ਜੂਨ ‘ਚ ਦੂਰਸੰਚਾਰ ਖਪਤਕਾਰਾਂ ਦੀ ਗਿਣਤੀ 90.3 ਕਰੋੜ ਹੋਈ

(PNG Image, 500 × 360 pixels)ਨਵੀਂ ਦਿੱਲੀ-ਦੂਰਸੰਚਾਰ ਖੇਤਰ ਦੇ ਰੈਗੂਲੇਟਰੀ ਟ੍ਰਾਈ ਨੇ ਕਿਹਾ ਕਿ ਭਾਰਤ ‘ਚ ਦੂਰਸੰਚਾਰ ਖਪਤਕਾਰਾਂ ਦੀ ਗਿਣਤੀ ਪਿਛਲੇ ਮਹੀਨੇ ਦੇ ਮੁਕਾਬਲੇ 0.34 ਫੀਸਦੀ ਵੱਧ ਕੇ ਜੂਨ 2013 ਦੇ ਅਖੀਰ ਤਕ 90.3 ਕਰੋੜ ਸੀ। ਮਈ ‘ਚ ਵੀ ਦੂਰਸੰਚਾਰ ਖਪਤਕਾਰਾਂ ਦੀ ਗਿਣਤੀ ‘ਚ 0.34 ਫੀਸਦੀ ਵਾਧਾ ਹੋਇਆ, ਜਦ ਇਹ 90 ਕਰੋੜ ਦੇ ਪੱਧਰ ਨੂੰ ਪਾਰ ਕਰ ਗਿਆ ਸੀ। ਮੋਬਾਈਲ ਸੇਵਾ ਕੰਪਨੀਆਂ ਨੇ ਜੂਨ ‘ਚ ਜਿਥੇ 31.6 ਲੱਖ ਨਵੇਂ ਗਾਹਕ ਜੋੜੇ ਉਥੇ ਲੈਂਡਲਾਈਨ ਖਪਤਕਾਰਾਂ ਦੀ ਗਿਣਤੀ 1.2 ਲੱਖ ਘਟੀ। ਟ੍ਰਾਈ ਨੇ ਕਿਹਾ ਕਿ ਜੂਨ ‘ਚ ਕੁੱਲ ਖਪਤਕਾਰਾਂ ਦੀ ਗਿਣਤੀ ‘ਚ ਸ਼ਹਿਰੀ ਖਪਤਕਾਰਾਂ ਦੀ ਹਿੱਸੇਦਾਰੀ 60.59 ਫੀਸਦੀ ਤੋਂ ਥੋੜੀ ਘੱਟ ਕੇ 60.40 ਫੀਸਦੀ ਰਹਿ ਗਈ, ਜਦ ਕਿ ਦਿਹਾਤੀ ਖੇਤਰਾਂ ‘ਚ ਜੂਨ ‘ਚ ਇਹ 34.91 ਫੀਸਦੀ ਤੋਂ ਵੱਧ ਕੇ 39.60 ਫੀਸਦੀ ਹੋ ਗਈ।

468 ad

Submit a Comment

Your email address will not be published. Required fields are marked *