ਜਿਊਲਰੀ ਸ਼ੋਅਰੂਮ ”ਚ ਲੁੱਟ ਦਾ ਮਾਮਲਾ : ਮਟੌਰ ”ਚ ਪੁਲਸ ਨੇ ਦਬੋਚੇ 2 ਨੌਜਵਾਨ

11ਮੋਹਾਲੀ , 3 ਮਈ ( ਪੀਡੀ ਬਿਊਰੋ ) ਚੰਡੀਗੜ੍ਹ ਦੇ ਸੈਕਟਰ-17 ਵਿਚ ਇਕ ਸ਼ੋਅਰੂਮ ਵਿਚ ਐਤਵਾਰ ਨੂੰ ਹੋਈ ਕਰੋੜਾਂ ਦੀ ਲੁੱਟ ਤੋਂ ਬਾਅਦ ਲੁਟੇਰਿਆਂ ਦੀ ਭਾਲ ਵਿਚ ਜੁਟੀ ਚੰਡੀਗੜ੍ਹ ਪੁਲਸ ਦੀ ਸੂਚਨਾ ‘ਤੇ ਮੋਹਾਲੀ ਪੁਲਸ ਦੇ ਸੀ. ਆਈ. ਏ. ਸਟਾਫ਼ ਦੀ ਟੀਮ ਨੇ ਮਟੌਰ ਵਿਚ 2 ਲੜਕਿਆਂ ਨੂੰ ਹਿਰਾਸਤ ਵਿਚ ਲਿਆ ਹੈ। ਇਨ੍ਹਾਂ ਨੂੰ ਹਿਰਾਸਤ ਵਿਚ ਲੈਣ ਲਈ ਪੁਲਸ ਨੂੰ ਇਨ੍ਹਾਂ ਦੀ ਗੱਡੀ ‘ਤੇ ਫਾਇਰਿੰਗ ਵੀ ਕਰਨੀ ਪਈ। ਪੁਲਸ ਦੀਆਂ ਦੋ ਗੋਲੀਆਂ ਲੜਕਿਆਂ ਦੀ ਕਾਰ ਦੇ ਟਾਇਰਾਂ ਵਿਚ ਲੱਗੀਆਂ, ਜਿਸ ਕਾਰਨ ਉਹ ਭੱਜ ਨਹੀਂ ਸਕੇ। ਪੁਲਸ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਪਹਿਲਾਂ ਹੀ ਤਾਕ ‘ਚ ਖੜ੍ਹੀ ਸੀ ਪੁਲਸ-ਸੂਤਰਾਂ ਮੁਤਾਬਕ ਮਟੌਰ ਦੇ ਮੰਦਰ ਦੇ ਸਾਹਮਣੇ ਸਥਿਤ ਕਾਰ ਵਾਸ਼ਿੰਗ ਸੈਂਟਰ ਦੇ ਆਸ-ਪਾਸ ਪਹਿਲਾਂ ਹੀ ਪੁਲਸ ਵਾਲੇ ਸਿਵਲ ਵਰਦੀ ਵਿਚ ਘੁੰਮ ਰਹੇ ਸਨ। ਇਸੇ ਦੌਰਾਨ ਦੋ ਗੱਡੀਆਂ ਵਾਸ਼ਿੰਗ ਸੈਂਟਰ ‘ਤੇ ਆਈਆਂ। ਇਕ ਪੁਲਸ ਕਰਮਚਾਰੀ ਨੇ ਕਾਰ ਵਿਚ ਸਵਾਰ 2 ਲੜਕਿਆਂ ਨੂੰ ਕਿਹਾ ਕਿ ਆਪਣੇ ਹੱਥ ਉਪਰ ਕਰ ਲਓ ਤੇ ਕਾਰ ਤੋਂ ਬਾਹਰ ਆ ਜਾਓ ਪਰ ਉਹ ਬਾਹਰ ਨਹੀਂ ਆਏ, ਜਿਸ ਮਗਰੋਂ ਪੁਲਸ ਵਾਲਿਆਂ ਨੇ ਕਾਰ ਦੇ ਟਾਇਰਾਂ ਵਿਚ ਗੋਲੀਆਂ ਮਾਰੀਆਂ ਤੇ ਘੇਰਾਬੰਦੀ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਐੱਸ. ਐੱਚ. ਓ. ਨੂੰ ਪਤਾ ਨਹੀਂ-ਹੈਰਾਨੀ ਦੀ ਗੱਲ ਹੈ ਕਿ ਮਟੌਰ ਵਿਚ ਪੁਲਸ ਨੇ ਇੰਨੀ ਵੱਡੀ ਕਾਰਵਾਈ ਕੀਤੀ ਤੇ ਏਰੀਆ ਐੱਸ. ਐੱਚ. ਓ. ਮਹੇਸ਼ ਸੈਣੀ ਨੂੰ ਭਿਣਕ ਤਕ ਨਹੀਂ ਲੱਗੀ। ਘਟਨਾ ਤੋਂ ਕਾਫ਼ੀ ਦੇਰ ਬਾਅਦ ਐੱਸ. ਐੱਚ. ਓ. ਨੂੰ ਪਤਾ ਲੱਗਾ ਤੇ ਉਹ ਮਟੌਰ ਦੇ ਕਾਰ ਵਾਸ਼ਿੰਗ ਸੈਂਟਰ ਵਿਚ ਪਹੁੰਚੇ, ਜਿਸ ਮਗਰੋਂ ਆਸਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਪਰ ਉਦੋਂ ਤਕ ਸੀ. ਆਈ. ਏ. ਸਟਾਫ਼ ਦੀਆਂ ਟੀਮਾਂ ਲੜਕਿਆਂ ਨੂੰ ਉਥੋਂ ਲਿਜਾ ਚੁੱਕੀਆਂ ਸਨ। ਪੁਲਸ ਨੇ ਅਜੇ ਤਕ ਇਸ ਮਾਮਲੇ ਵਿਚ ਕੁਝ ਵੀ ਖੁਲਾਸਾ ਨਹੀਂ ਕੀਤਾ ਹੈ।

468 ad

Submit a Comment

Your email address will not be published. Required fields are marked *