ਜਿਸ ਪਾਸੇ ਵੱਲ ਮਰਜ਼ੀ ਮੋੜ ਲਵੋ ਮੁੜ ਜਾਂਦੀ ਹੈ ਇਹ ਹਸੀਨਾ

ਲੰਡਨ-ਅਜਿਹੀ ਖਾਸੀਅਤ ਜਿਮਨਾਸਟਕ ਕਰਨ ਵਾਲਿਆਂ ‘ਚ ਹੁੰਦੀ ਹੈ ਕਿ ਉਹ ਜਿਸ ਪਾਸੇ ਵੱਲ ਚਾਹੁੰਣ ਆਪਣੇ ਸਰੀਰ ਨੂੰ ਮੋੜ ਸਕਦੇ ਹਨ। ਜੇਕਰ ਗੱਲ ਆਮ ਇਨਸਾਨਾਂ ਦੀ Girlਕੀਤੀ ਜਾਵੇ, ਤਾਂ ਬਿਨਾ ਅਭਿਆਸ ਦੇ ਅਸੀਂ ਆਪਣੇ ਸਰੀਰ ਨੂੰ ਜ਼ਰਾ ਵੀ ਨਹੀਂ ਮੋੜ ਸਕਦੇ। ਖਬਰਾਂ ਅਨੁਸਾਰ 26 ਸਾਲ ਦੀ ਜੈਨੀਫਰ ਕੀਥ ਤੁਹਾਨੂੰ ਅਜਿਹਾ ਕਰਕੇ ਹੈਰਾਨ ਕਰਨ ਦੇਵੇਗੀ। ਜੈਨੀਫਰ ਨੂੰ ਪਿਕਸੀ ਲੀ ਨਾਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ ਬ੍ਰਿਟੇਨ ਦੇ ਲੰਡਨ ‘ਚ ਰਹਿੰਦੀ ਹੈ ਅਤੇ ਉਸਦਾ ਸਰੀਰ ਬਹੁਤ ਹੀ ਲਚਕੀਲਾ ਹੈ।
ਪਿਕਸੀ ਦਾ ਸਰੀਰ ਇੰਨਾ ਲਚਕੀਲਾ ਹੈ ਕਿ ਉਹ ਅਜਿਹੇ-ਅਜਿਹੇ ਐਂਗਲ ਵੱਲ ਆਪਣੇ ਸਰੀਰ ਨੂੰ ਮੋੜ ਲੈਂਦੀ ਹੈ, ਜਿਸ ਨੂੰ ਦੇਖ ਕੇ ਕੋਈ ਵੀ ਦੇਖ ਕੇ ਹੈਰਾਨ ਰਹਿ ਜਾਵੇ। ਪਿਕਸੀ ਕਹਿੰਦੀ ਹੈ ਕਿ ਉਸ ਨੂੰ ਆਪ ਨਹੀਂ ਪਤਾ ਕਿ ਉਸਦਾ ਸਰੀਰ ਇੰਨਾ ਲਚਕੀਲਾ ਕਿਵੇਂ ਹੈ। ਉਹ ਇਹ ਵੀ ਕਹਿੰਦੀ ਹੈ ਕਿ ਅਜਿਹੇ ਸਰੀਰ ਨੂੰ ਕਾਇਮ ਰੱਖਣ ਲਈ ਉਹ ਕਈ ਘੰਟੇ ਮਿਹਨਤ ਕਰਦੀ ਹੈ।
ਪਿਕਸੀ ਆਪਣੇ ਇਸ ਟੈਲੇਂਟ ਨਾਲ ਕਈ ਪ੍ਰੋਗਰਾਮਾਂ ‘ਚ ਹਿੱਸਾ ਲੈ ਚੁੱਕੀ ਹੈ। ਇਹ ਹੀ ਨਹੀਂ ਆਮ ਲੋਕਾਂ ਤੋਂ ਲੈ ਕੇ ਕਈ ਸੈਲੀਬਿਰਟੀ ਵੀ ਉਸਦੇ ਦੀਵਾਨੇ ਹਨ। ਉਹ ਸਟੇਜ ‘ਤੇ ਆਪਣੀ ਪਰਫਾਮੈਂਸ ਦੇਣ ਤੋਂ ਪਹਿਲਾਂ ਅੱਧਾ ਘੰਟਾ ਵਾਮਅਪ ਕਰਦੀ ਹੈ। ਉਸ ਨੂੰ ਆਪਣੇ ਸਰੀਰ ਨੂੰ ਮੋੜਨਾ ਪਸੰਦ ਹੈ ਅਤੇ ਉਹ ਆਪਣੇ ਉਸ ਟੈਲੇਂਟ ਦੇ ਸਹਾਰੇ ਕਾਫੀ ਕੁਝ ਕਰਨਾ ਚਾਹੁੰਦੀ ਹੈ। ਪਿਕਸੀ ਆਪਣੀ ਕਬਲੀਅਤ ਨੂੰ ਬਚਪਨ ਤੋਂ ਹੀ ਜਾਣਦੀ ਸੀ। ਇਸ ਲਈ ਸਕੂਲ ‘ਚ ਹੋਣ ਵਾਲੇ ਡਾਂਸ ਅਤੇ ਜਿਮਨਾਸਟਿਕਸ ਦੇ ਕਈ ਮੁਕਾਬਲਿਆਂ ‘ਚ ਬੜੇ ਆਰਾਮ ਨਾਲ ਜਿੱਤ ਜਾਂਦੀ ਹੈ। ਇਸ ਤੋਂ ਇਲਾਵਾ ਪਿਕਸੀ ਮਿਊਜ਼ਿਕ ਵੀਡੀਓਜ਼ ਅਤੇ ਕਈ ਕੰਪਨੀਆਂ ਦੇ ਵਿਗਿਆਪਨਾਂ ‘ਚ ਵੀ ਕੰਮ ਕਰਦੀ ਹੈ।

468 ad