ਜੇਕਰ ਮੋਦੀ ਦੀ ਸਰਕਾਰ ਆਈ ਤਾਂ ਦੇਸ਼ ਲਈ ਘਾਤਕ ਸਿੱਧ ਹੋਵੇਗੀ : ਮਾਨ

ਤਰਨਤਾਰਨ- ਜੇਕਰ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਦੇਸ਼ ਲਈ ਬਹੁਤ ਜ਼ਿਆਦਾ ਘਾਤਕ ਸਿੱਧ ਹੋਵੇਗਾ ਕਿਉਂਕਿ ਇਸ ਫਿਰਕਾਪ੍ਰਸਤ ਵਿਅਕਤੀ ਨੇ ਇਸਾਈਆਂ ਨੂੰ ਰੋਮ ਅਤੇ ਮੁਸਲਮਾਨਾਂ ਅਤੇ ਸਿੱਖਾਂ ਨੂੰ ਪਾਕਿਸਤਾਨ ਭੇਜ ਦੇਣਾ ਹੈ। ਇਨ੍ਹਾਂ ਸ਼ਬਦਾਂ ਦਾ Mannਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਗਿੱਲ ਪੈਲੇਸ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਸਿਮਰਨਜੀਤ ਸਿੰਘ ਮਾਨ ਨੇ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਅਪੀਲ ਕੀਤੀ ਕਿ ਜੇਕਰ ਭਾਜਪਾ ਬਹੁਮਤ ਹਾਸਲ ਕਰ ਜਾਂਦੀ ਹੈ ਤਾਂ ਦੇਸ਼ ਦੇ ਹਿੱਤ ਨੂੰ ਮੱਦੇਨਜ਼ਰ ਰੱਖਦੇ ਹੋਏ ਮੋਦੀ ਨੂੰ ਮਾਨਤਾ ਨਾ ਦੇਣ। ਉਨ੍ਹਾਂ ਨੇ ਫੌਜ ਦੇ ਮੁੱਖੀ ਦਲਬੀਰ ਸਿੰਘ ਸੁਹਾਗ ਨੂੰ ਵੀ ਅਪੀਲ ਕੀਤੀ ਕਿ ਮੋਦੀ ਦੇਸ਼ ਦੀ ਸੁਰੱਖਿਆ ਲਈ ਖਤਰਾ ਹੈ ਅਤੇ ਖੁਦ ਹੀ ਉਹ ਫੌਜ ਨੂੰ ਅੰਦਰੂਨੀ ਸੁਰੱੱਖਿਆ ਲਈ ਤਿਆਰ ਕਰਨ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਸ ਵਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਲੈ ਕੇ ਮਜੀਠੀਆ ਅਤੇ ਹੋਰ ਅਕਾਲੀ ਆਗੂਆਂ ਦੇ ਨਾਮ ਸਾਹਮਣੇ ਆਉਣ ‘ਤੇ ਲੋਕਾਂ ਨੇ ਅਕਾਲੀ ਦਲ ਦੇ ਵਿਰੋਧ ‘ਚ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ ਅਤੇ ਇਸ ਵਾਰ ਹਿੰਦੂ ਬਰਾਦਰੀ ਨੇ ਵੀ ਅਕਾਲੀ ਅਤੇ ਕਾਂਗਰਸੀਆਂ ਦੇ ਉਲਟ ਸਾਨੂੰ ਵੋਟ ਦਾ ਸਹਾਰਾ ਦਿੱਤਾ ਹੈ ਅਤੇ ਇਸ ਵੋਟ ਦੇ ਸਹਾਰੇ ਫਤਵਾ ਹਾਸਲ ਕਰਾਂਗੇ। ਉਨ੍ਹਾਂ ਕਿਹਾ ਕਿ ਬਾਦਲ ਦੇ ਇਕ ਨਜ਼ਦੀਕੀ ਰਿਸ਼ਤੇਦਾਰ ਦੇ ਖਿਲਾਫ ਚੋਣ ਜ਼ਾਬਤੇ ਦੌਰਾਨ ਪੈਨਸ਼ਨਾਂ ਵੰਡਣ ਮੌਕੇ ਉਸ ਨੇ ਦੋ ਪੱਤਰਕਾਰਾਂ ਦੀ ਕੁੱਟਮਾਰ ਕੀਤੀ ਸੀ, ਜਿਸ ਦੇ ਖਿਲਾਫ ਹਾਈ ਕੋਰਟ ‘ਚ ਰਿਟ ਦਾਇਰ ਕਰ ਰਹੇ ਹਨ ਅਤੇ ਇਸ ਸ਼ਰਮਨਾਕ ਵਾਕਿਆ ਨੂੰ ਜਗ ਜਾਹਿਰ ਕਰਾਂਗੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਅਲਗੋਕੋਠੀ ਕਸਬੇ ‘ਚੋਂ ਕਿਸੇ ਵਿਅਕਤੀ ਨੂੰ ਚੁੱਕ ਲਿਆ ਗਿਆ ਹੈ ਅਤੇ ਪੁਲਸ ਉਸ ਨੂੰ ਖਤਮ ਕਰਨਾ ਚਾਹੁੰਦੀ ਹੈ। ਸਿਮਰਨਜੀਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਵਿਧਾਇਕਾਂ ਦੇ ਸ਼ਹਿਰ ‘ਚ ਮਾਝੇ ਦਾ ਹਰ ਵਿਅਕਤੀ ਡਰਿਆ ਹੋਇਆ ਹੈ। ਅਸੀਂ ਇਸ ਡਰ ਨੂੰ ਮਾਝੇ ‘ਚੋਂ ਖਤਮ ਕਰਾਂਗੇ ਅਤੇ ਨਸ਼ੀਲੇ ਪਦਾਰਥਾਂ ਅਤੇ ਰੇਤ ਦੀ ਕਾਲਾ ਬਾਜ਼ਾਰੀ ਨੂੰ ਖਤਮ ਕਰਾਂਗੇ ਅਤੇ ਡਰ ਵਾਲੀ ਬਿੱਲੀ ਨੂੰ ਮਾਰ ਕੇ ਇਕ ਨਵਾਂ ਇਤਿਹਾਸ ਸਿਰਜਾਂਗੇ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਪਿੰਡ ਮੁੰਡਾਪਿੰਡ ਦੇ ਨਜ਼ਦੀਕ ਦਰਿਆ  ‘ਚ 9 ਵਿਅਕਤੀ ਡੁੱਬ ਕੇ ਮਰ ਗਏ ਸਨ, ਜਿਸ ਦੇ ਸਬੰਧ ਵਿਚ ਮਾਣਯੋਗ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੋਈ ਹੈ।

468 ad