ਜਿੰਨਾ ਕੁ ਸੱਚਾ ਚੰਦੂਮਾਜਰਾ ਜਾਂ ਉਸਦੇ ਜੀ ਹਜੂਰੀਏ ਹਨ ਸਭ ਜਾਣਦੇ ਹਨ

Randev Singh Devi 1ਚੰਡੀਗੜ੍ਹ, 4 ਜਨਵਰੀ (ਪੀ ਡੀ ਬਿਊਰੋ ) “ਸਿੱਖੀ ਸਿਧਾਤਾਂ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਦੀ ਬਦੌਲਤ ਦੇਸ਼-ਵਿਦੇਸ਼ਾਂ ਵਿਚ ਜਿਸ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਬੇਦਾਗ ਸਖਸ਼ੀਅਤ ਅੱਜ ਲੱਖਾਂ ਦੀ ਗਿਣਤੀ ਵਿਚ ਸਤਿਕਾਰੇ ਜਾਂਦੇ ਹਨ ਅਤੇ ਜਿਨ੍ਹਾਂ ਨੂੰ ਸਰਬੱਤ ਖ਼ਾਲਸਾ ਵਿਚ 7 ਲੱਖ ਸਿੱਖਾਂ ਦੇ ਇਕੱਠ ਨੇ ਆਪ ਮੁਹਾਰੇ ਪਹੁੰਚਕੇ ਆਪਣੇ ਵਿਚਾਰਾਂ ਤੇ ਖਿਆਲਾਤਾਂ ਰਾਹੀ ਧਾਰਮਿਕ ਤੇ ਸਿਆਸੀ ਤਾਕਤ ਬਖ਼ਸੀ ਹੋਵੇ, ਉਸ ਸਖਸ਼ੀਅਤ ਨੂੰ ਜਾਂ ਉਹਨਾਂ ਦੀ ਅਗਵਾਈ ਵਿਚ ਵਿਚਰ ਰਹੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ ਨੂੰ ਨਕਾਰੇ ਜਾਣ ਦੀ ਝੂਠੀ ਬਿਆਨਬਾਜੀ ਕਰਨ ਵਾਲੇ ਪ੍ਰੇਮ ਸਿੰਘ ਚੰਦੂਮਾਜਰਾ ਜਾਂ ਉਹਨਾਂ ਦੇ ਜੀ ਹਜ਼ੂਰੀਏ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ੍ਰੀ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਵਿਚ ਉਹਨਾਂ ਨੂੰ ਜਨਤਾ ਨੇ ਨਕਾਰਕੇ ਰੋਪੜ੍ਹ ਜ਼ਿਲ੍ਹੇ ਵਿਚ ਧਕੇਲ ਦਿੱਤਾ ਹੈ ਅਤੇ ਉਥੋ ਦੇ ਨਿਵਾਸੀ ਵੀ ਆਉਣ ਵਾਲੇ ਸਮੇਂ ਵਿਚ ਇਹਨਾਂ ਗੈਰ-ਇਖ਼ਲਾਕੀ ਤੇ ਦਾਗੀ ਆਗੂਆਂ ਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀਂ ਕਰੇਗੀ ਅਤੇ ਨਾ ਹੀ ਇਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ ਨੂੰ ਦਿੱਤੀਆ ਜਾ ਰਹੀਆਂ ਗਿੱਦੜ ਭਬਕੀਆਂ ਇਹਨਾ ਦੇ ਹੌਸਲਿਆਂ ਨੂੰ ਪਸਤ ਨਹੀਂ ਕਰ ਸਕਣਗੀਆਂ ।”

ਇਹ ਵਿਚਾਰ ਸ਼ ਰਣਦੇਵ ਸਿੰਘ ਦੇਬੀ ਯੂਥ ਪ੍ਰਧਾਨ ਅਤੇ ਸ਼ ਮਨਬੀਰ ਸਿੰਘ ਗਰੇਵਾਲ ਜਥੇਬੰਧਕ ਸਕੱਤਰ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਕ ਸਾਂਝੇ ਬਿਆਨ ਵਿਚ ਰੋਪੜ੍ਹ ਜ਼ਿਲ੍ਹੇ ਦੇ ਗੈਰ-ਦਲੀਲ ਗੱਲਾਂ ਕਰਨ ਵਾਲੇ ਬਾਦਲ ਦਲੀਆਂ ਨੂੰ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਆਗੂਆਂ ਨੇ ਕਿਹਾ ਕਿ ਸ਼ ਪ੍ਰਕਾਸ਼ ਸਿੰਘ ਬਾਦਲ ਅਤੇ ਸ਼ ਸੁਖਬੀਰ ਸਿੰਘ ਬਾਦਲ ਵਰਗੇ ਦਾਗੀ ਆਗੂਆਂ ਦੀਆਂ ਫੌੜ੍ਹੀਆਂ ਦੇ ਸਹਾਰੇ ਸ੍ਰੀ ਚੰਦੂਮਾਜਰੇ ਜਾਂ ਉਹਨਾਂ ਵਰਗੇ ਹੋਰ ਅਖੋਤੀ ਆਗੂ ਸਿਆਸੀ ਪੌੜੀਆਂ ਚੜ੍ਹਕੇ ਸਿੱਖ ਕੌਮ ਦੀ ਕੋਈ ਥੋੜ੍ਹੀ-ਬਹੁਤੀ ਅਗਵਾਈ ਕਰਨ ਦੇ ਸਮਰੱਥ ਕਤਈ ਨਹੀਂ ਬਣ ਸਕਦੇ । ਇਹ ਆਗੂ ਜੋ ਬਾਦਲ ਪਰਿਵਾਰ ਦੀ ਸਿਆਸੀ ਤਾਕਤ ਦੇ ਨਸ਼ੇ ਵਿਚ ਅੱਜ ਇਥੋ ਦੇ ਅਵਾਮ ਨੂੰ ਜਾਂ ਵਿਰੋਧੀ Manbir Singh Grewal, komi jathebandk general secretary    Youthਵਿਚਾਰਾਂ ਵਾਲਿਆਂ ਨੂੰ ਡਰਾਉਣ-ਧਮਕਾਉਣ ਜਾਂ ਦਹਿਸ਼ਤ ਪਾਉਣ ਦੇ ਅਮਲ ਕਰ ਰਹੇ ਹਨ, 2017 ਦੇ ਆਉਣ ਵਾਲੇ ਸਿਆਸੀ ਮੈਦਾਨ ਦੀ ਜੰਗ ਵਿਚ ਇਹ ਲੋਕ ਕਿਤੇ ਵੀ ਨਹੀਂ ਲੱਭਣਗੇ । ਸਿੱਖ ਕੌਮ ਤੇ ਪੰਜਾਬ ਦੀ ਜਨਤਾ ਇਹਨਾਂ ਨੂੰ ਪੂਰਨ ਤੌਰ ਤੇ ਆਪਣੀ ਵੋਟ ਸ਼ਕਤੀ ਰਾਹੀ ਨਿਕਾਰ ਦੇਵੇਗੀ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ ਨੂੰ ਅਖ਼ਬਾਰੀ ਬਿਆਨਾਂ ਰਾਹੀ ਦਿੱਤੀਆਂ ਜਾ ਰਹੀਆਂ ਧਮਕੀਆਂ ਨੂੰ ਸਾਡੀ ਪਾਰਟੀ ਨੇ ਨਾ ਬੀਤੇ ਸਮੇਂ ਵਿਚ ਕਦੇ ਪ੍ਰਵਾਨ ਕੀਤਾ ਹੈ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਕਰਾਂਗੇ । ਉਹਨਾਂ ਸ਼ ਚੰਦੂਮਾਜਰਾ ਅਤੇ ਉਹਨਾਂ ਦੇ ਜੀ ਹਜੂਰੀਆ ਨੂੰ ਚੇਤੇ ਕਰਵਾਉਦੇ ਹੋਏ ਕਿਹਾ ਕਿ ਜੋ ਕਿਸੇ ਸਮੇਂ ਨਕਸਲਾਈਟ ਲਹਿਰ ਵਿਚ ਵਿਚਰਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਬਾਰੇ ਇਹ ਕਹਿੰਦਾ ਸੀ ਕਿ “ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਨੂੰ ਪੂਰਕੇ ਇਥੇ ਝੋਨਾ ਬੀਜ਼ ਦੇਣਾ ਚਾਹੀਦਾ ਹੈ” ਦੇ ਸਿੱਖ ਕੌਮ ਤੇ ਸਿੱਖ ਧਰਮ ਵਿਰੋਧੀ ਵਿਚਾਰਾਂ ਤੋ ਸਪੱਸਟ ਹੋ ਜਾਂਦਾ ਹੈ ਕਿ ਸ੍ਰੀ ਚੰਦੂਮਾਜਰੇ ਜਾਂ ਉਹਨਾਂ ਵਰਗੇ ਹੋਰਨਾਂ ਬਾਦਲ ਦਲੀਆਂ ਦੇ ਮਨ ਵਿਚ ਸਿੱਖ ਧਰਮ ਅਤੇ ਸਿੱਖ ਕੌਮ ਲਈ ਕਿੰਨਾ ਕੁ ਪਿਆਰ ਤੇ ਸਤਿਕਾਰ ਹੈ ? ਉਹਨਾਂ ਕਿਹਾ ਕਿ ਇਹਨਾਂ ਨੂੰ ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਸ੍ਰੀ ਰੀਬੇਰੋ ਨੇ ਚੰਦੂਮਾਜਰੇ ਨੂੰ ਸੀæਆਈæਏæ ਸਟਾਫ਼ ਤੋਂ ਇਸੇ ਕਰਕੇ ਨੰਗਾਂ ਕਰਕੇ ਟਾਰਚਰ ਕਰਵਾਇਆ ਸੀ, ਕਿਉਂਕਿ ਇਸ ਨੇ ਸਿੱਖੀ ਭੇਖ ਵਿਚ ਆਪਣੇ ਸਭ ਥੱਲ੍ਹੇ-ਉਪਰ ਦੇ ਰੋਮ ਕੱਟੇ ਹੋਏ ਸਨ ਅਤੇ ਸਿੱਖੀ ਦਾ ਕੇਵਲ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਵਿਖਾਵਾਂ ਕਰਨ ਵਿਚ ਮਾਹਰ ਸੀ । ਸੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਅਜਿਹੇ ਇਖ਼ਲਾਕ ਤੋ ਡਿੱਗੇ ਅਖੋਤੀ ਆਗੂਆਂ ਜਾਂ ਉਹਨਾਂ ਦੇ ਜੀ ਹਜ਼ੂਰੀਆਂ ਵੱਲੋਂ ਦਿੱਤੀਆ ਜਾ ਰਹੀਆਂ ਗਿੱਦੜ ਭਬਕੀਆਂ ਦਾ ਨਾ ਤਾ ਪਹਿਲੇ ਕਦੇ ਕੋਈ ਅਸਰ ਹੋਇਆ ਹੈ ਅਤੇ ਨਾ ਹੀ ਭਵਿੱਖ ਵਿਚ ਹੋਵੇਗਾ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰ ਅਡੋਲ ਆਪਣੇ ਮਿੱਥੇ ਨਿਸ਼ਾਨੇ ਦੀ ਮੰਜ਼ਿਲ ਵੱਲ ਅਜਿਹੇ ਗੈਰ-ਸਿਧਾਤਿਕ ਅਖੋਤੀ ਆਗੂਆਂ ਨੂੰ ਜਨਤਾ ਵਿਚ ਨਿਕਾਰਦੇ ਹੋਏ ਵੱਧਦੇ ਰਹਿਣਗੇ ।

468 ad

Submit a Comment

Your email address will not be published. Required fields are marked *