ਜੇਤਲੀ ਦੀ ਹਾਰ ਤੋਂ ਬਾਅਦ ਸਿੱਧੂ ਅਤੇ ਅਕਾਲੀ ਧੜਾ ਆਹਮੋ-ਸਾਹਮਣੇ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਅੰਮ੍ਰਿਤਸਰ ਤੋਂ ਉਮੀਦਵਾਰ ਅਰੁਣ ਜੇਤਲੀ ਦੇ ਹਾਰਨ ਤੋ ਬਾਅਦ ਸ਼ਹਿਰ ‘ਚ ਗਠਜੋੜ ਦੀ ਪੋਲ ਖੁਲ੍ਹਣੀ ਸ਼ੁਰੂ ਹੋ ਗਈ ਹੈ। ਸਥਾਨਕ ਅਕਾਲੀ ਨੇਤਾ ਉਪਕਾਰ ਸਿੰਘ ਨੇ ਮਿਸੇਜ਼ ਸਿੱਧੂ ‘ਤੇ ਗਠਜੋੜ ਖਿਲਾਫ ਕਾਰਗੁਜ਼ਾਰੀ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਕਾਂਗਰਸ ਦਾ ਏਜੰਟ ਦੱਸਿਆ ਹੈ। ਸੀ. ਪੀ. ਐੱਸ. ਨਵਜੋਤ ਕੌਰ ਸਿੱਧੂ ਦੇ ਸਮਰਥਕਾਂ ਨੇ ਅਕਾਲੀ ਦਲ ਦੇ ਇਲਜ਼ਾਮਾਂ ਦੀ ਨਿਖੇਧੀ ਕਰਦਿਆਂ ਉਲਟਾ ਉਨ੍ਹਾਂ ‘ਤੇ ਹੀ ਮਿਸੇਜ਼ ਸਿੱਧੂ ਦੀ ਅਣਦੇਖੀ ਕਰਨ ਦੇ ਇਲਜ਼ਾਮ ਲਗਾਏ। ਇਕ ਵੱਡੇ ਨੇਤਾ ਦੇ ਹਾਰਨ ਤੋਂ ਬਾਅਦ ਇਹ ਸਭ ਹੋਣਾ ਸੁਭਾਵਿਕ ਹੀ ਸੀ। ਇਸ ਤੋ ਪਹਿਲਾਂ ਕੈਬਨਿਟ ਮੰਤਰੀ ਅਨਿਲ ਜੋਸ਼ੀ ਆਪਣੀ ਨੈਤਿਕ ਜ਼ਿੰਮੇਵਾਰੀ ਮੰਨਦੇ ਹੋਏ ਅਸਤੀਫਾ ਦੇ ਚੁੱਕੇ ਹਨ।

468 ad