ਜੰਮੂ ‘ਚ ਬੱਸ ਖੱਡ ‘ਚ ਡਿੱਗੀ, 17 ਦੀ ਮੌਤ, 34 ਜ਼ਖਮੀ

ਸ਼੍ਰੀਨਗਰ- ਜੰਮੂ ਦੇ ਰਾਮਬਨ ‘ਚ ਇਕ ਯਾਤਰੀ ਬੱਸ ਖੱਡ ‘ਚ ਡਿੱਗ ਗਈ ਹੈ। ਇਸ ਹਾਦਸੇ ‘ਚ 17 ਯਾਤਰੀਆਂ ਦੀ ਮੌਤ ਹੋ ਗਈ ਹੈ ਜਦੋਂ Jammuਕਿ 34 ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਇਹ ਦਰਦਨਾਕ ਹਾਦਸਾ ਰਾਤ 2 ਵਜੇ ਦੇ ਕਰੀਬ ਹੋਇਆ। ਸਵਾਰੀਆਂ ਨਾਲ ਭਰੀ ਬੱਸ ਜੰਮੂ ਤੋਂ ਸ਼੍ਰੀਨਗਰ ਜਾ ਰਹੀ ਸੀ। ਸੈਨਾ ਅਤੇ ਪੁਲਸ ਦੇ ਜਵਾਨ ਮੌਕੇ ‘ਤੇ ਰਾਹਤ ਅਤੇ ਬਚਾਅ ਦੇ ਕੰਮ ‘ਚ ਜੁਟੇ ਹਨ। ਬਚਾਅ ਕਰਮਚਾਰੀਆਂ ਦਾ ਕਹਿਣਾ ਹੈ ਕਿ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਸੈਨਾ ਦਾ ਕਾਫਲਾ ਹੈਲੀਕਾਪਟਰ ‘ਤੇ ਮੌਕੇ ‘ਤੇ ਪੁੱਜ ਗਿਆ ਹੈ ਅਤੇ ਜ਼ਖਮੀਆਂ ਨੂੰ ਉੱਥੋਂ ਜੰਮੂ ਸ਼ਿਫਟ ਕੀਤਾ ਜਾ ਰਿਹਾ ਹੈ। ਪਹਾੜੀ ਇਲਾਕਾ ਹੋਣ ਕਾਰਨ ਬਚਾਅ ਕੰਮ ‘ਚ ਪਰੇਸ਼ਾਨੀਆਂ ਆ ਰਹੀਆਂ ਹਨ। ਅੱਧੀ ਰਾਤ ‘ਚ ਹੋਏ ਇਸ ਹਾਦਸੇ ਨਾਲ ਬੱਸ ਦੇ ਯਾਤਰੀ ਵੀ ਸਦਮੇ ‘ਚ ਹਨ। ਜ਼ਖਮੀਆਂ ‘ਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

468 ad