ਜੇਕਰ ਸੰਜੇ ਦੱਤ ਵਰਗੇ ਵੱਡੇ ਜੁਰਮ ਦੇ ਅਪਰਾਧੀ ਨੂੰ ਹੁਕਮਰਾਨ ਤੇ ਅਦਾਲਤਾਂ ਰਿਹਾਅ ਕਰਦੀਆਂ ਹਨ, ਫਿਰ ਝੂਠੇ ਕੇਸਾਂ ਵਿਚ ਗ੍ਰਿਫ਼ਤਾਰ ਕੀਤੇ ਗਏ ਸਿੱਖ ਕੌਮ ਦੇ ਜਥੇਦਾਰ ਅਤੇ ਆਗੂ ਰਿਹਾਅ ਕਿਉਂ ਨਹੀਂ ਕੀਤੇ ਜਾਂਦੇ ?

sanjay dutt

ਚੰਡੀਗੜ੍ਹ, 7 ਜਨਵਰੀ (ਪੀ ਡੀ ਬਿਊਰੋ) “ਬੀਤੇ ਲੰਮੇ ਸਮੇਂ ਤੋਂ ਇਥੋ ਦੇ ਹੁਕਮਰਾਨ, ਅਦਾਲਤਾਂ ਅਤੇ ਕਾਨੂੰਨ ਨੇ ਸਿੱਖ ਕੌਮ ਨੂੰ ਕਦੀ ਵੀ ਬਣਦਾ ਇਨਸਾਫ਼ ਨਹੀਂ ਦਿੱਤਾ ਅਤੇ ਨਾ ਹੀ ਸਿੱਖ ਕੌਮ ਦੇ ਕਾਤਲਾਂ ਨੂੰ ਅੱਜ ਤੱਕ ਗ੍ਰਿਫ਼ਤਾਰ ਕੀਤਾ ਗਿਆ ਹੈ । ਅਜਿਹਾ ਵਰਤਾਰਾ ਹੀ ਸਿੱਖਾਂ ਨਾਲ ਇਥੋ ਦੇ ਵਿਧਾਨਿਕ ਅਤੇ ਸਮਾਜਿਕ ਵਿਤਕਰੇ ਨੂੰ ਪ੍ਰਤੱਖ ਕਰਦਾ ਹੈ । ਜੋ ਬੀਤੇ ਦਿਨੀ ਨਜ਼ਾਇਜ ਹਥਿਆਰ ਰੱਖਣ ਦੇ ਦੋਸ਼ ਅਧੀਨ ਜੇਲ੍ਹ ਵਿਚ ਬੰਦੀ ਫਿਲਮੀ ਐਕਟਰ ਸੰਜੇ ਦੱਤ ਨੂੰ ਰਿਹਾਅ ਕਰਨ ਦੇ ਹੁਕਮ ਹੋਏ ਹਨ, ਇਹ ਅਮਲ ਵੀ ਪ੍ਰਤੱਖ ਕਰਦੇ ਹਨ ਕਿ ਇਥੋ ਦਾ ਕਾਨੂੰਨ ਹਿੰਦੂ ਬਹੁਗਿਣਤੀ ਲਈ ਨਰਮ ਵਤੀਰਾ ਰੱਖਦਾ ਹੈ ਅਤੇ ਸਿੱਖ ਕੌਮ ਅਤੇ ਹੋਰਨਾਂ ਘੱਟ ਗਿਣਤੀ ਕੌਮਾਂ ਲਈ ਸਖ਼ਤ ਵਤੀਰਾ । ਕਿਉਂਕਿ ਇਕ ਵੱਡੇ ਅਪਰਾਧ ਅਧੀਨ ਸਜਾਂ ਭੁਗਤ ਰਹੇ ਸੰਜੇ ਦੱਤ ਨੂੰ ਹੁਕਮਰਾਨਾਂ ਤੇ ਅਦਾਲਤਾਂ ਵੱਲੋ ਕਾਨੂੰਨ ਨੂੰ ਮੋਮ ਦੀ ਤਰ੍ਹਾਂ ਮਰੋੜਕੇ ਵੱਡੀ ਰਾਹਤ ਦਿੱਤੀ ਜਾ ਰਹੀ ਹੈ । ਜਦੋਕਿ 10 ਨਵੰਬਰ 2015 ਨੂੰ ਚੱਬਾ (ਅੰਮ੍ਰਿਤਸਰ) ਵਿਖੇ 7 ਲੱਖ ਸਿੱਖਾਂ ਵੱਲੋ ਕੀਤੇ ਗਏ ਸਰਬੱਤ ਖ਼ਾਲਸਾ ਰਾਹੀ ਨਿਯੁਕਤ ਕੀਤੇ ਗਏ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਧਿਆਨ ਮੰਡ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਅਮਰੀਕ ਸਿੰਘ ਅਜਨਾਲਾ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ, ਭਾਈ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਮੋਹਕਮ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸਤਨਾਮ ਸਿੰਘ ਮਨਾਵਾ, ਵੱਸਣ ਸਿੰਘ ਜੱਫ਼ਰਵਾਲ, ਜਥੇਦਾਰ ਸਾਹਿਬਾਨ ਅਤੇ ਆਗੂਆਂ ਉਤੇ ਪੰਜਾਬ ਦੀ ਬਾਦਲ ਹਕੂਮਤ ਨੇ ਜੋ ਮੰਦਭਾਵਨਾ ਅਧੀਨ ਝੂਠੇ ਬਗਾਵਤ ਤੇ ਦੇਸ਼-ਧ੍ਰੋਹੀ ਦੇ ਕੇਸ ਦਰਜ ਕਰਕੇ ਬੰਦੀ ਬਣਾਇਆ ਹੋਇਆ ਹੈ, ਫਿਰ ਇਹਨਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾਂਦਾ ?”
ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਸੈਟਰ ਦੀ ਹਕੂਮਤ, ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ, ਇਥੋ ਦੀਆਂ ਅਦਾਲਤਾਂ ਅਤੇ ਕਾਨੂੰਨ ਵੱਲੋਂ ਸਿੱਖ ਕੌਮ ਨਾਲ ਹਰ ਖੇਤਰ ਵਿਚ ਦੋਹਰੇ ਮਾਪਦੰਡ ਅਪਣਾਉਣ ਅਤੇ ਗੈਰ-ਇਨਸਾਨੀ ਅਤੇ ਗੈਰ-ਕਾਨੂੰਨੀ ਤਰੀਕੇ ਕੀਤੇ ਜਾ ਰਹੇ ਜ਼ਬਰ-ਜੁਲਮਾਂ ਦੀ ਜਿਥੇ ਜੋਰਦਾਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ, ਉਥੇ ਹੁਕਮਰਾਨਾਂ ਨੂੰ ਅਜਿਹੇ ਵਿਤਕਰਿਆ ਸੰਬੰਧੀ ਖ਼ਬਰਦਾਰ ਵੀ ਕੀਤਾ ਗਿਆ । ਸ਼ ਮਾਨ ਨੇ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਜੋ ਤਮਾਕੂ ਅਤੇ ਗੁਟਕਾ ਜੋ ਇਨਸਾਨੀ ਸਿਹਤ ਲਈ ਵੱਡੇ ਹਾਨੀਕਾਰਕ ਹਨ ਅਤੇ ਜਿਸ ਦੀ ਵਰਤੋ ਕਰਨ ਨਾਲ ਇਥੋ ਦੇ ਨਿਵਾਸੀਆਂ ਨੂੰ 80,000 ਦੇ ਕਰੀਬ ਕੈਸਰ ਦੀ ਬਿਮਾਰੀ ਤੋ ਸਲਾਨਾ ਪੀੜਤ ਹੁੰਦੇ ਹਨ ਅਤੇ ਹੋਰ ਕਈ ਖ਼ਤਰਨਾਕ ਸਰੀਰਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ ਅਤੇ ਜਿਸ ਉਤੇ ਸੰਸਾਰ ਸਿਹਤ ਸੰਗਠਨ ਵੱਲੋਂ ਇਨਸਾਨੀ ਜਾਨਾਂ ਲਈ ਖ਼ਤਰਨਾਕ ਕਰਾਰ ਦਿੰਦੇ ਹੋਏ ਸੇਵਨ ਕਰਨ ਤੋ ਸਮੁੱਚੇ ਮੁਲਕਾਂ ਨੂੰ ਖ਼ਬਰਦਾਰ ਕੀਤਾ ਹੋਇਆ ਸੀ ਅਤੇ ਜਿਸ ਉਤੇ ਬੀਤੇ ਸਮੇ ਤੋ ਪਾਬੰਦੀ ਵੀ ਲਗਾਈ ਹੋਈ ਸੀ, ਉਸ ਨੂੰ ਪੰਜਾਬ ਦੀ ਬਾਦਲ ਹਕੂਮਤ ਵੱਲੋਂ ਲਗਾਈ ਗਈ ਪਾਬੰਦੀ ਨੂੰ ਹਟਾਕੇ ਜੋ ਗੁਟਕੇ ਤੇ ਹੋਰ ਤਮਾਕੂ ਨਾਲ ਸੰਬੰਧਤ ਵਸਤਾਂ ਉਤਪਾਦ ਕਰਨ ਦੀ ਖੁੱਲ੍ਹ ਦੇ ਦਿੱਤੀ ਗਈ ਹੈ, ਇਹ ਕੇਵਲ ਇਨਸਾਨੀ ਜਿੰਦਗਾਨੀਆਂ ਨਾਲ ਖਿਲਵਾੜ ਕਰਨ ਦੇ ਹੀ ਅਮਲ ਨਹੀਂ ਹਨ, ਬਲਕਿ ਪੰਜਾਬ ਸੂਬੇ ਦੀ ਸਿੱਖ ਨੌਜਵਾਨੀ ਨੂੰ ਇਕ ਡੂੰਘੀ ਖਾਈ ਵੱਲ ਪੰਜਾਬ ਦੀ ਬਾਦਲ ਹਕੂਮਤ ਦੀ ਹਿੰਦੂਤਵ ਸੰਗਠਨਾਂ ਦੀ ਸਹਿ ਤੇ ਸਾਜ਼ਿਸ ਹੈ ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੋਇਆ ਪੰਜਾਬ ਦੇ ਬਸਿੰਦਿਆਂ ਅਤੇ ਸਿੱਖਾਂ ਨੂੰ ਇਸ ਵਿਰੁੱਧ ਜਮਹੂਰੀਅਤ ਅਤੇ ਅਮਨਮਈ ਤਰੀਕੇ ਜੱਦੋ-ਜ਼ਹਿਦ ਅਤੇ ਵਿਰੋਧ ਕਰਨ ਦਾ ਸੱਦਾ ਦਿੰਦਾ ਹੈ ਅਤੇ ਆਉਣ ਵਾਲੇ ਸਮੇ ਵਿਚ ਜਦੋ ਵੀ ਪੰਜਾਬੀਆਂ ਅਤੇ ਸਿੱਖਾਂ ਨੂੰ ਮੌਕਾ ਮਿਲੇ ਤਾਂ ਉਹ ਪੰਜਾਬ ਦੀ ਬਾਦਲ ਤੇ ਬੀਜੇਪੀ ਦੀ ਉਸ ਹਕੂਮਤ ਜੋ ਇਥੇ ਅਜਿਹੀਆ ਨਸ਼ੀਲੀਆਂ ਵਸਤਾਂ ਅਤੇ ਸਿਹਤ ਲਈ ਹਾਨੀਕਾਰਕ ਵਸਤਾਂ ਦੀ ਵਿਕਰੀ ਦੀ ਖੁੱਲ੍ਹ ਦੇ ਰਹੀ ਹੈ, ਉਸ ਨੂੰ ਚੱਲਦਾ ਕਰਨ ਲਈ ਆਪਣੇ ਫਰਜਾ ਦੀ ਪੂਰਤੀ ਕਰਨ ।

468 ad

Submit a Comment

Your email address will not be published. Required fields are marked *