ਜੀ. ਕੇ. ਤੇ ਸਿਰਸਾ ਸਿੱਖ ਪੰਥ ਵਿੱਚ ਆਪਣਾ ਆਧਾਰ ਗੁਆ ਚੁੱਕੇ ਹਨ- ਸਰਨਾ

ਸ੍ਰ ਹਰਵਿੰਦਰ ਸਿੰਘ ਸਰਨਾ

ਸ੍ਰ ਹਰਵਿੰਦਰ ਸਿੰਘ ਸਰਨਾ

ਨਵੀ ਦਿੱਲੀ 17 ਜਨਵਰੀ :- ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ  ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਦੇ ਆਗੂ ਸ੍ਰ ਮਨਜਿੰਦਰ ਸਿੰਘ ਸਿਰਸਾ ਵੱਲੋ ਸਿੱਖਾਂ ਦੀ ਬਜਾਏ ਗੈਰ ਸਿੱਖਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਧੇਰੇ ਵਿਸ਼ਵਾਸ਼ ਹੋਣ ਦੀ ਬਾਤ ਪਾਉਣਾ ਸਾਬਤ ਕਰਦਾ ਕਿ ਇਹ ਲੋਕ ਹੁਣ ਸਿੱਖਾਂ ਵਿੱਚੋ ਆਪਣਾ ਵਕਾਰ ਪੂਰੀ ਤਰ•ਾ ਗੁਆ ਚੁੱਕੇ ਹਨ ਤੇ ਸਿੱਖਾਂ ਨਾਲ ਨਰਾਜਗੀ ਪ੍ਰਗਟ ਕਰਨ ਲਈ ਹੀ ਅਜਿਹੀਆ ਬੇਤੁਕੀਆ ਗੱਲਾਂ ਕਰ ਰਹੇ ਹਨ।
ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਬੀਤੇ ਕਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਿੱਲੀ ਕਮੇਟੀ ਵੱਲੋ ਮਨਾਏ ਗਏ ਪ੍ਰਕਾਸ਼ ਪੁਰਬ ਸਮੇਂ ਸੰਗਤਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਿੱਖ ਧਰਮ ਵਿੱਚ ਸਿੱਖਾਂ ਨੂੰ ਨਾਲੋ ਗੈਰ ਸਿੱਖ ਵਧੇਰੇ ਸ਼ਰਧਾਵਾਨ ਹਨ। ਉਹਨਾਂ ਕਿਹਾ ਕਿ ਸਿਰਸਾ ਆਪਣਾ ਦਿਮਾਗੀ ਤਵਾਜ਼ਨ ਗੁਆ ਚੁੱਕਾ ਹੈ ਤੇ ਉਸ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੈ ਪਰ ਸਿੱਖ ਤਾਂ ਇਸ ਨੂੰ ਆਪਣਾ ਜਗਤ ਗੁਰੂ ਮੰਨ ਕੇ ਮੱਥਾ ਟੇਕ ਤੇ ਆਪਣੀ ਅਥਾਹ ਸ਼ਰਧਾ ਦਾ ਇਜ਼ਹਾਰ ਕਰਦੇ ਹਨ। ਉਹਨਾਂ ਕਿਹਾ ਕਿ ਸਿੱਖ ਧਰਮ ਵਿੱਚ ਦੇਹਧਾਰੀ ਗੁਰੂਆ ਭਾਵ ਗੁਰੂ ਡੰਮ ਦਾ ਵਿਰੋਧ ਕੀਤਾ ਜਾਂਦਾ ਹੈ ਜਦ ਕਿ ਬਾਕੀ ਕਈ ਧਰਮਾਂ ਦੇ ਲੋਕ ਦੇਹਧਾਰੀ ਗੁਰੂਆ ਨੂੰ ਹੀ ਆਪਣੇ ਗੁਰੂ ਮੰਨੀ ਜਾਂਦੇ ਹਨ। ਉਹਨਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀ ਕਿ ਮਨਜੀਤ ਸਿੰਘ ਜੀ ਕੇ ਤੇ ਮਨਜਿੰਦਰ ਸਿੰਘ ਸਿਰਸਾ ਤੇ ਹੋਰ ਅਕਾਲੀਦਲ ਬਾਦਲ ਨਾਲ ਸਬੰਧਿਤ ਆਗੂ ਆਪਣਾ ਵਿਸ਼ਵਾਸ਼ ਸਿੱਖਾਂ ਵਿੱਚੋ ਗੁਆ ਚੁੱਕੇ ਹਨ ਤੇ ਉਹ ਹੁਣ ਗੈਰ ਸਿੱਖਾਂ ਵਿੱਚ ਆਪਣੀ ਸਾਖ ਨੂੰ ਬਹਾਲ ਰੱਖਣ ਲਈ ਹੀ ਅਜਿਹੀਆ ਬੇਤੁਕੀਆ ਗੱਲਾਂ ਕਰ ਰਹੇ ਹਨ।
ਨਵੰਬਰ 1984 ਦੀ ਹੋਈ ਸਿੱਖ ਨਸ਼ਲਕੁਸ਼ੀ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਕਦੇ ਵੀ ਸ਼ਹੀਦਾਂ ਦੀ ਯਾਦ ਬਣਾਉਣ ਦਾ ਵਿਰੋਧੀ ਨਹੀ ਰਿਹਾ ਸਗੋ ਆਪਣੇ ਸਮੇਂ ਦੌਰਾਨ ਪੂਰੇ ਯਤਨ ਕੀਤੇ ਸਨ ਕਿ ਬਾਹਰ ਕਿਸੇ ਜਗ•ਾ ਤੇ ਇਹ ਯਾਦਗਾਰ ਬਣਾਈ ਜਾਵੇ ਪਰ ਨੌਵੇ ਪਾਤਸ਼ਾਹ ਦੇ ਪਵਿੱਤਰ ਅਸਥਾਨ ਗੁਰੂਦੁਆਰਾ ਰਕਾਬ ਗੰਜ ਦੇ ਕੰਪਲੈਕਸ ਵਿੱਚ ਅਜਿਹੀ ਕੋਈ ਵੀ ਯਾਦਗਾਰ ਬਣਾਉਣ ਦੇ ਉਹ ਹੱਕ ਵਿੱਚ ਨਹੀ ਹਨ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਬਰਾਬਰੀ ਕੋਈ ਵੀ ਵਿਅਕਤੀ ਨਹੀ ਕਰ ਸਕਦਾ । ਉਹਨਾਂ ਕਿਹਾ ਕਿ ਜੇਕਰ ਇਹ ਗੁਰੂਦੁਆਰਾ ਕੰਪਲੈਕਸ ਵਿੱਚੋ ਬਾਹਰ ਕਿਸੇ ਢੁਕਵੀ ਜਗਾ ‘ਤੇ ਬਣਾਈ ਜਾਂਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਐਲਾਨ ਕਰਦਾ ਹੈ ਕਿ ਉਹ ਸਭ ਤੋ ਪਹਿਲਾਂ ਆਪਣੀ ਸਮੱਰਥਾ ਅਨੁਸਾਰ ਯੋਗਦਾਨ ਪਾਵੇਗਾ। ਉਹਨਾਂ ਕਿਹਾ ਕਿ ਮਰਿਆਦਾ ਤੇ  ਪਰੰਪਰਾਵਾਂ ਦਾ ਘਾਣ ਕਿਸੇ ਵੀ ਕੀਮਤ ਤੇ ਨਹੀ ਹੋਣ ਦਿੱਤਾ ਜਾਵੇਗਾ ਅਤੇ ਗੁਰੂ ਸਾਹਿਬ ਦੇ ਪਵਿੱਤਰ ਅਸਥਾਨ ਦੇ ਬਰਾਬਰ ਦਨਿਆਵੀ ਵਿਅਕਤੀਆ ਦੀ ਯਾਦਗਾਰ ਬਣਾਉਣਾ ਬੱਜਰ ਗਲਤੀ ਹੋਵੇਗੀ।

468 ad

Submit a Comment

Your email address will not be published. Required fields are marked *