ਜੇਲ੍ਹ ‘ਚ ਭ੍ਰਿਸ਼ਟਾਚਾਰ ਦਾ ਬੋਲਬਾਲਾ !

3ਚੰਡੀਗੜ੍ਹ, 2 ਮਈ ( ਪੀਡੀ ਬੇਉਰੋ ) ਪੰਜਾਬ ਦੀਆਂ ਜੇਲ੍ਹਾਂ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਇਸ ਮਿਸਾਲ ਅੱਜ ਪਟਿਆਲਾ ਜੇਲ੍ਹ ਵਿੱਚ ਮਿਲੀ। ਵਿਜੀਲੈਂਸ ਬਿਊਰੋ ਨੇ ਸੈਂਟਰਲ ਜੇਲ੍ਹ ਪਟਿਆਲਾ ਦੇ ਸਿਪਾਹੀ ਮਨਜੀਤ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਇਹ ਰਿਸ਼ਵਤ ਮੁਲਜ਼ਮ ਤੋਂ ਲਈ ਸੀ।ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁੱਦਈ ਸੱਤਪਾਲ ਕੌਰ ਦਾ ਲੜਕਾ ਹਰਚਰਨਵੀਰ ਸਿੰਘ ਸੈਂਟਰਲਜੇਲ੍ਹ ਪਟਿਆਲਾ ਵਿਖੇ ਬੰਦ ਸੀ। ਸਿਪਾਹੀ ਮਨਜੀਤ ਸਿੰਘ, ਸੈਂਟਰਲ ਜੇਲ੍ਹ ਪੁਲਿਸ ਮੁਲਾਜ਼ਮ ਨੇ ਮੁਦੱਈ ਨੂੰ ਜੇਲ੍ਹ ਵਿੱਚਉਸ ਦੀ ਸਾਂਭ-ਸੰਭਾਲ ਤੇ ਕੁੱਟਮਾਰ ਨਾ ਕਰਨ ਬਦਲੇ 3,50,000 ਰੁਪਏ ਦੀ ਮੰਗ ਕੀਤੀ।

3,50,000 ਰੁਪਏ ਇਸੇ ਮਹੀਨੇ ਦੀ 10 ਤਾਰੀਖ਼ ਤੱਕ ਤੇ ਬਾਕੀ ਰਹਿੰਦੇ 2,00,000 ਰੁਪਏ ਜੂਨ ਮਹੀਨੇ ਤੱਕ ਲੈਣ ਦਾ ਸੌਦਾਤੈਅ ਹੋ ਗਿਆ। ਇਸ ਰਕਮ ਤੋਂ ਇਲਾਵਾ ਆਪਣੀ ਸੇਵਾ ਪਾਣੀ ਲਈ 10,000 ਰੁਪਏ ਦੀ ਹੋਰ ਮੰਗ ਕੀਤੀ ਗਈ।ਬੁਲਾਰੇ ਨੇ ਦੱਸਿਆ ਕਿ ਸੱਤਪਾਲ ਕੌਰ ਦੀ ਸ਼ਿਕਾਇਤ ‘ਤੇ ਸਿਪਾਹੀ ਮਨਜੀਤ ਸਿੰਘ ਨੂੰ 10,000 ਰੁਪਏ ਰਿਸ਼ਵਤਵਜੋਂ ਹਾਂਸਲ ਕਰਦੇ ਡੀ.ਐਸ.ਪੀ. ਕੇ.ਡੀ. ਸ਼ਰਮਾ ਤੇ ਉਨ੍ਹਾਂ ਦੀ ਟੀਮ ਨੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਇਸ ਗ੍ਰਿਫਤਾਰੀ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਸਿਪਾਹੀ ਪੱਧਰ ਦੇ ਮੁਲਾਜ਼ਮ ਜੇਬਾਂ ਭਰ ਰਹੇ ਹਨ ਤਾਂ ਵੱਡੇ ਪੱਧਰ ‘ਤੇ ਕੀ ਹੋ ਰਿਹਾ ਹੋਏਗਾ।

468 ad

Submit a Comment

Your email address will not be published. Required fields are marked *