ਜੀ ਕੇ ਅਤੇ ਕੈਪਟਨ ਨੂੰ ਖਰੀਆਂ ਖਰੀਆਂ; “ਸਿੱਖਾਂ ਦੇ ਕੌਮੀ ਨਿਸ਼ਾਨੇ ਖਾਲਿਸਤਾਨ ਦੀ ਵਿਰੋਧਤਾ ਕਰਨ ਵਾਲਾ ਖਾਲਸਈ ਫਲਸਫੇ ਦਾ ਵਿਰੋਧੀ ਅਤੇ ਪਖੰਡੀ ਹੀ ਹੋ ਸਕਦਾ”

ਲੰਡਨ- ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਹੁ ਜੀ ਕੇ ਵਲੋਂ ਹਿੰਦੂਤਵੀਆਂ ਅਤੇ ਸਿੱਖ ਦੁਸ਼ਮਣ ਤਾਕਤਾਂ ਨੂੰ ਖੁਸ਼ ਕਰਨ ਲਈ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਵਿਰੋਧ ਵਿੱਚ ਕੀਤੀ ਬਿਆਨਬਾਜ਼ੀ ਦਾ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਗੰਭੀਰ ਨੋਟਿਸ ਲਿਆ ਗਿਆ ।ਇਸ ਵਲੋਂ ਇਹ ਆਖਣਾ ਕਿ ਕੋਈ ਖਾਲਿਸਤਾਨੀ ਦਿੱਲੀ ਜਾਂ ਪੰਜਾਬ ਵਿੱਚ ਕੋਈ ਵੀ ਧਾਰਮਿਕ ਜਾਂ ਰਾਜਸੀ ਚੋਣ ਨਹੀਂ ਜਿੱਤਿਆ ਇੱਕ ਕੋਰਾ ਝੂਠ ਹੈ ਜੋ ਇਸ ਦੇ ਫੁਕਰੇਪਣ ਅਤੇ ਸ਼ੋਸ਼ੇਬਾਜ਼ੀ ਦਾ ਪ੍ਰਗਟਾਵਾ ਹੈ ।ਕਿਉਂ ਕਿ ਖਾਲਿਸਤਾਨੀ ਸੋਚ ਦੇ ਧਾਰਨੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਜਿੱਤ ਚੁੱਕੇ ਹਨ ਅਤੇ ਖਾਲਿਸਤਾਨ ਦੀ ਜੰਗ ਲੜਨ ਵਾਲਿਆਂ ਦੀ ਭਰਵੀਂ ਹਿਮਾਇਤ ਨਾਲ 1989 ਵਿੱਚ ਸਿੱਖਾਂ ਅਤੇ ਸਿੱਖੀ ਦੀ ਕਾਤਲ ਕਾਂਗਰਸ,ਸਿੱਖਾਂ ਅਤੇ ਸਿੱਖੀ ਨਾਲ ਵਿਸ਼ਵਾਸ਼ਘਾਤ ਕਰਨ ਵਾਲੇ ਕਾਲੀ ਦਲ ਦੀ ਜ਼ਮਾਨਤਾਂ ਜਬਤ ਕਰਵਾ ਕੇ ਪੰਜਾਬ ਦੀਆਂ ਸਾਰੀਆਂ 13 ਪਾਰਲੀਮੈਂਟ ਸੀਟਾਂ ਜਿੱਤ ਵੀ ਚੁੱਕੇ ਹਨ ।,ਜੋ ਕਿ ਇਤਿਹਾਸ ਦਾ ਅੰਗ ਅਤੇ ਖਾਲਿਸਤਾਨੀ ਸੰਘਰਸ਼ ਦੀ ਜਿੱਤ ਦਾ ਹਿੱਸਾ ਹੈ ।ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਕੌਮੀ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਜਾਰੀ ਪ੍ਰੈੱਸ ਰਿਲੀਜ਼ ਵਿੱਚ ਆਖਿਆ ਗਿਆ ਖਾਲਿਸਤਾਨ ਸਿੱਖਾਂ ਦਾ ਕੌਮੀ ਨਿਸ਼ਾਨਾ ਹੈ ਅਤੇ ਇਸ ਨਿਸ਼ਾਨੇ ਦੀ ਪੂਰਤੀ ਲਈ ਡੇਢ ਲੱਖ ਦੇ ਕਰੀਬ ਸ਼ਹਾਦਤਾਂ ਹੋ ਚੁੱਕੀਆਂ ਹਨ ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ ਯੂ,ਕੇ ਵਲੋਂ ਆਖਿਆ ਗਿਆ ਕਿ ਸਿੱਖਾਂ ਦੀਆਂ ਨੱਬੇ ਫਸਿਦੀ ਤੋਂ ਵੱਧ ਕੁਰਬਾਨੀਆਂ ਨਾਲ ਅਜਾਦ ਹੋਏ ਭਾਰਤ ਵਿੱਚ ਸਿੱਖ ਹੱਕਾਂ ਹਿਤਾਂ ਦਾ ਘਾਣ ਲਗਾਤਾਰ ਜਾਰੀ ਹੈ ।ਜਿਸ ਤੋਂ ਨਿਜਾਤ ਪਾਉਣ ਅਤੇ ਬਰਾਬਰ ਦੇ ਸ਼ਹਿਰੀ ਬਣ ਕੇ ਜਿਉਣ ਦਾ ਹੱਕ ਪ੍ਰਾਪਤ ਕਰਨ ਲਈ ਦਮਦਮੀ ਟਕਸਾਲ ਦੇ ਮੁਖੀ ਮਹਾਨ ਸਿੱਖ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਸੰਘਰਸ਼ ਅਰੰੰਭ ਕੀਤਾ ਗਿਆ ਜੋ ਕਿ ਉਹਨਾਂ ਦੀ ਲਾਸਾਨੀ ਸ਼ਹਾਦਤ ਤੋਂ ਬਾਅਦ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤ ਹੋ ਚੁੱਕਾ ਹੈ । ਜਿਸ ਵਿੱਚ ਯੋਗਦਾਨ ਪਾਉਂਦੇ ਹੋਏ ਸਿੱਖ ਨੌਜਵਾਨਾਂ ਸ਼ਹਾਦਤਾਂ ਪ੍ਰਾਪਤ ਕਰ ਗਏ ਹ ,ਹਜਾਰਾਂ ਸਿੱਖਾਂ ਨੂੰ ਅਣਮਨੁੱਖੀ ਤਸੰੱਦਦ ਦਾ ਸ਼ਿਕਾਰ ਬਣਾਇਆ ਗਿਆ ,ਹਾਜਾਰਾਂ ਸਿੱਖਾਂ ਨੂੰ ਲੰਬੇ ਸਮੇਂ ਲਈ ਜੇਹਲਾਂ ਵਿੱਚ ਬੰਦ ਕੀਤਾ ਗਿਆ । ਸਿੱਖ ਪਰਿਵਾਰਾਂ ਤੇ ਪੁਲਿਸ ਨੇ ਅਜਿਹੇ ਜ਼ੁਲਮ ਕੀਤੇ ਹਨ ਜਿਹਨਾਂ ਸਾਹਮਣੇ ਹਿਟਲਰ,ਅਬਦਾਲੀ ,ਜਕਰੀਏ ,ਮੀਰ ਮੰਨੂ ਦੇ ਜੁਲਮ ਵੀ ਬੌਣੇ ਨਜ਼ਰ ਆਉਂਦੇ ਹਨ । ਸਿੱਖ ਨਸਲਕੁਸ਼ੀ ਦਾ ਇਹ ਵਰਤਾਰਾ ਨਿਰੰਤਰ ਜਾਰੀ ਪਰ ਸਿੱਖ ਕੌਮ ਵਲੋਂ ਖਾਲਿਸਤਾਨ ਦਾ ਸੰਘਰਸ਼ ਜਾਰੀ ਹੈ । ਅੱਜ ਇਸ ਸੰਘਰਸ਼ ਨੂੰ ਫੇਹਲ ਕਰਨ ਲਈ ਭਾਰਤ ਅਤੇ ਪੰਜਾਬ ਦੀਆਂ ਸਰਕਾਰਾਂ ਆਪਣੇ ਅੱਡੀ ਚੋਟੀ ਦਾ ਜੋਰ ਲਗਾ ਰਹੀਆਂ ਹਨ । ਇਸ ਕੰਮ ਲਈ ਮਨਜੀਤ ਸਿੰਘ ਜੀ ਕੇ ਅਤੇ ਕੈਪਟਨ ਅਮਰਇੰਦਰ ਵਰਗੇ ਸਿੱਖ ਚਿਹਰਿਆਂ ਵਾਲੇ ਫੀ੍ਹਲਿਆਂ ਦੀ ਵਰਤੋਂ ਵੀ ਆਮ ਹੀ ਕੀਤੀ ਜਾ ਰਹੀ ਹੈ । ਪਰ ਇਹਨਾਂ ਨੂ ਯਾਦ ਰੱਖਣ ਦੀ ਲੋੜ ਹੈ ਕਿ  ਇਹਨਾਂ ਵਰਗੇ ਅਨੇਕਾਂ ਮੌਕਾ ਪ੍ਰਸਤ ਅਤੇ ਕੌਮ ਘਾਤਕ ਆਏ ,ਉਹਨਾਂ ਹਿੰਦੂਤਵੀਆਂ ਦੀ ਖੁਸ਼ੀ ਲੈਣ ਲਈ ਸਿੱਖ ਕੌਮ ਤੇ ਜ਼ੁਲਮ ਅਤੇ ਬੇਵਫਾਈਆਂ ਕੀਤੀਆਂ ਅਤੇ ਅਖੀਰ ਕੀਤੇ ਜ਼ੁਲਮਾਂ ਅਤੇ ਕੀਤੀਆਂ ਬੇਵਫਾਈਆਂ ਦੀ ਸਜ਼ਾ ਪ੍ਰਾਪਤ ਕਰਕੇ ਤੁਰਦੇ ਬਣੇ ਪਰ ਖਾਲਿਸਤਾਨ ਦਾ ਸੰਘਰਸ਼ ਖਤਮ ਨਹੀਂ ਕਰ ਸਕੇ । ਇਹਨਾਂ ਵਲੋਂ ਖਾਲਿਸਤਾਨੀਆਂ ਨੂੰ ਪਾਕਿਸਤਾਨੀ ਖੂਫੀਆ ਏਜੰਸੀ ਆਈ æਐੱਸ਼ਆਈ ਨਾਲ ਜੋੜਨਾ ਇਹਨਾਂ ਦੀ ਕੌਮ ਘਾਤਕ ਨੀਤੀ ਅਤੇ ਬੀਮਾਰ ਮਾਨਸਿਕਤਾ ਦਾ ਪ੍ਰਗਟਾਵਦ ਹੈ । ਇਹਨਾਂ ਦੀਆਂ ਉਕਤ ਘਿਨਾਉਣੀਆਂ ਹਰਕਤਾਂ ਤੋਂ ਸਾਬਤ ਹੁੰਦਾ ਹੈ ਕਿ ਇਹ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰਿਆਂ ਤੇ ਸਿੱਖ ਕੌਮ ਦੇ ਖਿਲਾਫ ਭੁਗਤ ਰਹੇ ਹਨ ।

ਕੈਪਟਨ ਅਮਰਇੰਦਰ ਵਲੋਂ  ਜੂਨ 1984 ਨੂੰਸਿੱਖ ਤਵਾਰੀਖ ਵਿੱਚ ਵਾਪਰੇ ਤੀਜੇ ਖੁਨੀ ਘੱਲੂਘਾਰੇ ਦੇ ਰੋਸ ਵਜੋਂ ਕਾਂਗਰਸ ਦੀ ਮੁੱਢਲੀ ਮੈਂਬਰਸ਼ਿੱਪ ਅਤੇ ਮੈਂਬਰ ਪਾਰਲੀਮੈਂਟ ਤੋਂ ਅਸਤੀਫਾ ਦੇ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣਾ ,ਸ੍ਰæੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਥਾਪਨਾ ਵਕਤ ਕਾਰਜਕਰਨੀ ਦਾ ਮੈਂਬਰ ਬਣਕੇ ਅੰਮ੍ਰਿਤਸਰ ਐਲਾਨਨਾਮੇ ਲਈ ਸੰਘਰਸ਼ ਕਰਨ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਪ੍ਰਣ ਕਰਨਾ, ਕੈਨੇਡਾ ਵਿੱਚ ਖਾਲਿਸਤਾਨੀ ਸਟੇਜ ਤੋਂ ਸਿੱਖ ਸੰਗਤਾਂ ਨੂੰ ਸੰਬੋਧਨ ਕਰਨਾ , ਦੁਬਾਰਾ ਉਸੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਾ,ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸੌਂਹ ਖਾਣੀ ਅਤੇ ਖਰੇ ਨਾ ਉਤਰਨਾ ਸਮੇਤ ਦਰਜਨਾਂ ਉਦਾਹਰਣਾ ਹਨ ਜੋ ਕੈਪਟਨ ਨੂੰ ਵੱਡਾ ਡਰਾਮੇਬਾਜ਼ ਦਰਸਾਉਂਦੀਆਂ ਹਨ । ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਿੱਖਾਂ ਅਤੇ ਸਿੱਖੀ ਦੀ ਕਾਤਲ ਕਾਂਗਰਸ ਨਾਲ ਸਬੰਧਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਇੰਦਰ ਸਿੰਘ ਵਲੋਂ ਕੈਨੇਡਾ ਵਿੱਚ ਰਹਿੰਦੇ 9 ਸਿੱਖਾਂ ਦੀ ਸੂਚੀ ਸੌਂਪ ਕੇ ਭਾਰਤ ਵਾਪਸੀ ਦੀ ਮੰਗ ਕਰਕੇ ਸਾਬਤ ਕੀਤਾ ਗਿਆ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਜਕਰੀਏ ਦਰਬਾਰੇ ,ਬਰਨਾਲੇ ਅਤੇ ਬੇਅੰਤੇ ਬੁੱਚੜ ਦਾ ਹੀ ਵਾਰਸ ਹੈ ।

468 ad

Submit a Comment

Your email address will not be published. Required fields are marked *