ਜੀ-ਪੰਜਾਬੀ ਚੈਨਲ ਉਤੇ ਲਗਾਈ ਗਈ ਅਣਐਲਾਨੀ ਗੈਰ-ਜ਼ਮਹੂਰੀਅਤ ਪਾਬੰਦੀ ਤੁਰੰਤ ਖ਼ਤਮ ਕਰਕੇ ਪ੍ਰੈਸ ਦੀ ਆਜ਼ਾਦੀ ਨੂੰ ਬਰਕਰਾਰ ਰੱਖਿਆ ਜਾਵੇ : ਅੰਮ੍ਰਿਤਸਰ ਦਲ

17

ਫਰੀਦਕੋਟ , 14 ਮਈ (ਜਗਦੀਸ਼ ਬਾਂਬਾ ) “ਕਿਸੇ ਵੀ ਮੁਲਕ, ਸੂਬੇ, ਸ਼ਹਿਰ, ਪਿੰਡ ਦੇ ਪ੍ਰਬੰਧ ਲਈ ਹਕੂਮਤ ਕਰ ਰਹੀ ਜਮਾਤ ਜਾਂ ਵਿਅਕਤੀ ਵੱਲੋਂ ਜਦੋਂ ਪ੍ਰੈਸ, ਮੀਡੀਆ ਜਾਂ ਪ੍ਰਚਾਰ ਸਾਧਨਾਂ ਉਤੇ ਕੋਈ ਪੱਖਪਾਤੀ ਹੁਕਮ ਕਰਕੇ ਇਹਨਾਂ ਸਾਧਨਾਂ ਨੂੰ ਆਜ਼ਾਦੀ ਨਾਲ ਅਤੇ ਨਿਰਪੱਖਤਾ ਨਾਲ ਰਿਪੋਰਟਿੰਗ ਕਰਨ ਉਤੇ ਪਾਬੰਦੀ ਲਗਾ ਦਿੱਤੀ ਜਾਵੇ ਤਾਂ ਉਸ ਮੁਲਕ, ਸੂਬੇ ਅਤੇ ਸ਼ਹਿਰ ਦਾ ਨਿਜ਼ਾਮ, ਜ਼ਮਹੂਰੀਅਤ, ਤਹਿਸ਼-ਨਹਿਸ ਹੋ ਕੇ ਰਹਿ ਜਾਂਦਾ ਹੈ । ਕਿਉਂਕਿ ਪ੍ਰੈਸ ਦੀ ਆਜ਼ਾਦੀ, ਜ਼ਮਹੂਰੀਅਤ, ਲੋਕਤੰਤਰ ਦਾ ਚੌਥਾਂ ਮੁੱਖ ਥੰਮ• ਹੁੰਦੀ ਹੈ, ਜੋ ਬਾਦਲ ਦੀ ਪੰਜਾਬ ਹਕੂਮਤ ਨੇ ਨਿਰਪੱਖਤਾ ਤੇ ਆਜ਼ਾਦੀ ਨਾਲ ਸਮੁੱਚੇ ਪੰਜਾਬ ਦੇ ਹਾਲਾਤਾਂ ਉਤੇ ਕਾਫ਼ੀ ਲੰਮੇ ਸਮੇਂ ਤੋਂ ਰਿਪੋਰਟਿੰਗ ਕਰਦੇ ਆ ਰਹੇ ਜੀ-ਪੰਜਾਬੀ ਚੈਨਲ ਉਤੇ ਅਣਐਲਾਨੀ ਪਾਬੰਦੀ ਲਗਾਈ ਹੈ, ਇਹ ਜ਼ਮਹੂਰੀਅਤ ਅਤੇ ਲੋਕਤੰਤਰ ਦੇ ਮੱਥੇ ਤੇ ਇਕ ਡੂੰਘਾਂ ਕਾਲਾ ਧੱਬਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜੇਕਰ ਇੰਝ ਕਹਿ ਲਿਆ ਜਾਵੇ ਕਿ ਕਿਸੇ ਸਰੀਰ ਵਿਚੋਂ ਆਤਮਾ ਕੱਢ ਦਿੱਤੀ ਜਾਵੇ ਤਾਂ ਜਿਵੇ ਉਹ ਇਕ ਲਾਸ ਬਣਕੇ ਰਹਿ ਜਾਂਦਾ ਹੈ, ਪ੍ਰੈਸ ਦੀ ਆਜ਼ਾਦੀ ਅਤੇ ਧਰਮ ਦੀ ਆਜ਼ਾਦੀ ਤੋ ਬਿਨ•ਾਂ ਜ਼ਮਹੂਰੀਅਤ ਦੀ ਮੌਤ ਹੋ ਕੇ ਰਹਿ ਜਾਂਦੀ ਹੈ । ਜੋ ਕਿ ਬਾਦਲ ਦੀ ਬੀਜੇਪੀ ਹਕੂਮਤ ਨੇ ਅਜਿਹਾ ਅਮਲ ਕਰਕੇ ਜ਼ਮਹੂਰੀਅਤ ਦਾ ਜਨਾਜਾਂ ਕੱਢ ਦਿੱਤਾ ਹੈ । ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਪੰਜਾਬ ਨਿਵਾਸੀ ਅਤੇ ਸਿੱਖ ਕੌਮ ਬਿਲਕੁਲ ਸਹਿਣ ਨਹੀਂ ਕਰਨਗੇ । ਇਹ ਵਿਚਾਰ ਅੱਜ ਇਥੇ ਡਿਪਟੀ ਕਮਿਸ਼ਨਰ ਫਤਹਿਗੜ• ਸਾਹਿਬ ਦੇ ਦਫ਼ਤਰ ਅੱਗੇ ਸੈਕੜਿਆਂ ਦੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਪਾਰਟੀ ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਦੀ ਅਗਵਾਈ ਵਿਚ ਦਿੱਤੇ ਗਏ ਧਰਨੇ ਅਤੇ ਗਵਰਨਰ ਪੰਜਾਬ ਨੂੰ ਭੇਜੇ ਗਏ ਯਾਦ-ਪੱਤਰ ਦਿੰਦੇ ਹੋਏ ਉਸ ਮੌਕੇ ਉਤੇ ਬੋਲਦੇ ਹੋਏ ਪ੍ਰਗਟ ਕੀਤੇ । ਅੱਜ ਦੇ ਇਕੱਠ ਨੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਨੂੰ ਇਸ ਧਰਨੇ ਰਾਹੀ ਅਤੇ ਯਾਦ-ਪੱਤਰ ਰਾਹੀ ਖ਼ਬਰਦਾਰ ਕੀਤਾ ਕਿ ਜੇਕਰ ਜੀ-ਪੰਜਾਬੀ ਚੈਨਲ ਉਤੇ ਲਗਾਈ ਗਈ ਪਾਬੰਦੀ ਨੂੰ ਖ਼ਤਮ ਕਰਕੇ ਪ੍ਰੈਸ ਅਤੇ ਜ਼ਮਹੂਰੀਅਤ ਕਦਰਾ-ਕੀਮਤਾ ਨੂੰ ਬਹਾਲ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਜਾਬ ਨਿਵਾਸੀ ਇਸ ਜ਼ਮਹੂਰੀਅਤ ਦੇ ਕਤਲ ਵਿਰੁੱਧ ਕੋਈ ਵੱਡਾ ਪ੍ਰੋਗਰਾਮ ਉਲੀਕਣ ਲਈ ਮਜ਼ਬੂਰ ਹੋਣਗੇ । ਆਗੂਆਂ ਨੇ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜਮਾਤ ਇਨਸਾਨੀ ਕਦਰਾ-ਕੀਮਤਾ ਉਤੇ ਪਹਿਰਾ ਦਿੰਦੀ ਆ ਰਹੀ ਹੈ ਕਿਉਂਕਿ ਇਹ ਸਾਨੂੰ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਕੀਤੇ ਗਏ ਇਨਸਾਨੀ ਅਤੇ ਧਰਮੀ ਅਸੂਲਾਂ ਤੋਂ ਅਗਵਾਈ ਮਿਲਦੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਸਿਆਸੀ ਤੌਰ ਤੇ ਪੰਜਾਬ ਵਿਚ ਅਤੇ ਦੂਸਰਿਆ ਸੂਬਿਆਂ ਵਿਚ ਵਿਚਰਦਾ ਆ ਰਿਹਾ ਹੈ, ਉਥੇ ਉਹ ਹਮੇਸ਼ਾਂ ਧਰਮੀ ਅਤੇ ਇਨਸਾਨੀ ਅਸੂਲਾਂ ਉਤੇ ਹੀ ਆਪਣੀ ਕੌਮੀ ਆਜ਼ਾਦੀ, ਧਰਮ ਦੀ ਆਜ਼ਾਦੀ, ਪ੍ਰੈਸ ਦੀ ਆਜ਼ਾਦੀ, ਬਰਾਬਰਤਾ ਦੀ ਸੋਚ ਅਤੇ ਹਰ ਜ਼ਬਰ-ਜੁਲਮ ਵਿਰੁੱਧ ਹੀ ਆਵਾਜ਼ ਉਠਾਉਦਾ ਆ ਰਿਹਾ ਹੈ ਅਤੇ ਹਮੇਸ਼ਾਂ ਆਪਣੇ ਇਹਨਾਂ ਫਰਜਾਂ ਨੂੰ ਹਰ ਕੀਮਤ ਤੇ ਨਿਰਪੱਖਤਾ ਨਾਲ ਬਿਨ•ਾਂ ਕਿਸੇ ਭੇਦਭਾਵ ਤੋਂ ਪੂਰਨ ਕਰਦਾ ਰਹੇਗਾ। ਅੱਜ ਦੇ ਧਰਨੇ ਵਿਚ ਹਾਜ਼ਰੀਨ ਆਗੂਆਂ ਨੇ ਵਿਚਾਰ ਪ੍ਰਗਟਾਉਦੇ ਹੋਏ ਜੀ-ਪੰਜਾਬੀ ਚੈਨਲ ਵੱਲੋਂ ਨਿਰਪੱਖਤਾ ਅਤੇ ਨਿਰਭੈਤਾ ਨਾਲ ਸਮੁੱਚੇ ਪੰਜਾਬ ਅਤੇ ਮੁਲਕ ਵਿਚ ਰਿਪੋਰਟਿੰਗ ਕਰਨ ਅਤੇ ਇਥੋ ਦੇ ਨਿਵਾਸੀਆਂ ਨੂੰ ਸਹੀ ਜਾਣਕਾਰੀ ਦੇਣ ਦੀ ਨਿਭਾਈ ਜਾ ਰਹੀ ਸਮਾਜਿਕ ਡਿਊਟੀ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਜਰਨਲਿਜਮ ਦੇ ਅਸੂਲਾਂ ਉਤੇ ਪਹਿਰਾ ਦੇਣ ਦੇ ਅਮਲ ਲਈ ਜੀ-ਪੰਜਾਬੀ ਚੈਨਲ ਦਾ ਜਿਥੇ ਧੰਨਵਾਦ ਕੀਤਾ, ਉਥੇ ਆਉਣ ਵਾਲੇ ਸਮੇਂ ਵਿਚ ਜੀ-ਪੰਜਾਬੀ ਚੈਨਲ ਨੂੰ ਇਸੇ ਤਰ•ਾਂ ਨਿਰਪੱਖਤਾ ਤੇ ਨਿਡਰਤਾ ਨਾਲ ਆਪਣੀ ਰਿਪੋਰਟਿੰਗ ਕਰਦੇ ਰਹਿਣ ਦਾ ਸੰਦੇਸ਼ ਵੀ ਦਿੱਤਾ ਤਾਂ ਕਿ ਬਹੁਤੇ ਟੀ.ਵੀ. ਚੈਨਲਾਂ, ਅਖ਼ਬਾਰਾਂ, ਮੀਡੀਏ ਵੱਲੋਂ ਹਕੂਮਤਾਂ ਦਾ ਪੱਖ ਪੂਰਨ ਦੀ ਬਦੌਲਤ ਕੋਈ ਤਾਂ ਸੱਚ-ਹੱਕ ਦੀ ਆਵਾਜ਼ ਨੂੰ ਬੁਲੰਦ ਕਰਦਾ ਰਹੇ।

468 ad

Submit a Comment

Your email address will not be published. Required fields are marked *