ਜੇਤਲੀ ਦੀ ਪਤਨੀ ਬੋਲੀ, ‘ਅੰਮ੍ਰਿਤਸਰ ਦੀ ਜਨਤਾ ਨੇ ਪੈਰ ‘ਤੇ ਕੁਹਾੜੀ ਮਾਰੀ’

ਅੰਮ੍ਰਿਤਸਰ-ਅੰਮ੍ਰਿਤਸਰ ਲੋਕ ਸਭਾ ਸੀਟ ‘ਤੇ ਅਰੁਣ ਜੇਤਲੀ ਦੀ ਹਾਰ ਤੋਂ ਬਾਅਦ ਉਨ੍ਹਾਂ ਦੀ ਪਤਨੀ ਸੰਗੀਤਾ ਜੇਤਲੀ ਦੇ ਚਿਹਰੇ ‘ਤੇ Jaitalyਆਪਣੇ ਪਤੀ ਦੀ ਹਾਰ ਦੀ ਨਾਰਾਜ਼ਗੀ ਸਾਫ ਦੇਖਣ ਨੂੰ ਮਿਲੀ। ਚੋਣ ਨਤੀਜਿਆਂ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੰਗੀਤਾ ਜੇਤਲੀ ਨੇ ਕਿਹਾ ਕਿ ਅੰਮ੍ਰਿਤਸਰ ਦੇ ਲੋਕਾਂ ਨੇ ਗੁੱਸੇ ‘ਚ ਆ ਕੇ ਆਪਣੇ ਪੈਰ ‘ਤੇ ਆਪ ਕੁਹਾੜੀ ਮਾਰ ਲਈ ਹੈ।
ਸੰਗੀਤਾ ਜੇਤਲੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਪੂਰੇ ਦੇਸ਼ ‘ਚ ਲੋਕਾਂ ਦਾ ਸਮਰਥਨ ਮਿਲਿਆ ਹੈ ਅਤੇ ਇਹ ਸਮਰਥਨ ਲੋਕਾਂ ਨੇ ਵਿਕਾਸ ਕਾਰਜਾਂ ਦੇ ਨਾਂ ‘ਤੇ ਦਿੱਤਾ ਹੈ ਪਰ ਸ਼ਾਇਦ ਅੰਮ੍ਰਿਤਸਰ ਦੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦਾ ਵਿਕਾਸ ਦਾ ਇਹ ਏਜੰਡਾ ਪਸੰਦ ਨਹੀਂ ਆਇਆ ਹੈ।
ਸੰਗੀਤਾ ਜੇਤਲੀ ਨੇ ਕਿਹਾ ਹੈ ਕਿ ਅਰੁਣ ਜੇਤਲੀ ਦੀ ਹਾਰ ਲਈ ਭਾਰਤੀ ਜਨਤਾ ਪਾਰਟੀ ਦੀ ਸਥਾਨਕ ਲੀਡਰਸ਼ਿਪ ਦੇ ਨਾਲ-ਨਾਲ ਅਕਾਲੀ ਦਲ ਦੇ ਆਗੂ ਵੀ ਇਸ ਹਾਰ ਲਈ ਜ਼ਿੰਮੇਵਾਰ ਹਨ ਅਤੇ ਇਸ ਹਾਰ ਦੇ ਕਾਰਨਾਂ ‘ਤੇ ਭਾਰਤੀ ਜਨਤਾ ਪਾਰਟੀ ਨਤੀਜਿਆਂ ਤੋਂ ਬਾਅਦ ਵਿਚਾਰ ਕਰੇਗੀ। ਸੰਗੀਤਾ ਜੇਤਲੀ ਨੇ ਕਿਹਾ ਹੈ ਕਿ ਉਹ ਅਤੇ ਉਨ੍ਹਾਂ ਦੇ ਪਤੀ ਪੰਜਾਬ ‘ਚ ਵਧ ਰਹੀ ਨਸ਼ਾਖੋਰੀ ਦੇ ਖਿਲਾਫ ਮੁਹਿੰਮ ਜ਼ਰੂਰ ਚਲਾਉਣਗੇ।

468 ad