ਜੇਤਲੀ ਨੂੰ ਅਕਾਲੀਆਂ ਨੇ ਅੰਮ੍ਰਿਤਸਰ ਤੋਂ ਚੋਣ ਲੜਨ ਬਾਰੇ ਗੁੰਮਰਾਹ ਕੀਤਾ : ਅਮਰਿੰਦਰ

ਜੇਤਲੀ ਨੂੰ ਅਕਾਲੀਆਂ ਨੇ ਅੰਮ੍ਰਿਤਸਰ ਤੋਂ ਚੋਣ ਲੜਨ ਬਾਰੇ ਗੁੰਮਰਾਹ ਕੀਤਾ : ਅਮਰਿੰਦਰ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਨੇ ਭਾਜਪਾ ਦੇ ਦਿਗਜ ਨੇਤਾ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਤੋਂ ਚੋਣ ਲੜਨ ਬਾਰੇ ਗੁੰਮਰਾਹ ਕੀਤਾ ਸੀ, ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਚੋਣ ਜਿੱਤਣ ਤੋਂ ਬਾਅਦ ਆਪਣੀ ਪਹਿਲੀ ਟਿੱਪਣੀ ਕਰਦੇ ਹੋਏ ਕਿਹਾ ਕਿ ਅਕਾਲੀ ਲੀਡਰਸ਼ਿਪ ਪਹਿਲਾਂ ਹੀ ਜਨਤਾ ਤੋਂ ਕੱਟ ਚੁੱਕੀ ਹੈ, ਉਸ ਨੇ ਜੇਤਲੀ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੇਤਲੀ ਵੀ ਅਕਾਲੀ ਨੇਤਾਵਾਂ ਦੇ ਝਾਂਸੇ ‘ਚ ਆ ਗਏ ਸਨ ਅਤੇ ਅੰਮ੍ਰਿਤਸਰ ਤੋਂ ਕਿਸਮਤ ਅਜ਼ਮਾਉਣ ਚਲੇ ਆਏ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਸੱਤਾ ‘ਚ ਹੋਣ ਕਾਰਨ ਅਕਾਲੀ ਦਲ ਨੂੰ ਇਹ ਪਤਾ ਨਹੀਂ ਸੀ ਕਿ ਗੁਰੂ ਦੀ ਨਗਰੀ ਦੇ ਲੋਕ ਕਦੇ ਵੀ ਪੰਜਾਬ ਤੋਂ ਬਾਹਰਲੇ ਉਮੀਦਵਾਰ ਨੂੰ ਜਿਤਾਉਂਦੇ ਨਹੀਂ ਹਨ।
ਕੈਪਟਨ ਨੇ ਕਿਹਾ ਕਿ ਜੰਗ ਕਦੇ ਵੀ ਰੱਖਿਆਤਮਕ ਹੋ ਕੇ ਜਿੱਤੀ ਨਹੀਂ ਜਾਂਦੀ। ਜੰਗ ਜਿੱਤਣ ਲਈ ਹਮੇਸ਼ਾ ਹਮਲਾਵਰ ਰੁਖ਼ ਅਪਣਾਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਹ ਫੌਜ ਅਤੇ ਸਿਆਸਤ ਦੋਹਾਂ ‘ਚ ਰਹੇ ਹਨ। ਫੌਜ ‘ਚ ਹਮੇਸ਼ਾ ਇਹੀ ਸਿਖਾਇਆ ਗਿਆ ਹੈ ਕਿ ਜੰਗ ਜਿੱਤਣ ਲਈ ਦੂਜੇ ਵਿਅਕਤੀ ‘ਤੇ ਹਮਲਾਵਰ ਰੁਖ਼ ਕੀਤਾ ਜਾਵੇ ਤਾਂ ਕਿ ਉਸ ਨੂੰ ਡਰਾ ਕੇ ਜੰਗ ਜਿੱਤੀ ਜਾ ਸਕੇ। ਕੈਪਟਨ ਨੇ ਕਿਹਾ ਕਿ ਚੋਣ ਜਿੱਤਣ ਦੇ ਬਾਵਜੂਦ ਉਨ੍ਹਾਂ ਦੀ ਲੋਕ ਸਭਾ ‘ਚ ਕਾਂਗਰਸ ਵਲੋਂ ਵਿਰੋਧੀ ਨੇਤਾ ਬਣਨ ‘ਚ ਕੋਈ ਦਿਲਚਸਪੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਦੀ ਚੋਣ ਤਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਰਨੀ ਹੈ। ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ 30 ਸਾਲ ਪਹਿਲਾਂ ਉਨ੍ਹਾਂ ਨੇ ਆਪ੍ਰੇਸ਼ਨ ਬਲਿਊ ਸਟਾਰ ਨੂੰ ਲੈ ਕੇ ਐੱਮ. ਪੀ. ਅਹੁਦੇ ‘ਤੇ ਕਾਂਗਰਸ ਤੋਂ ਅਸਤੀਫਾ ਦਿੱਤਾ ਸੀ। ਠੀਕ 30 ਸਾਲ ਬਾਅਦ ਉਨ੍ਹਾਂ ਨੇ ਅੰਮ੍ਰਿਤਸਰ ਤੋਂ ਹੀ ਚੋਣ ਜਿੱਤੀ।  ਇਸ ਤਰ੍ਹਾਂ ਸ਼ਾਇਦ 3 ਦਾ ਅੰਕ ਉਨ੍ਹਾਂ ਲਈ ਲੱਕੀ ਰਿਹਾ।  ਉਨ੍ਹਾਂ ਕਿਹਾ ਕਿ ਚੋਣ ਭਾਜਪਾ ਮੰਤਰੀ ਅਨਿਲ ਜੋਸ਼ੀ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਪਰ ਜੋਸ਼ੀ ਦੇ ਵਿਰੁੱਧ ਉਹ ਨਿਆਇਕ ਜਾਂਚ ਦੀ ਮੰਗ ‘ਤੇ ਅੜੇ ਹੋਏ ਹਨ।

468 ad