ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਜਨਮ ਦਿਹਾੜੇ ਮੌਕੇ ਸਿੱਖ ਜੱਥੇਬੰਦੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਜੱਥੇਦਾਰ ਦੇ ਪਰਿਵਾਰਕ ਮੈਂਬਰਾਂ ਦਾ ਹੋਇਆ ਸਨਮਾਨ

????????????????????????????????????

ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਸਲੈਕਸ਼ਨ ਸਿੱਖ ਸੰਗਤਾਂ ਦੁਆਰਾ ਕਰਕੇ ਸਮਾਂਤਰ ਸ਼੍ਰੋਮਣੀ ਕਮੇਟੀ ਦਾ ਹਾਊਸ ਤਿਆਰ ਕੀਤੇ ਜਾਣ ਦਾ ਐਲਾਨ
(ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ-ਲੁਧਿਆਣਾ 18 ਮਈ ) ਗੁਰਦੁਆਰਾ ਸ਼ਹੀਦਾਂ (ਗੁਜਰਖਾਨ ਕੈਂਪਸ) ਮਾਡਲ ਟਾਊਨ ਲੁਧਿਆਣਾ ਵਿਖੇ ਸ੍ਰ਼ੋਮਣੀ ਗੁਰਮਤਿ ਚੇਤਨਾ ਲਹਿਰ (ਵੱਲੋਂ) ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਜਨਮ ਦਿਹਾੜੇ ਮੌਕੇ ਗੁਰਮਤਿ ਸਮਾਗਮ ਹੋਇਆ, ਜਿਸ ਵਿੱਚ ਵੱਡੀ ਗਿਣਤੀ ‘ਚ’ ਸਿੱਖ ਸਖਸ਼ੀਅਤਾਂ ਨੇ ਹਿੱਸਾ ਲਿਆ, ਜੱਥੇਦਾਰ ਜਗਤਾਰ ਸਿੰਘ ਦੇ ਪਰਿਵਾਰਕ ਮੈਂਬਰ ਭੈਣ ਪੁਸ਼ਪਿੰਦਰ ਕੌਰ, ਜੀਜਾ ਹਰਪ੍ਰੀਤ ਸਿੰਘ ‘ਰਾਣਾ’ ਤੇ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਪੋਕਸਮੈਨ ਐਡਵੋਕੇਟ ਅਮਰ ਸਿੰਘ ਚਾਹਲ ਨੂੰ ਇਸ ਮੌਕੇ ਜੈਕਾਰਿਆਂ ਦੀ ਗੂੰਜ ਵਿੱਚ ਸਿੱਖ ਸੰਗਤਾਂ ਵੱਲੋਂ ਸ਼੍ਰੋਮਣੀ ਗੁਰਮਤਿ ਚੇਤਨਾ (ਲਹਿਰ) ਦੇ ਮੁੱਖੀ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਸਨਮਾਨਿਤ ਕੀਤਾ। ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਭਾਈ ਜਗਤਾਰ ਸਿੰਘ “ਹਵਾਰਾ” ਦੇ ਜਨਮ ਦਿਨ ਮੌਕੇ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਬੋਲਦਿਆਂ ਸਿੱਖਾਂ ਦੀ ਸਰਵਉੱਚ ਪ੍ਰੰਬਧਕੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੀਆਂ ਚੌਣਾਂ ਤੋਂ ਪਹਿਲਾਂ ਸਾਰੇ ਸ੍ਰੋਮਣੀ ਕਮੇਟੀ ਹਲਕਿਆਂ ਅੰਦਰ ਪੰਜ-ਪੰਜ ਮੈਂਬਰੀ “ਧਰਮ ਪ੍ਰਚਾਰਕ ਕਮੇਟੀ” ਕਾਇਮ ਕਰਨ ਦੀ ਪ੍ਰਕ੍ਰਿਆ ਨੂੰ ਹੋਰ ਤੇਜ ਕਰਕੇ ਇਨ੍ਹਾਂ ਸਾਰਿਆਂ ਹਲਕਿਆਂ ਵਿੱਚੋਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਸਲੈਕਸ਼ਨ ਸਿੱਖ ਸੰਗਤਾਂ ਦੁਆਰਾ

????????????????????????????????????

ਕਰਕੇ ਸਮਾਂਤਰ ਸ਼੍ਰੋਮਣੀ ਕਮੇਟੀ ਦਾ ਹਾਊਸ ਤਿਆਰ ਕੀਤੇ ਜਾਣ ਦਾ ਐਲਾਨ ਕੀਤਾ ਅਤੇ ਅਪੀਲ ਕੀਤੀ ਕਿ ਸਿੱਖ ਕੌਮ ਨੂੰ ਦਰਪੇਸ਼ ਚੁਨੌਤੀਆਂ ਦੇ ਹੱਲ ਲਈ ਸਿੱਖ ਸੰਗਤਾਂ ਸ਼੍ਰੋਮਣੀ ਗੁਰਮਤਿ ਚੇਤਨਾ (ਲਹਿਰ) ਨੂੰ ਸਹਿਯੋਗ ਕਰਨ। ਉਨ੍ਹਾਂ ਸਮੁੱਚੇ ਖਾਲਸਾ ਪੰਥ ਨੂੰ ਅੱਜ ਦੇ ਦਿਨ ਸਿੱਖ ਸੰਗਤਾਂ ਤੇ ਸ਼੍ਰੋਮਣੀ ਗੁਰਮਤਿ ਚੇਤਨਾ (ਲਹਿਰ) ਵੱਲੋਂ ਲੱਖ-ਲੱਖ ਵਧਾਈ ਪੇਸ਼ ਕਰਦਿਆਂ ਕਿਹਾ ਕਿ ਸਿੱਖਾਂ ਦੀਆਂ ਸਾਰੀਆਂ ਧਾਰਮਿਕ ਅਤੇ ਪੰਥਕ ਜੱਥੇਬੰਦੀਆਂ ਸ਼੍ਰੋਮਣੀ ਗੁਰਮਤਿ ਚੇਤਨਾ (ਲਹਿਰ) ਤੇ ਹੋਰ ਗੁਰਸਿੱਖਾਂ ਵੱਲੋਂ ਐਲਾਨੇ ਘੱਟੋ-ਘੱਟ ਪ੍ਰੋਗਰਾਮ ਤਹਿਤ ਇੱਕ ਛੱਤ ਥੱਲੇ ਇਕੱਠੇ ਹੋਣ।

ਪ੍ਰਿੰਸੀਪਲ ਖਾਲਸਾ ਨੇ ਕਿਹਾ ਜੱਥੇਦਾਰ ਜਗਤਾਰ ਸਿੰਘ ਹਵਾਰਾ ਜੋ ਕਿ ਤਿਹਾੜ ਜੇਲ੍ਹ ‘ਚ’ ਨਜਰਬੰਦ ਹਨ, ਉਹ ਆਪਣੀ ਅਦਾਲਤੀ ਸਜ਼ਾ ਪੂਰੀ ਕਰ ਚੁੱਕੇ ਹਨ, ਇਸ ਲਈ ਇਨ੍ਹਾਂ ਨੂੰ ਸਜ਼ਾ ਪੂਰੀ ਹੋਣ ਦੇ ਬਾਵਜੂਦ ਰਿਹਾਅ ਨਾ ਕਰਨਾ, ਇਹ ਮਨੁੱਖੀ ਅਧਿਕਾਰਾਂ ਦੀ ਘੌਰ ਉਲੰਘਣਾ ਹੈ।ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਸਿਰਫ਼ ਸਿੱਖ ਕੈਦੀਆਂ ਨੂੰ ਰਿਹਾਈ ਨਾ ਕਰਨਾ, ਇਹ ਦੋਹਰਾ ਮਾਪਦੰਡ ਕੇਵਲ ਤੇ ਕੇਵਲ ਸਿੱਖਾਂ ਵਾਸਤੇ ਅਪਨਾਇਆ ਜਾਂਦਾ ਹੈ। ਸੋ ਭਾਈ ਜਗਤਾਰ ਸਿੰਘ ਹਵਾਰਾ ਕਿਉਂ ਕਿ ਕੌਮ ਦੀ ਸਭ ਤੋਂ ਸੁਪਰੀਮ ਸ਼ਕਤੀ ਸ਼੍ਰੀ ਅਕਾਲ ਤਖ਼ਤ ਦੇ ਜੱਥੇਦਾਰ ਹਨ।ਲੱਖਾਂ ਦੀ ਗਿਣਤੀ ਵਿੱਚ ਸਰਬੱਤ ਖਾਲਸਾ ਦੁਆਰਾ ਜੱਥੇਦਾਰ ਦੀ ਪੱਦਵੀਂ ਤੇ ਬਿਰਾਜਮਾਨ ਹੋਏ ਹਨ। ਇਸ ਲਈ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।ਭਾਈ ਜਗਤਾਰ ਸਿੰਘ ਹਵਾਰਾ ਦੇ ਸਾਥੀਆਂ ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਸਮਸ਼ੇਰ ਸਿੰਘ ਤੇ ਹੋਰਨਾ ਸਭ ਸਿੱਖ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ ਜੋ ਆਪਣੀ ਸਜ਼ਾ ਭੁਗਤ ਚੁੱਕੇ ਹਨ।ਪ੍ਰਿੰਸੀਪਲ ਖਾਲਸਾ ਨੇ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਗੁਰੂ-ਘਰਾਂ ਅੰਦਰ ਬਿਰਾਜਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਦਾ ਜਿੰਮਾਂ ਸੰਗਤਾਂ ਖੁਦ ਕਰਨ, ਜਿੱਥੇ ਸਿੱਖ ਸੰਗਤਾਂ ਯੋਗ ਸਮਝਣ ਪ੍ਰੰਬਧ ‘ਚ’ ਘਾਟ ਹੈ, ਉਸ ਗੁਰੂ-ਘਰ ਨੂੰ ਸਿੱਖੀ ਦੇ ਪ੍ਰਾਇਮਰੀ ਸਕੂਲ ਵੱਜੋਂ ਵਰਤਣ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾਵੇ। ਇਸ ਸਕੂਲ ਨੂੰ ਸਿੱਖੀ ਪ੍ਰਚਾਰ ਦੇ ਕੇਂਦਰ ਵੱਜੋਂ ਵਿਕਸਤ ਕੀਤਾ ਜਾਵੇ।

ਸ਼੍ਰੋਮਣੀ ਗੁਰਮਤਿ ਚੇਤਨਾ (ਲਹਿਰ) ਇਸ ਕਾਰਜ਼ ਵਿੱਚ ਸਹਿਯੋਗ ਕਰੇਗੀ। ਕਿਉਂ ਨਾ ਵਾਧੂ ਗੁਰਦੁਆਰੇ ਵਿੱਚ ਬਿਰਾਜਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨੇੜਲੇ ਸੁਰੱਖਿਅਤ ਗੁਰੂ-ਘਰ ਜਿੱਥੇ ਸਿੱਖ ਸੰਗਤਾਂ ਦੀ ਆਵਾਜਾਈ ਹੋਵੇ, ਉਥੇ ਪਹੁੰਚਾ ਦਿੱਤਾ ਜਾਵੇ, ਤਾਂ ਜੋ ਸ਼ਰਾਰਤੀ ਅਨਸਰ ਸਾਡੀ ਪ੍ਰੰਬਧਕੀ ਕੰਮਜ਼ੋਰੀ ਦਾ ਲਾਹਾ ਲੈ ਕੇ ਬੇਅਦਬੀ ਕਰਨ ਦੀ ਜੁਅਰਤ ਨਾ ਕਰ ਸਕੇ।ਇਸ ਮੌਕੇ ਹੋਰਨਾਂ ਤੋਂ ਇਲਾਵਾ, ਜੱਥੇਦਾਰ ਧਿਆਨ ਸਿੰਘ ਮੰਡ, ਜੱਥੇਦਾਰ ਅਮਰੀਕ ਸਿੰਘ ਅਜਨਾਲਾ, ਜੱਥੇਦਾਰ ਬਲਜੀਤ ਸਿੰਘ ਦਾਦੂਵਾਲ, ਐਡਵੋਕੇਟ ਅਮਰ ਸਿੰਘ ਚਾਹਲ ਸਪੋਕਸਮੈਨ ਜੱਥੇਦਾਰ ਸ਼੍ਰੀ ਅਕਾਲ ਤਖ਼ਤ, ਆਰ.ਪੀ ਸਿੰਘ ਅਖੰਡ ਕੀਰਤਨੀ ਜੱਥਾ, ਹਰਪ੍ਰੀਤ ਸਿੰਘ ਮੱਖੂ, ਭਾਈ ਰਾਮ ਸਿੰਘ ਦਮਦਮੀ ਟਕਸਾਲ, ਪਰਮਿੰਦਰ ਸਿੰਘ ਸਿੱਖ ਰਲੀਫ, ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਮਨਦੀਪ ਸਿੰਘ ਕੁੱਬੇ, ਗੁਰਚਰਨ ਸਿੰਘ ਪਟਿਆਲਾ, ਸ. ਹਰਚੰਦ ਸਿੰਘ ਦਿੱਲੀ, ਗੁਰਤੇਜ ਸਿੰਘ ਖਾਲਸਾ, ਜਸਵੰਤ ਸਿੰਘ ਚੀਮਾ, ਕਵਲਜੀਤ ਸਿੰਘ ਸ਼੍ਰੋਮਣੀ ਗੁਰਮਤਿ ਚੇਤਨਾ, ਪਵਨਪ੍ਰੀਤ ਸਿੰਘ ਖਾਲਸਾ ਮੀਡੀਆ ਇੰਚਾਰਜ, ਸਤਨਾਮ ਸਿੰਘ ਖਾਲਸਾ, ਹਰਦੀਪ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਦਵਿੰਦਰ ਪਾਲ ਸਿੰਘ ਪਾਲ ਆਦਿ ਹਾਜ਼ਰ ਸਨ।

468 ad

Submit a Comment

Your email address will not be published. Required fields are marked *