ਜਿੱਤੇ ਤਾਂ ਬਿਜਲੀ ਦੇ ਬਿਲਾਂ ਦੇ ਵਾਧੇ ਨੂੰ ਕਰਾਂਗੇ ਜਾਮ- ਟਿਮ ਹੂਡਾਕ

ਸਮਿੱਥਵਿਲ, ਉਨਟਾਰੀਓ- ਪ੍ਰੋਗਰੈਸਿਵ ਕੰਸਰਵੇਟਿਵ ਲੀਡਰ ਟਿਮ ਹੂਡਾਕ ਨੇ ਅੱਜ ਕਿਹਾ ਕਿ ਜੇਕਰ ਉਹ ਚੋਣਾਂ ਜਿੱਤ ਗਏ ਤਾਂ ਸੂਬੇ ਵਿਚ ਬਿਜਲੀ ਦੇ ਬਿਲਾਂ ਦੇ ਵਾਧੇ ਉਤੇ ਰੋਕ NDP Promice1ਲਗਾਉਣਗੇ। ਉਹਨਾਂ ਕਿਹਾ ਕਿ ਉਹ ਬੇਲੋੜਾ ਸਰਕਾਰੀ ਸਟਾਫ ਘਟਾਉਣਗੇ, ਬਿਜਲੀ ਆਯਾਤ ਕਰਨਗੇ, ਹਵਾ ਅਤੇ ਸੋਲਰ ਪਾਵਰ ਤੇ ਸਬਸਿਡੀਆਂ ਦੀ ਬਜਾਏ ਪਰਮਾਣੂ ਊਰਜਾ, ਕੁਦਰਤੀ ਗੈਸ ਅਤੇ ਹਾਈਡ੍ਰੋ ਬਿਜਲੀ ਤੇ ਨਿਵੇਸ਼ ਕਰਨਗੇ। ਉਹਨਾਂ ਕਿਹਾ ਕਿ ਉਹ ਬਿਜਲਈ ਕੰਟਰੋਲ ਏਜੰਸੀਆਂ ਦੀ ਗਿਣਤੀ ਵਿਚ ਕਮੀ ਕਰਨਗੇ। ਉਹਨਾਂ ਕਿਹਾ ਕਿ ਫੈਕਟਰੀਆਂ ਅਤੇ ਕਾਰਖਾਨੇ ਉਨਟਾਰੀਓ ਤੋਂ ਭੱਜ ਰਹੇ ਹਨ ਕਿਉਂਕਿ ਬਿਜਲੀ ਮਹਿੰਗੀ ਹੁੰਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਖੇਤਰ ਸੂਬੇ ਵਿਚ 40 ਹਜ਼ਾਰ ਰੁਜ਼ਗਾਰ ਪੈਦਾ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਲਿਬਰਲ ਸਰਕਾਰ ਦੀ ਯੋਜਨਾ ਮੁਤਾਬਕ ਅਗਲੇ ਤਿੰਨ ਸਾਲਾਂ ਵਿਚ 33 ਫੀਸਦੀ ਬਿਜਲੀ ਬਿਲ ਵੱਧ ਜਾਣਗੇ।

468 ad