ਜੇਲ ”ਚ ਬੰਦ ਪਤੀ ਨੇ ”ਦਲਬੀਰ ਕੌਰ” ਦੀ ਪੋਲ ਖੋਲ੍ਹਦਿਆਂ ਮੀਡੀਆ ਸਾਹਮਣੇ ਕੀਤੇ ਅਹਿਮ ਖੁਲਾਸੇ

18ਜਲੰਧਰ/ਹਰਿਦੁਆਰ, 21 ਮਈ ( ਪੀਡੀ ਬੇਉਰੋ ) ਹਰਿਦੁਆਰ ਦੀ ਜੇਲ ‘ਚ ਬੰਦ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦੇ ਪਤੀ ਨੇ ਉਸ ਦੇ ਝੂਠ ਤੋਂ ਪਰਦਾ ਚੁੱਕਦਿਆਂ ਮੀਡੀਆ ਸਾਹਮਣੇ ਅਹਿਮ ਖੁਲਾਸੇ ਕੀਤੇ ਹਨ। ਸੂਤਰਾਂ ਮੁਤਾਬਕ ਦਲਬੀਰ ਕੌਰ ਦੇ ਪਤੀ ਬਲਦੇਵ ਸਿੰਘ ਨੇ ਉਸ ‘ਤੇ ਗੰਭੀਰ ਦੋਸ਼ ਲਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਦਲਬੀਰ ਨੇ ਜਿਸ ਸਵਪਨਦੀਪ ਨੂੰ ਸਰਬਜੀਤ ਦੀ ਬੇਟੀ ਦੱਸ ਕੇ ਸਰਕਾਰੀ ਨੌਕਰੀ ਦੁਆਈ ਹੈ, ਉਹ ਅਸਲ ‘ਚ ਉਸ ਦੀ ਬੇਟੀ ਹੈ।
ਇਕ ਅਖਬਾਰ ਨਾਲ ਗੱਲਬਾਤ ਦੌਰਾਨ ਬਲਦੇਵ ਸਿੰਘ ਨੇ ਦਾਅਵਾ ਕੀਤਾ ਕਿ ਸਵਪਨਦੀਪ ਦੇ ਸਕੂਲ ਦੇ ਸਰਟੀਫਿਕੇਟਾਂ ਅਤੇ ਪਾਸਪੋਰਟ ‘ਤੇ ਵੀ ਪਿਤਾ ਦਾ ਨਾਂ ਬਲਦੇਵ ਸਿੰਘ ਅਤੇ ਮਾਂ ਦਾ ਨਾ ਦਲਬੀਰ ਕੌਰ ਹੀ ਦਰਜ ਹੈ। ਉਸ ਨੇ ਕਿਹਾ ਕਿ ਇਸ ਸੱਚ ਸਾਬਿਤ ਕਰਨ ਲਈ ਉਹ ਡੀ. ਐੱਨ. ਏ. ਟੈਸਟ ਕਰਾਉਣ ਲਈ ਵੀ ਤਿਆਰ ਹਨ। ਬਲਦੇਵ ਸਿੰਘ ਨੇ ਦੱਸਿਆ ਕਿ ਦਲਬੀਰ ਕੌਰ ਕਦੇ ਨਹੀਂ ਚਾਹੁੰਦੀ ਸੀ ਕਿ ਸਰਬਜੀਤ ਵਾਪਸ ਆਵੇ।
ਬਲਦੇਵ ਮੁਤਾਬਕ ਸਰਬਜੀਤ ਨੂੰ ਰਿਹਾਅ ਕਰਾਉਣ ਲਈ ਉਹ 20 ਸਾਲਾਂ ਤੱਕ ਭਟਕਦੇ ਰਹੇ ਅਤੇ ਇਸ ਦੌਰਾਨ ਉਸ ਦੀ ਨੌਕਰੀ ਵੀ ਚਲੀ ਗਈ ਸੀ। ਬਲਦੇਵ ਨੇ ਸਰਬਜੀਤ ‘ਤੇ ਬਣੀ ਫਿਲਮ ਦੇ ਡਾਇਰੈਕਟਰ ਓਮੰਗ ਕੁਮਾਰ ਨੂੰ ਨੋਟਿਸ ਭੇਜਿਆ ਹੈ ਕਿ ਫਿਲਮ ‘ਚ ਉਸ ਦਾ ਕਿਰਦਾਰ ਨਾ ਦਿਖਾਇਆ ਜਾਵੇ। ਦੱਸਣਯੋਗ ਹੈ ਕਿ ਜਾਅਲਸਾਜ਼ੀ ਦੇ ਮਾਮਲੇ ‘ਚ ਬਲਦੇਵ ਸਿੰਘ ਪਿਛਲੇ ਇਕ ਸਾਲ ਤੋਂ ਹਰਿਦੁਆਰ ਜੇਲ ‘ਚ ਬੰਦ ਹੈ।
ਸਰਬਜੀਤ ਦੀ ਪਤਨੀ ਤੇ ਦਲਬੀਰ ਕੌਰ ਬੋਲਣ ਲਈ ਨਹੀਂ ਤਿਆਰ
ਇਸ ਮਾਮਲੇ ‘ਚ ਦਲਬੀਰ ਕੌਰ ਦਾ ਕਹਿਣਾ ਹੈ ਕਿ ਜਦੋਂ ਪੰਜਾਬ ਸਰਕਾਰ, ਸੀ. ਬੀ. ਆਈ. ਜਾਂ ਦੇਸ਼ ਦੀਆਂ ਏਜੰਸੀਆਂ ਉਸ ਨੂੰ ਸਵਾਲ ਕਰਨਗੀਆਂ, ਸਿਰਫ ਉਦੋਂ ਹੀ ਉਹ ਜਵਾਬ ਦੇਵੇਗੀ। ਦੂਜੇ ਪਾਸੇ ਸਰਬਜੀਤ ਦੀ ਪਤਨੀ ਸੁਖਪ੍ਰੀਤ ਵੀ ਇਸ ਸੰਬੰਧੀ ਕੁਝ ਬੋਲਣ ਲਈ ਤਿਆਰ ਨਹੀਂ ਹੈ ਅਤੇ ਨਾ ਹੀ ਸਰਬਜੀਤ ਦੀਆਂ ਬੇਟੀਆਂ ਸਵਪਨਦੀਪ ਅਤੇ ਪੂਨਮ ਮੀਡੀਆ ਸਾਹਮਣੇ ਆ ਰਹੀਆਂ ਹਨ।

468 ad

Submit a Comment

Your email address will not be published. Required fields are marked *