ਅਤੇ ਮਾਮੇ ‘ਤੇ ਚੱਲੇਗਾ ਭਾਰਤ ਵਿਚ ਮੁਕੱਦਮਾ

ਵੈਨਕੂਵਰ—ਕੈਨੇਡੀਅਨ ਪੰਜਾਬਣ ਜੱਸੀ ਸਿੱਧੂ ਦੇ ਕਤਲ ਦੇ ਮਾਮਲੇ ‘ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਈ, ਜਿਸ ਵਿਚ ਫੈਸਲਾ ਲਿਆ ਗਿਆ ਕਿ ਜੱਸੀ ਦਾ ਕਤਲ ਕਰਨ ਵਾਲੀ ਉਸ ਦੀ ਮਾਂ ਮਲਕੀਤ ਸਿੱਧੂ ਅਤੇ ਮਾਮੇ ਸੁਰਜੀਤ ਸਿੰਘ ਬੰਦੇਸ਼ਾ ‘ਤੇ ਅਗਲੇਰੀ ਕਾਰਵਾਈ ਭਾਰਤ ਵਿਚ Jassi Sidhuਕੀਤੀ ਜਾਵੇਗੀ। ਇਨ੍ਹਾਂ ਦੋਹਾਂ ਨੇ ਝੂਠੀ ਸ਼ਾਨ ਦੇ ਖਾਤਰ ਕਥਿਤ ਤੌਰ ‘ਤੇ ਪੰਜਾਬ ਵਿਚ ਜੱਸੀ ਦਾ ਕਤਲ ਕਰਵਾ ਦਿੱਤਾ ਸੀ। ਜ਼ਿਕਰਯੋਗ ਹੈ ਕਿ 8 ਜੂਨ, 2000 ਨੂੰ ਕੈਨੇਡਾ ਦੀ ਨਾਗਰਿਕ ਜਸਵਿੰਦਰ ਕੌਰ ਉਰਫ ਜੱਸੀ ਸਿੱਧੂ ਦਾ ਪੰਜਾਬ ਵਿਚ ਕਤਲ ਕਰ ਦਿੱਤਾ ਗਿਆ ਸੀ। ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਵੱਲੋਂ ਮ੍ਰਿਤਕਾ ਦੀ ਮਾਂ ਮਲਕੀਤ ਕੌਰ ਸਿੱਧੂ ਅਤੇ ਮਾਮੇ ਸੁਰਜੀਤ ਸਿੰਘ ਬੰਦੇਸ਼ਾ ਨੂੰ ਕਾਤਲਾਂ ਨੂੰ ਸੁਪਾਰੀ ਦੇਣ ਅਤੇ ਜੱਸੀ ਨੂੰ ਮਰਵਾਉਣ ਦੇ ਦੋਸ਼ਾਂ ਬਾਰੇ ਜਾਂਚ ਲਈ ਭਾਰਤ ਹਵਾਲਗੀ ਸਬੰਧੀ ਇਹ ਫੈਸਲਾ ਸੁਣਾਇਆ ਗਿਆ।
ਪੰਜਾਬ ਤੋਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਉਂਕੇ ਕਲਾਂ ਨਾਲ ਸੰਬੰਧਿਤ ਜੱਸੀ ਸਿੱਧੂ ਨੇ ਕੈਨੇਡਾ ਤੋਂ ਪੰਜਾਬ ਜਾ ਕੇ ਉੱਥੋਂ ਦੇ ਹੀ ਰਿਕਸ਼ਾ ਚਾਲਕ ਮਿੱਠੂ ਨਾਲ ਪ੍ਰੇਮ ਵਿਆਹ ਕਰਵਾਇਆ ਗਿਆ ਸੀ, ਜਿਸ ਤੋਂ ਉਸ ਦੇ ਪਰਿਵਾਰਕ ਮੈਂਬਰ ਨਾਰਾਜ਼ ਸਨ। ਇਸ ਦੌਰਾਨ ਜੱਸੀ ਸਿੱਧੂ ਆਪਣੇ ਪਤੀ ਦੇ ਨਾਲ ਰਹਿਣ ਦੇ ਪੰਜਾਬ ਗਈ ਤਾਂ ਉਸ ਦੀ ਮਾਂ ਅਤੇ ਮਾਮੇ ਨੇ ਯੋਜਨਾਬੱਧ ਢੰਗ ਨਾਲ ਸੁਪਾਰੀ ਦੇ ਕੇ ਉਸ ਦਾ ਕਤਲ ਕਰਵਾ ਦਿੱਤਾ, ਜਿਸ ਲਈ ਅਕਤੂਬਰ 2005 ਨੂੰ 7 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਦੋਸ਼ੀਆਂ ‘ਚ ਮ੍ਰਿਤਕਾ ਦੀ ਮਾਂ ਮਲਕੀਤ ਕੌਰ ਸਿੱਧੂ ਅਤੇ ਮਾਮੇ ਸੁਰਜੀਤ ਸਿੰਘ ਬਦੇਸ਼ਾ ਦੇ ਨਾਂਅ ਵੀ ਸ਼ਾਮਿਲ ਸਨ। ਇਸ ਸਮੇਂ ਬੀ. ਸੀ. ਈ. ਜੇਲ੍ਹ ‘ਚ ਬੰਦ ਹਨ।
ਇਸਤਗਾਸਾ ਪੱਖ ਦਾ ਦੋਸ਼ ਹੈ ਕਿ ਦੋਸ਼ੀ ਜੱਸੀ ਦਾ ਵਿਆਹ ਇਕ ਅਮੀਰ ਬੁੱਢੇ ਵਿਅਕਤੀ ਨਾਲ ਕਰਵਾਉਣ ਜਾ ਰਹੇ ਸਨ, ਜਿਸ ਲਈ ਉਸ ਨੇ ਇਹ ਕਦਮ ਚੁੱਕਿਆ ਸੀ। ਬ੍ਰਿਟਿਸ਼ ਕੋਲੰਬੀਆ ਦੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ ਭਾਰਤ ਵਿਚ ਕੀਤੀ ਜਾਵੇਗੀ ਅਤੇ ਉੱਥੇ ਹੀ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਵੇਗੀ।

468 ad