ਜੰਮੂ-ਕਸ਼ਮੀਰ ‘ਚ ਸਿੱਖ ਨੂੰ ਕੁੱਟਣ ਦੇ ਵੀਡੀਓ ਨੇ ਪੰਜਾਬ ‘ਚ ਲਿਆਂਦਾ ਭੂਚਾਲ

1ਅੰਮ੍ਰਿਤਸਰ, 14 ਮਈ ( ਜਗਦੀਸ਼ ਬਾਮਬਾ ) ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸਿੱਖ ਨੌਜਵਾਨ ਦੀ ਮਾਰ-ਕੁਟਾਈ ਦਾ ਮਾਮਲਾ ਪੰਜਾਬ ਦਾ ਨਹੀਂ ਬਲਕਿ ਜੰਮੂ-ਕਸ਼ਮੀਰ ਦਾ ਹੈ। ਇਹ ਘਟਨਾ 9 ਮਈ ਨੂੰ ਜੰਮੂ ਦੇ ਆਰ.ਐਸ. ਪੁਰਾ ਦੀ ਹੈ ਤੇ ਆਪਸੀ ਰੰਜ਼ਿਸ਼ ਕਰਕੇ ਇਹ ਝਗੜਾ ਹੋਇਆ ਸੀ। ਪੁਲਿਸ ਨੇ ਮੁਲਾਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ।ਕਾਬਲੇਗੌਰ ਹੈ ਕਿ ਪਿਛਲੇ ਕਈ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਸੀ। ਇਸ ਵਿੱਚ ਸਿੱਖ ਨੌਜਵਾਨ ਨੂੰ ਵਾਲਾਂ ਤੋਂ ਫੜ ਕੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ। ਵੀਡੀਓ ਰਾਹੀਂ ਅਫਵਾਹ ਫੈਲਾਈ ਜਾ ਰਹੀ ਸੀ ਕਿ ਕੁੱਟਣ ਵਾਲੇ ਸ਼ਿਵ ਸੈਨਾ ਦੇ ਲੀਡਰ ਹਨ ਪਰ ਅਸਲੀਅਤ ਕੁਝ ਹੋਰ ਹੀ ਨਿਕਲੀ। ਹੈਰਾਨੀ ਦੀ ਗੱਲ ਹੈ ਕਿ ਕਿਸੇ ਨੇ ਇਸ ਦੀ ਤਹਿਕੀਕਾਤ ਕੀਤੇ ਬਿਨਾ ਸ਼ਿਵ ਸੈਨਾ ਦੇ ਲੀਡਰ ਨੂੰ ਧਮਕੀਆਂ ਦੇਣੀਆਂ ਵੀ ਸ਼ੁਰੂ ਕਰ ਦਿੱਤੀਆਂ। ਇਸ ਸਬੰਧੀ ਅੱਜ ਸਿੱਖ ਭਾਈਚਾਰੇ ਨੇ ਜੰਮੂ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ।ਦਰਅਸਲ ਇਹ ਵੀਡੀਓ ਅਖਨੂਰ ਬੱਸ ਸਟੈਂਡ ਦੀ ਹੈ। ਇੱਥੇ ਸਿੱਖ ਨੌਜਵਾਨ ਹਰਵਿੰਦਰ ਸਿੰਘ ਨੂੰ ਦੋ ਸਕੇ ਭਰਾ ਸੰਨੀ ਗੁਪਤਾ ਤੇ ਬੰਨੀ ਗੁਪਤਾ ਕੇਸਾਂ ਤੋਂ ਫੜ ਕੇ ਸ਼ਰੇਆਮ ਬੇਸਬਾਲ ਨਾਲ ਕੁੱਟ ਰਹੇ ਹਨ। ਪੁਲਿਸ ਮੁਤਾਬਕ ਹਰਵਿੰਦਰ ਸਿੰਘ ਵੀ ਭਗੌੜਾ ਸੀ। ਇਹ ਮਾਮਲਾ ਪੁਲਿਸ ਦੇ ਧਿਆਨ ਵੀ ਆ ਗਿਆ ਸੀ ਪਰ ਪਹਿਲਾਂ ਧਾਰਾ 107/151 ਤਹਿਤ ਕਾਰਵਾਈ ਕਰ ਦਿੱਤੀ ਸੀ। ਮਾਮਲਾ ਵਧਣ ਮਗਰੋਂ ਹੁਣ ਪੁਲਿਸ ਨੇ ਧਾਰਾ 307 ਤਹਿਤ ਕੇਸ ਦਰਜ ਕਰ ਲਿਆ ਹੈ।ਉਧਰ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਮਾਮਲੇ ਦਾ ਕੜਾ ਨੋਟਿਸ ਲੈਦਿਆ ਚਿਤਾਵਨੀ ਦਿੱਤੀ ਹੈ ਕਿ ਦੋਸ਼ੀਆਂ ਨੂੰ ਬਿਨਾਂ ਕਿਸੇ ਦੇਰੀ ਗ੍ਰਿਫਤਾਰ ਕੀਤਾ ਜਾਏ। ਸਰਨਾ ਨੇ ਕਿਹਾ ਕਿ ਹੋ ਸਕਦਾ ਹਰਵਿੰਦਰ ਸਿੰਘ ਦੀ ਹਮਲਾਵਰਾਂ ਨਾਲ ਪੁਰਾਣੀ ਰੰਜਿਸ਼ ਸੀ ਜਾਂ ਉਹ ਕਾਨੂੰਨ ਦਾ ਭਗੌੜਾ ਸੀ ਪਰ ਜਿਸ ਤਰੀਕੇ ਨਾਲ ਸ਼ਰੇਆਮ ਬੱਸ ਅੱਡੇ ‘ਤੇ ਜਨਤਕ ਤੌਰ ਤੇ ਕੁੱਟਿਆ ਗਿਆ ਹੈ, ਉਹ ਸਿਰਫ ਕਨੂੰਨ ਦੀ ਉਲੰਘਣਾ ਹੀ ਨਹੀਂ ਸਗੋਂ ਹੈਵਾਨੀਅਤ ਦੀ ਮੂੰਹ ਬੋਲਦੀ ਤਸਵੀਰ ਹੈ।ਉਨ੍ਹਾਂ ਜੰਮੂ ਕਸ਼ਮੀਰ ਦੇ ਆਈ.ਜੀ. ਦਿਨੇਸ਼ ਰਾਣਾ ਨੂੰ ਕਿਹਾ ਹੈ ਕਿ ਦੋਸ਼ੀਆ ਨੂੰ ਤੁਰੰਤ ਗ੍ਰਿਫਤਾਰ ਕਰਕੇ ਕਾਨੂੰਨ ਦੇ ਹਵਾਲੇ ਕੀਤਾ ਜਾਵੇ ਤੇ ਹਰਵਿੰਦਰ ਸਿੰਘ ਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਆਈ.ਜੀ. ਨੇ ਕਿਹਾ ਹੈ ਕਿ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬਾਕੀ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।

468 ad

Submit a Comment

Your email address will not be published. Required fields are marked *