ਜੇਲ੍ਹਾਂ ‘ਚ ਮਿਲੇ ਫੋਨਾਂ ਨੇ ਸਰਕਾਰ ਦੀ ਸੁਰੱਖਿਆ ਦੀ ਖੋਲੀ ਪੋਲ

6ਗੁਰਦਾਸਪੁਰ , 8 ਮਈ ( ਪੀਡੀ ਬੇਉਰੋ ) ਪੰਜਾਬ ਦੀਆਂ ਜੇਲ੍ਹਾਂ ਅੰਦਰ ਬੰਦ ਕੈਦੀਆਂ ਵੱਲੋਂ ਸ਼ਰੇਆਮ ਫ਼ੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਗੱਲ ਨੂੰ ਤਸਦੀਕ ਕੀਤਾ ਐਤਵਾਰ ਨੂੰ ਸੂਬੇ ਦੀਆਂ ਜੇਲ੍ਹਾਂ ਵਿੱਚ ਹੋਈ ਛਾਪੇਮਾਰੀ ਨੇ। ਛਾਪੇਮਾਰੀ ਦੌਰਾਨ ਕੈਦੀਆਂ ਕੋਲ ਵੱਡੀ ਗਿਣਤੀ ਵਿੱਚ ਫ਼ੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ। ਅਪਰਾਧ ਦੀਆਂ ਵਧਦੀ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਐਤਵਾਰ ਨੂੰ ਗੁਰਦਾਸਪੁਰ ,ਸੰਗਰੂਰ, ਪੱਟੀ ,ਅੰਮ੍ਰਿਤਸਰ ਅਤੇ ਹੋਰਨਾਂ ਜੇਲ੍ਹਾਂ ਦੀ ਚੈਕਿੰਗ ਕੀਤੀ ਗਈ।ਗੁਰਦਾਸਪੁਰ ਵਿੱਚ ਹੋਈ ਚੈਕਿੰਗ ਦੌਰਾਨ ਬੈਰਕਾਂ ਦੀ ਤਲਾਸ਼ੀ ਲੈਣ ਲਈ ਖ਼ੋਜੀ ਕੁੱਤਿਆਂ ਦਾ ਵੀ ਸਹਾਰਾ ਲੈਣਾ ਪਿਆ। ਪੁਲਿਸ ਦੇ ਆਲਾ ਅਫ਼ਸਰਾਂ ਨੇ ਜੇਲ੍ਹ ਦੀਆਂ ਬੈਰਕਾਂ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਪੁਲਿਸ ਨੇ ਕੈਦੀਆਂ ਕੋਲੋਂ ਮੋਬਾਈਲ ਫ਼ੋਨ ਅਤੇ ਨਸ਼ੀਲਾ ਪਾਊਡਰ ਬਰਾਮਦ ਕੀਤਾ।ਤਲਾਸ਼ੀ ਦੌਰਾਨ ਪਤਾ ਲੱਗਾ ਕਿ ਕੈਦੀ ਮੋਬਾਈਲ ਫ਼ੋਨ ਨੂੰ ਖ਼ਾਸ ਅੰਦਾਜ਼ ਵਿੱਚ ਲੁਕਾ ਕੇ ਰੱਖਦੇ ਸਨ। ਟੂਥਪੇਸਟ ਦੀ ਟਿਊਬ ਵਿੱਚ ਕਈ ਕੈਦੀਆਂ ਨੇ ਮੋਬਾਈਲ ਫ਼ੋਨ ਰੱਖੇ ਹੋਏ ਸਨ। ਦੂਜੇ ਪਾਸੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਪੁਲਿਸ ਕਮਿਸ਼ਨਰ ਅਮਰ ਸਿੰਘ ਸਿੰਘ ਚਾਹਲ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਬੈਰਕਾਂ ਦੀ ਤਲਾਸ਼ੀ ਲਈ। ਇੱਥੇ ਪੁਲਿਸ ਨੇ ਜੇਲ੍ਹ ਅੰਦਰੋਂ 21 ਮੋਬਾਈਲ ਫੋਨ, 8 ਸਿੰਮ ਕਾਰਡ ਅਤੇ ਨਸ਼ੀਲਾ ਪਦਾਰਥ ਬਰਾਮਦ ਕੀਤਾ। ਪੁਲਿਸ ਨੇ ਪਾਬੰਦੀਸੁਦਾ ਸਮਾਨ ਜੇਲ੍ਹ ਅੰਦਰ ਰੱਖਣ ਉਤੇ ਵੱਖ ਵੱਖ ਕੈਦੀਆਂ ਖਿਲਾਫ ਕੇਸ ਵੀ ਦਰਜ ਕੀਤਾ ਹੈ।

468 ad

Submit a Comment

Your email address will not be published. Required fields are marked *