ਜੇ ਹਰਿਆਣਾ ਦਾ ਕਾਂਗਰਸੀ ਮੁੱਖ ਮੰਤਰੀ ਅਨੰਦ ਮੈਰਿਜ਼ ਐਕਟ ਲਾਗੂ ਕਰ ਸਕਦਾ ਹੈ ਤਾਂ ਪੰਜਾਬ ਦਾ ਮੁੱਖ ਮੰਤਰੀ ਅਤੇ ਫ਼ਖਰ-ਏ-ਕੌਮ ਸ.ਪ੍ਰਕਾਸ਼ ਸਿੰਘ ਨੇ ਹੁਣ ਤੱਕ ਲਾਗੂ ਕਿਉਂ ਨਹੀਂ ਕੀਤਾ.. ?

ਕੀ ਹਾਲੇ ਵੀ ਸਿੱਖ ਅੰਨ੍ਹੇ ਵਾਹ ਬਾਦਲ ਦਾ ਸਾਥ ਦੇਈ ਜਾਣਗੇ ?

ਜੇ ਹਰਿਆਣਾ ਦਾ ਕਾਂਗਰਸੀ  ਮੁੱਖ ਮੰਤਰੀ ਅਨੰਦ ਮੈਰਿਜ਼ ਐਕਟ ਲਾਗੂ ਕਰ ਸਕਦਾ ਹੈ ਤਾਂ ਪੰਜਾਬ ਦਾ ਮੁੱਖ ਮੰਤਰੀ ਅਤੇ ਫ਼ਖਰ-ਏ-ਕੌਮ ਸ.ਪ੍ਰਕਾਸ਼ ਸਿੰਘ ਨੇ ਹੁਣ ਤੱਕ ਲਾਗੂ ਕਿਉਂ ਨਹੀਂ ਕੀਤਾ.. ? ਅਨੰਦ ਮੈਰਿਜ਼ ਐਕਟ ਸਿੱਖ ਨਾਭਾ ਰਿਆਸਤ ਦੇ  ਮਹਾਰਾਜਾ ਰਿਪੁਦਮਨ ਸਿੰਘ ਨੇ ਕਈ ਲੱਖ ਸਿੱਖਾਂ ਦੇ ਦਸਤਖਤ ਕਰਵਾਕੇ 1909 ਵਿਚ ਅੰਗਰੇਜਾਂ ਦੇ ਰਾਜ ਸਮੇਂ ” ਵਾਇਸ ਰਾਇ ਕੌਂਸਲ ” ਤੋ ਮਨਜ਼ੂਰ ਕਰਵਾਇਆ ਸੀ। ਜੋ 14 ਅਗਸਤ 1947 ਲਾਗੂ ਰਿਹਾ। ਪਰ ਜਿਉਂ ਹੀ ਭਾਰਤ ਨੂੰ ਅੰਗ੍ਰੇਜਾਂ ਤੋਂ ਆਜ਼ਾਦੀ ਮਿਲੀ ਅਤੇ ਅਜਾਦ ਭਾਰਤ ਨੇ ਜਦੋਂ ਆਪਣਾ ਸੰਵਿਧਾਨ ਲਾਗੂ ਕੀਤਾ ਸੰਵਿਧਾਨ ਦੀ ਧਾਰਾ 25 ਬੀ. ਅਧੀਨ ਜਿਥੇ ਸਾਡਾ ਅਨੰਦ ਮੈਰਿਜ਼ ਐਕਟ ਨਿਗਲ ਲਿਆ। ਉਥੇ ਸਾਡੀ ਵੱਖਰੀ ਕੌਮੀ ਪਹਿਚਾਨ ਨੂੰ ਖਤਮ ਕਰਕੇ ਸਾਨੂੰ ਕੇਸਾ ਧਾਰੀ ਹਿੰਦੂ ਵੀ ਬਣਾ ਦਿੱਤਾ। ਸਮੇਂ ਸਮੇਂ ਸਿੱਖਾਂ ਦੀ ਰਾਜਸੀ ਰਹਿਨੁਮਾਈ ਕਰਨ ਵਾਲੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਅਤੇ ਕੁੱਝ ਪੰਥਕ ਹਸਤੀਆਂ ਨੇ ਇਸ ਧਾਰਾ ਨੂੰ ਖਤਮ ਕਰਨ ਵਾਸਤੇ ਸੰਘਰਸ਼ ਵੀ ਕੀਤੇ। ਅਨੰਦਪੁਰ ਸਾਹਿਬ ਦੇ ਮਤੇ ਵਿੱਚ ਵੀ ਇਹ ਮੱਦ ਦਰਜ ਹੈ। ਜਿਸਨੂੰ ਲੈਕੇ ਅਕਾਲੀ ਦਲ ਨੇ ਧਰਮਯੁੱਧ ਮੋਰਚਾ ਆਰੰਭ ਕੀਤਾ ਸੀ ਅਤੇ ਇੱਕ ਵੇਲੇ ਧਰਮਯੁੱਧ ਮੋਰਚੇ ਦੌਰਾਨ ਹੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਵੀ ਸੰਵਿਧਾਨ ਦੀ ਧਾਰਾ 25 ਬੀ. ਦੀਆਂ ਕਾਪੀਆਂ ਸਾੜਕੇ ਰੋਸ ਪ੍ਰਗਟ ਕੀਤਾ ਸੀ। ਅੱਜ ਤੱਕ ਸ. ਬਾਦਲ ਇਹ ਦੋਸ਼ ਕਾਂਗਰਸ ਅਤੇ ਕੇਂਦਰੀ ਸਰਕਾਰ ਦੇ ਸਿਰ ਮੜ੍ਹਕੇ ਸਿੱਖਾਂ ਦੀਆਂ ਵੋਟਾਂ ਵਟੋਰਦੇ ਰਹੇ ਹਨ। ਬੇਸ਼ੱਕ ਸ. ਬਾਦਲ ਜਾਂ ਉਹਨਾਂ ਦੀ ਪਾਰਟੀ ਵੀ 7 ਸਾਲ ਬੀ.ਜੇ.ਪੀ. ਨਾਲ ਰਲਕੇ ਕੇਂਦਰ ਵਿਚ ਸਰਕਾਰ ਚਲਾ ਚੁਕੇ ਹਨ। ਪਰ ਕਦੇ ਅਨੰਦ ਮੈਰਿਜ਼ ਐਕਟ ਜਾਂ ਧਾਰਾ 25 ਬੀ. ਦਾ ਕਿਤੇ ਸੰਕੇਤਕ ਮਾਤਰ ਵੀ ਜ਼ਿਕਰ ਨਹੀ ਹੋਇਆ। ਸ. ਬਾਦਲ ਪੰਜਵੀ ਵਾਰ ਪੰਜਾਬ ਦੇ ਮੁੱਖ ਮੰਤਰੀ ਅਤੇ ਹੁਣ ਲਗਾਤਾਰ ਦੂਜੀ ਵਾਰ ਮੁੱਖ ਮੰਤਰੀ ਪਦ ਤੇ ਹਨ। ਪਰ ਅਨੰਦ ਮੈਰਿਜ਼ ਐਕਟ ਲਾਗੂ ਨਹੀ ਕੀਤਾ ?  ਲੇਕਿਨ ਹਰਿਆਣਾ ਦੇ ਕਾਂਗਰਸੀ ਮੁਖ ਮੰਤਰੀ ਚੌਧਰੀ ਭੁਪਿੰਦਰ ਸਿੰਘ ਹੁੱਡਾ ਨੇ ਇੱਕ ਝਟਕੇ ਵਿਚ ਹੀ ਕੱਲ੍ਹ ਅਨੰਦ ਮੈਰਿਜ਼ ਐਕਟ ਲਾਗੂ ਕਰਕੇ ਸਭ ਨੂੰ ਚਕਾ ਚੌਂਧ ਕਰ ਦਿੱਤਾ ਹੈ। ਜਿਥੇ ਸ੍ਰੀ ਹੁੱਡਾ ਨੇ ਧਾਰਾ 25 ਬੀ ਨੂੰ ਲੰਗੜੀ ਕਰ ਦਿੱਤਾ ਹੈ। ਉਥੇ ਇਹ ਵੀ ਅਹਿਸਾਸ ਕਰਵਾ ਦਿੱਤਾ ਹੈ ਕਿਸੇ ਇੱਕ ਸੂਬੇ ਦਾ ਮੁੱਖ ਮੰਤਰੀ ਜੇ ਕੁੱਝ ਕਰਨਾ ਚਾਹਵੇ ਤਾਂ ਕੀਹ ਨਹੀ ਕਰ ਸਕਦਾ ? ਹੁਣ ਪੰਜਾਬ ਦੇ ਸਿੱਖ ਅਤੇ ਬਾਦਲ ਨਾਲ ਵਫਾਦਾਰੀ ਨਿਭਾਅ ਰਹੇ ਅਕਾਲੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਓਹ ਹੁਣ ਤੱਕ ਜਿਸ ਨੂੰ ਆਪਣਾ ਮਹਿਰਮ ਸਮਝਦੇ ਰਹੇ, ਓਹੀ ਸਾਡਾ ਦੁਸ਼ਮਨ ਨਿਕਲਿਆ ? ਕੀਹ ਹਾਲੇ ਵੀ ਸਿੱਖ ਅੰਨ੍ਹੇ ਵਾਹ ਬਾਦਲ ਦਾ ਸਾਥ ਦੇਈ ਜਾਣਗੇ ?

 

 

 

– ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ

468 ad