ਜਾਂਚ ਕਮੇਟੀ ਰੱਦ; ਮੱਕੜ ਤੇ ਕੁਤਾਹੀ ਦੇ ਦੋਸ਼ੀਆਂ ‘ਤੇ ਪੁਲਿਸ ਕੇਸ ਦਰਜ ਹੋਵੇ: ਭਾਈ ਅਮਰੀਕ ਸਿੰਘ ਅਜਨਾਲਾ

Exif_JPEG_420

ਅੰਮ੍ਰਿਤਸਰ , 20 ਮਈ ( ਜਗਦੀਸ਼ ਬਾਮਬਾ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਹੇਠਲੇ ਇਤਿਹਾਸਕ ਗੁਰਦੁਆਰਾ ਰਾਮਸਰ ਸਾਹਿਬ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਪਾਵਨ ਸਰੂਪ ਮੁਕੰਮਲ ਤੇ 9 ਸਰੂਪਾਂ ਦੀਆਂ ਜਿਲਦਾਂ ਅਗਨ ਭੇਟ ਹੋਣ ਦੀ ਘਟਨਾ ਨੂੰ ਅਤਿ ਦੁਖਦਾਈ ਕਰਾਰ ਦਿੰਦਿਆਂ ਦਮਦਮੀ ਟਕਸਾਲ (ਅਜਨਾਲਾ) ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਲਈ ਕਮੇਟੀਆਂ ਸਥਾਪਿਤ ਕਰਨਾ ਕੋਈ ਅਹਿਮੀਅਤ ਨਹੀ ਰੱਖਦਾ।ਭਾਈ ਅਮਰੀਕ ਸਿੰਘ ਅਜਨਾਲਾ ਅੱਜ ਇਥੇ ਬਾਅਦ ਦੁਪਿਹਰ ਵਾਪਰੀ ਮੰਦਭਾਗੀ ਘਟਨਾ ਦੀ ਜਾਣਕਾਰੀ ਲੈਣ ਪੁਜੇ ਸਨ। ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਗੁਰਦੁਆਰਾ ਰਾਮਸਰ ਸਾਹਿਬ ਸਿੱਖ ਕੌਮ ਦਾ ਅਹਿਮ ਗੁਰਧਾਮ ਹੈ, ਇਸ ਅਸਥਾਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਛਪਵਾਈ ਦੇ ਨਾਲ ਨਾਲ ਸੰਭਾਲ, ਬਿਰਧ ਸਰੂਪਾਂ ਦੀ ਜਾਂਚ ਹੁੰਦੀ ਹੈ, ਅਜੇਹੇ ਅਸਥਾਨ ਤੇ ਐਸੀ ਘਟਨਾ ਵਾਪਰ ਜਾਣੀ ਬਜ਼ਰ ਗਲਤੀ ਹੈ।ਸਮੁਚੇ ਘਟਨਾਕਰਮ ਦੀ ਜਾਂਚ ਲਈ ਸ੍ਰੋਮਣੀ ਕਮੇਟੀ ਵਲੋਂ ਕੋਈ ਜਾਂਚ ਕਮੇਟੀ ਬਣਾਏ ਜਾਣ ਤੇ ਸਖਤ ਸਟੈਂਡ ਲੈਂਦਿਆਂ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਜਿਸ ਕਮੇਟੀ ਦੇ ਪ੍ਰ੍ਰਧਾਨ ਪੈਰ ਪੈਰ ਤੇ ਝੂਠ ਬੋਲਦੇ ਹੋਣ ਉਸਦੀ ਜਾਂਚ ਕਮੇਟੀ ਪਾਸੋਂ ਸੱਚ ਦੀ ਆਸ ਨਹੀ।ਉਨ੍ਹਾਂ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕੇਟੀ ਧੂਲਕਾ, ਗਗੌਬੂਆ, ਅਟਾਰੀ ਦੇ ਸਿੰਘਾਂ ਸਮੇਤ ਵਪਾਰੀ ਘਟਾਨ ਦੀ ਜਾਣਕਾਰੀ ਲੈਣ ਆਏ ਸਨ ਲੇਕਿਨ ਇਥੇ ਬੈਠੇ ਸਟਾਫ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਜਾਣਕਾਰੀ ਨਹੀ ਹੈ, ਜੇਕਰ ਜਾਣਕਾਰੀ ਚਾਹੀਦੀ ਹੈ ਤਾਂ ਸ਼੍ਰੋਮਣੀ ਕਮੇਟੀ ਪਰਧਾਨ ਨਾਲ ਰਾਬਤਾ ਕਾਇਮ ਕਰੋ।ਭਾਈ ਅਮਰੀਕ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਅਜੇਹੇ ਮਾਮਲਿਆਂ ਵਿੱਚ ਜਾਰੀ ਹੋਏ ਆਦੇਸ਼ਾਂ ਅਨੁਸਾਰ ਸਮੁਚੀ ਘਟਨਾ ਲਈ ਪ੍ਰਬੰਧਕ ਵਜੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਸਿੱਧਾ ਦੋਸ਼ੀ ਹੈ, ਪ੍ਰਬੰਧਾਂ ਵਿੱਚ ਕੁਤਾਹੀ ਵਰਤਣ ਵਾਲੇ ਹਰੇਕ ਕਮੇਟੀ ਅਹੁਦੇਦਾਰ ਤੇ ਮੁਲਾਜਮ ਖਿਲਾਫ ਪੁਲਸ ਕੇਸ ਦਰਜ ਹੋਣਾ ਚਾਹੀਦਾ। ਉਨ੍ਹਾਂ ਸਮੂੰਹ ਪੰਥ ਹਿਤੈਸ਼ੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਜੇਹੇ ਕਮੇਟੀ ਪ੍ਰਬੰਧਕਾਂ ਨੁੰ ਚਲਦਾ ਕਰਨ ਲਈ ਹੁਣ ਤੋਂ ਹੀ ਕਮਰਕੱਸੇ ਕਰ ਲੈਣ ਜਿਹੜੇ ਸਾਡੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਖੀ ਵੀ ਨਹੀ ਕਰ ਸਕਦੇ।ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਬਲਬੀਰ ਸਿੰਘ ਮੁੱਛਲ, ਭਾਈ ਤਰਲੋਚਨ ਸਿੰਘ ਸੋਹਲ, ਭਾਈ ਤਰਲੋਚਨ ਸਿੰਘ ਗਗੋਬੂਆ, ਭਾਈ ਸਰੂਪ ਸਿੰਘ, ਭਾਈ ਨਵਦੀਪ ਸਿੰਘ, ਭਾਈ ਅਮਰੀਕ ਸਿੰਘ ਗਗੋਬੂਆ, ਭਾਈ ਸਤਨਾਮ ਸਿੰਘ ਬੋਹਾ, ਭਾਈ ਕੁਲਦੀਪ ਸਿੰਘ ਮੋਦੇ ਮੌਜੂਦ ਸਨ।

468 ad

1 Comment

  1. ਆਰ ਐਸ ਐਸ ਦੇ ਏਜੰਟ ਹਰਚਰਨ ਸਿੰਘ ਨੂੰ ਤਿੰਨ ਲਖ ਰੁਪੈ ਮਹੀਨਾ ਦੇ ਕੇ ਸ੍ਰੋਮਣੀ ਕਮੇਟੀ ਦਾ ਮੁਖ ਸਕਤਰ ਲਾਉਣ ਨਾਲ ਗੁਰਦੁਆਰਾ ਪ੍ਰਬੰਧ ਵਿਚ ਕੀ ਨਵੀ ਪ੍ਰਾਪਤੀ ਹੋਈ ਹੈ ਬਲਕਿ ਪ੍ਰਬੰਧ ਦਿਨੋ ਦਿਨ ਰਸਾਤਲ ਵਲ ਜਾ ਰਿਹਾ ਹੈ – ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ-ਭੇਟ ਹੋਣੇ ਮੋਟੀਆਂ ਤਨਖਾਵਾਂ ਬਟੋਰਨ ਵਾਲਿਆਂ ਦੇ ਮਥੇ ਤੇ ਕਲੰਕ ਹਨ.

    Reply

Submit a Comment

Your email address will not be published. Required fields are marked *